ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੱਟਰ ਸਰਕਾਰ ਨੇ ਲਾਭਕਾਰੀਆਂ ਨੂੰ ਦਿੱਤੀ 1756.59 ਲੱਖ ਤੋਂ ਵੱਧ ਦੀ ਮਾਲੀ ਮਦਦ

ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਵੱਲੋਂ ਮਾਲੀ ਵਰੇ 2019-20 ਦੌਰਾਨ ਦਸੰਬਰ 2019 ਤਕ ਵੱਖ-ਵੱਖ ਯੋਜਨਾਵਾਂ ਦੇ ਤਹਿਤ 2211 ਲਾਭਕਾਰੀਆਂ ਨੂੰ 1756.59 ਲੱਖ ਤੋਂ ਵੱਧ ਦੀ ਮਾਲੀ ਮਦਦ ਮਹੁੱਇਆ ਕਰਵਾਈ ਹੈ, ਜਿਸ ਵਿਚ 134.98 ਲੱਖ ਰੁਪਏ ਦੀ ਸਬਸਿਡੀ ਵੀ ਸ਼ਾਮਿਲ ਹੈ|

 

ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਕਰਜਾ ਮਹੁੱਇਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਅਤੇ ਸਵੈ-ਰੁਜ਼ਗਾਰ ਸਥਾਪਿਤ ਕਰਨ ਸਕਣ| ਇੰਨਾਂ ਸ਼੍ਰੇਣੀਆਂ ਵਿਚ ਖੇਤੀਬਾੜੀ ਤੇ ਸਬੰਧਤ ਖੇਤਰ, ਉਦਯੋਗਿਕ, ਵਪਾਰ ਤੇ ਕਾਰੋਬਾਰ ਖੇਤਰ ਅਤੇ ਪੇਸ਼ੇਵਰ ਤੇ ਸਵੈ-ਰੁਜ਼ਗਾਰ ਖੇਤਰ ਸ਼ਾਮਿਲ ਹਨ|

 

ਉਨਾਂ ਦਸਿਆ ਕਿ ਖੇਤੀਬਾੜੀ ਤੇ ਸਬੰਧਤ ਖੇਤਰ ਦੇ ਤਹਿਤ ਡੇਅਰੀ ਫਾਰਮਿੰਗ, ਭੇੜ ਪਾਲਣ, ਸੂਰ ਪਾਲਣ, ਮਧੂਮੱਖੀ ਪਾਲਣ ਅਤੇ ਝੋਟਾ-ਬੁੱਗੀ ਜਾਂ ਉੱਟ ਗੱਡੀ ਲਈ 1248 ਲਾਭਕਾਰੀਆਂ ਨੂੰ 697.73 ਲੱਖ ਰੁਪਏ ਦਾ ਕਰਜ਼ਾ ਮਹੁੱਇਆ ਕਰਵਾਇਆ| ਇੰਨਾਂ ਤੋਂ 631.39 ਲੱਖ ਰੁਪਏ ਤੋਂ ਵੱਧ ਬੈਂਕ ਕਰਜਾ, 66.15 ਲੱਖ ਰੁਪਏ ਸਬਸਿਡੀ ਅਤੇ 0.2 ਰੁਪਏ ਮਾਰਜਨ ਮਨੀ ਵੱਜੋਂ ਜਾਰੀ ਕੀਤੇ ਗਏ|

 

ਉਨਾਂ ਦਸਿਆ ਕਿ ਸਅਨਤੀ ਖੇਤਰ ਦੇ ਤਹਿਤ 26 ਲਾਭਕਾਰੀਆਂ ਨੂੰ 19.20 ਲੱਖ ਰੁਪਏ ਦੀ ਰਕਮ ਮਹੁੱਇਆ ਕਰਵਾਈ ਗਈ, ਜਿਸ ਵਿਚੋਂ 14.68 ਲੱਖ ਰੁਪਏ ਬੈਂਕ ਕਰਜਾ, 2.60 ਲੱਖ ਰੁਪਏ ਸਬਸਿਡੀ ਅਤੇ 1.92 ਲੱਖ ਰੁਪਏ ਮਾਰਜਨ ਮਨੀ ਵੱਜੋਂ ਜਾਰੀ ਕੀਤੇ ਗਏ|

 

ਇਸ ਤਰਾਂ, ਵਪਾਰ ਅਤੇ ਕਾਰੋਬਾਰ ਖੇਤਰ ਦੇ ਤਹਿਤ 736 ਲਾਭਕਾਰੀਆਂ ਨੂੰ 557.56 ਲੱਖ ਰੁਪਏ ਦੀ ਰਕਮ ਮਹੁੱਇਆ ਕਰਵਾਈ ਗਈ, ਜਿਸ ਵਿਚੋਂ 439.48 ਲੱਖ ਰੁਪਏ ਬੈਂਕ ਕਰਜਾ, 62.43 ਲੱਖ ਰੁਪਏ ਸਬਸਿਡੀ ਅਤੇ 55.65 ਲੱਖ ਰੁਪਏ ਮਾਰਜਨ ਮਨੀ ਵੱਜੋਂ ਜਾਰੀ ਕੀਤੇ ਗਏ|

 

ਕਾਨੂੰਨੀ ਪੇਸ਼ਵਰ ਦੇ ਤਹਿਤ ਇਕ ਲਾਭਕਾਰੀ ਨੂੰ ਇਕ ਲੱਖ ਰੁਪਏ ਦੀ ਰਕਮ ਮਹੁੱਇਆ ਕਰਵਾਈ ਗਈ, ਜਿਸ ਵਿਚੋਂ 80,000 ਰੁਪਏ ਬੈਂਕ ਕਰਜਾ, 10,000 ਰੁਪਏ ਸਬਸਿਡੀ ਅਤੇ 10,000 ਰੁਪਏ ਮਾਰਜਨ ਮਨੀ ਵੱਜੋਂ ਜਾਰੀ ਕੀਤੇ ਗਏੇ|

 

ਇਸ ਤਰਾਂ, ਕੌਮੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਦੀ ਮਦਦ ਨਾਲ ਲਾਗੂ ਯੋਜਨਾਵਾਂ ਦੇ ਤਹਿਤ ਮਿੰਨੀ ਕਿੱਤੇ ਦੇ ਤਹਿਤ ਨਿਗਮ ਵੱਲੋਂ ਇਸ ਸਮੇਂ ਦੌਰਾਨ 182 ਲਾਭਕਾਰੀਆਂ ਨੂੰ 466.50 ਲੱਖ ਰੁਪਏ ਜਾਰੀ ਕੀਤੇ ਗਏ, ਜਿਸ ਵਿਚ ਕੌਮੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਦਾ ਸਿੱਧਾ ਕਰਜ਼ਾ ਹਿੱਸਾ 419.85 ਲੱਖ ਰੁਪਏ ਅਤੇ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਦਾ ਸਿੱਧਾ ਹਿੱਸਾ 42.92 ਲੱਖ ਰੁਪਹੇ ਹੈ| ਇਸ ਤੋਂ ਇਲਾਵਾ 3.70 ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ|

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Government provides financial help to 2211 beneficiaries