ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਤਰਨਾਕ ਬਿਜਲੀ-ਲਾਈਨਾਂ ਦੀ ਥਾਂ ਬਦਲੇਗੀ ਹਰਿਆਣਾ ਸਰਕਾਰ

ਹਰਿਆਣਾ ਸਰਕਾਰ ਨੇ ਕਾਲੋਨੀਆਂ ਦੇ ਨਿਵਾਸੀਆਂ ਤੋਂ ਬਿਨਾਂ ਕਿਸੇ ਖਰਚ ਦੇ ਕਾਲੋਨੀਆਂ ਜਾਂ ਘਰਾਂ ਦੇ ਉੱਪਰ ਤੋਂ ਗੁਜਰਣ ਵਾਲੀ ਖਤਰਨਾਕ 33 ਕੇ.ਵੀ. ਅਤੇ 11 ਕੇ.ਵੀ. ਲਾਇਨਾਂ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ

 

ਇਹ ਜਾਣਕਾਰੀ ਹਰਿਆਣਾ ਦੇ ਬਿਜਲੀ ਅਤੇ ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸ਼ੈਸ਼ਨ ਦੇ ਪੰਜਵੇਂ ਦਿਨ ਪ੍ਰਸ਼ਨਕਾਲ ਦੋਰਾਨ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ

 

ਸ੍ਰੀ ਰਣਜੀਤ ਸਿੰਘ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ 23.92 ਕਰੋੜ ਰੁਪਏ ਦੀ ਲਾਗਤ ਨਾਲ 11 ਕੇ.ਵੀ. ਦੀ 293 ਅਤੇ 33 ਕੇ.ਵੀ. ਦੀ 33 ਲਾਇਨਾਂ ਦਾ ਕੰਮ ਪੂਰਾ ਹੋ ਚੁਕਿਆ ਹੈ ਜਦੋਂ ਕਿ 11 ਕੇ.ਵੀ. ਦੀ 243 ਅਤੇ 33 ਕੇ.ਵੀ. ਦੀ 28 ਲਾਇਨਾਂ ਦਾ ਕੰਮ ਪ੍ਰਗਤੀ 'ਤੇ ਹੈ

 

ਉਨਾਂ ਨੇ ਦਸਿਆ ਕਿ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ 16.84 ਕਰੋੜ ਰੁਪਏ ਦੀ ਲਾਗਤ ਨਾਲ ਹੁਣ ਤਕ 11 ਕੇ.ਵੀ. ਦੀ 779 ਖਤਰਨਾਕ ਲਾਇਨਾਂ ਅਤੇ 33 ਕੇ.ਵੀ. ਦੀ 25 ਲਾਇਨਾਂ ਦੀ ਸ਼ਿਫਟਿੰਗ ਦਾ ਕਾਰਜ ਪੂਰਾ ਹੋ ਚੁਕਿਆ ਹੈ ਜਦੋਂ ਕਿ 11 ਕੇ.ਵੀ. ਦੀ 600 ਖਤਰਨਾਕ ਲਾਇਨਾਂ ਅਤੇ 33 ਕੇ.ਵੀ. ਦੀ 12 ਲਾਇਨਾਂ ਦੀ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana government replace to Dangerous power lines