ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦਾ ਇਲਾਜ-ਖਰਚ ਖੁੱਦ ਚੁੱਕੇਗੀ ਹਰਿਆਣਾ ਸਰਕਾਰ

ਹਰਿਆਣਾ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਵਿਚ ਤੇਜੀ ਲਿਆਉਣ ਦੇ ਤਹਿਤ ਸੂਬੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਮੈਡੀਕਲ ਕਾਲਜਾਂ ਨੂੰ ਘੱਟੋਂ ਘੱਟ 25 ਫੀਸਦੀ ਬੈਡ ਰਾਂਖਵਾ ਕਰਨ ਅਤੇ ਕੋਵਿਡ-19 ਹਸਪਤਾਲ ਬਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿਚ ਕੋਵਿਡ-19 ਪਾਜਿਵਿਟ ਮਰੀਜ ਦੇ ਇਲਾਜ 'ਤੇ ਹੋਣ ਵਾਲੇ ਖਰਚ ਨੂੰ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।

 

ਇਹ ਜਾਣਕਾਰੀ ਅੱਜ ਇੱਥੇ ਹਰਆਿਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਦੀ ਪ੍ਰਧਾਨਗੀ ਵਿਚ ਹੋਈ ਸੰਕਟ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਦਿੱਤੀ ਗਈ। ਮੀਟਿੰਗ ਵਿਚ ਦਸਿਆ ਗਿਆ ਕਿ ਐਨ-95 ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟ ਦੀ ਪੂਰੀ ਵਿਵਸਥਾ ਹੈ। ਜਦੋਂ ਕਿ ਅਜਿਹੇ 15000 ਮਾਸਕ ਦੀ ਡਿਲਵਰੀ ਪ੍ਰਾਪਤ ਹੋ ਚੁੱਕੀ ਹੈ ਅਤੇ 20,000 ਐਨ-95 ਮਾਸਕ ਲਈ ਆਰਡਰ ਦਿੱਤਾ ਗਿਆ ਹੈ। ਮੀਟਿੰਗ ਵਿਚ ਦਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ 22 ਲੱਖ ਤਿੰਨ ਪਲਾਈ ਦੇ ਫੇਸ ਮਾਸਕ ਦਾ ਆਰਡਰ ਵੀ ਦਿੱਤਾ ਗਿਆ ਹੈ। 

 

ਇਸ ਤੋਂ ਇਲਾਵਾ, 800 ਬਾਡੀ ਸੂਟ ਦੀ ਸਪਲਾਈ ਪ੍ਰਾਪਤ ਹੋ ਚੁੱਕੀ ਹੈ ਅਤੇ 200 ਤੋਂ 300 ਬਾਡੀ ਸੂਟ ਦੀ ਵਿਵਸਥਾ ਸਬੰਧਤ ਸਿਵਲ ਸਰਜਨ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ 722 ਵੈਂਟਿਲੇਟਰ ਨੂੰ ਕੋਵਿਡ-19 ਲਈ ਰਾਂਖਵਾ ਰੱਖੇ ਗਏ ਹਨ ਅਤੇ ਲਗਭਗ 300 ਨਵੇਂ ਵੇਂਟਿਲੇਟਰ ਲਈ ਆਰਡਰ ਦਿੱਤਾ ਜਾ ਚੁੱਕਿਆ ਹੈ।

 

ਮੀਟਿੰਗ ਵਿਚ ਵੀ ਇਹ ਦਸਿਆ ਗਿਆ ਕਿ ਸਾਰੇ ਫੀਲਡ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਹ ਯਕੀਨੀ ਕਰਨ ਕਿ ਨਵਰਾਤਿਆਂ ਦੌਰਾਨ ਕਿਸੇ ਵੀ ਦੁਕਾਨ 'ਤੇ ਕੱਟੂ ਆਟਾ ਦਾ ਪੁਰਾਣਾ ਸਟਾਕ ਨਹੀਂ ਵੇਚਿਆ ਜਾਵੇਗਾ। ਇਸ ਤੋਂ ਇਲਾਵਾ, ਉਨਾਂ ਨੇ ਇਹ ਯਕੀਨੀ ਕਰਨ ਲਈ ਵੀ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਗਰੀਬ, ਮਜਦੂਰ ਜਾਂ ਝੁਗਿਆਂ ਵਿਚ ਰਹਿਣ ਵਾਲੇ ਲੋਕ ਭੋਜਨ ਤੋਂ ਵਾਂਝਾ ਨਾ ਰਹੇ ਅਤੇ ਇਸ ਲਈ, ਉਨਾਂ ਨੂੰ ਪੂਰੀ ਮਾਤਰਾ ਵਿਚ ਭੋਜਨ ਦੇ ਪੈਕੇਟ ਵੰਡ ਕੀਤੇ ਜਾਣ। 

 

ਇਸ ਤੋਂ ਇਲਾਵਾ, ਉਹ ਇਹ ਵੀ ਯਕੀਨੀ ਕਰਨਗੇ ਕਿ ਲੋਂੜੀਦੀ ਚੀਜਾਂ ਜਿਵੇਂ ਕਿ ਕਮੈਸਿਟ, ਕਿਰਾਇਨਾ ਦੀ ਦੁਕਾਨ, ਵੀਟਾ ਬੂਥ ਦੀ ਦੁਕਾਨ ਖੁਲ•ੀ ਰਹੇ। ਨਾਲ ਹੀ ਹੋਮ ਡਿਲੀਵਰੀ ਦੀ ਵੀ ਲੋਂੜੀਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿਚ ਦਸਿਆ ਗਿਆ ਕਿ ਬਿਜਾਈ ਦਾ ਮੌਸਮ ਜਲਦ ਹੀ ਸ਼ੁਰੂ ਹੋਣ ਵਾਲਾ ਹੈ, ਇਸ ਲਈ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਅੰਤਰਾਜੀ ਜਾਂ ਰਾਜ ਦੇ ਅੰਦਰ ਹਾਰਵੇਸਟਰ ਅਤੇ ਟ੍ਰੈਕਟਰਾਂ ਦੀ ਮੁਸ਼ਕਲ ਮੁਕਤ ਆਵਾਜਾਈ ਯਕੀਨੀ ਕੀਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਦਿੱਤੇ ਹਨ ਕਿ ਸਵੈਸਵੇਕਾਂ ਨੂੰ ਉਨਾਂ ਬਜੁਰਗਾਂ ਕੋਲ ਭੇਜਿਆ ਜਾਵੇ, ਜਿੰਨਾਂ ਨੂੰ ਖਾਸ ਦੇਖਭਾਲ ਅਤੇ ਧਿਆਨ ਦੇਣ ਦੀ ਲੋਂੜ ਹੈ।

 

ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਸਾਰੇ ਰੇਂਜ ਆਈ.ਜੀ. ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇਹ ਯਕੀਨੀ ਕਰਨ ਕਿ ਲੋਂੜੀਦੀ ਚੀਜਾਂ ਨੂੰ ਲੈ ਜਾਣ ਵਾਲੇ ਵਪਾਰਕ ਵਾਹਨਾਂ ਨੂੰ ਬੇਲੋੜੇ ਤੌਰ 'ਤੇ ਚਾਲਾਨ ਜਾਂ ਰੁਕਾਇਆ ਨਹੀਂ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana government to take expenses of Corona virus-positive patients