ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਸਰਕਾਰ ਨੇ IAS ਅਤੇ HCS ਅਫ਼ਸਰਾਂ ਦੇ ਕੀਤੇ ਤਬਾਦਲੇ

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਆਈਏਐਸ ਅਤੇ 1 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ

 

ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਜਰਨਲ ਅਤੇ ਸਕੱਤਰ ਰਾਜੀਵ ਰੰਜਨ ਨੂੰ ਉਨਾਂ ਨੂੰ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਰਾਜੇਸ਼ ਜੋਗਪਾਲ ਦੀ ਸਿਖਲਾਈ ਸਮੇਂ ਦੌਰਾਨ ਗ੍ਰਹਿ 2 ਵਿਭਾਗ ਦੇ ਸਕੱਤਰ ਅਤੇ ਗੁਰੂਦੁਆਰਾ ਚੋਣ ਦੇ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਹੈ

 

ਅਭਿਲੇਖਾਗਾਰ ਵਿਭਾਗ ਦੇ ਡਾਇਰੈਕਟਰ ਜਰਨਲ ਅਤੇ ਸਕੱਤਰ ਵਜੀਰ ਸਿੰਘ ਗੋਇਤ ਨੂੰ ਸਿੰਚਾਈ ਤੇ ਜਲ ਸਰੋਤ ਵਿਭਾਗ ਦਾ ਸਕੱਤਰ ਲਗਾਇਆ ਹੈ

 

ਜਮੀਨ ਜੋਤ ਤੇ ਭੌ-ਰਿਕਾਰਡ ਚਕਬੰਦੀ ਦੇ ਡਾਇਰੈਕਟਰ, ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਤੇ ਵਿਸ਼ੇਸ਼ ਭੌ-ਐਕਵਾਇਰ ਅਧਿਕਾਰੀ ਅਤੇ ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਪਿੰਡ ਵਿਕਾਸ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ (ਨਾਮਜਦ) ਅਸ਼ੋਕ ਕੁਮਾਰ ਗਰਗ ਨੂੰ ਨਗਰ ਨਿਗਮ, ਹਿਸਾਰ ਦਾ ਕਮਿਸ਼ਨਰ ਲਗਾਇਆ ਹੈ

 

ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਸਕੱਤਰ ਅਜੈ ਸਿੰਘ ਤੋਮਰ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਵਿਭਾਗ ਦਾ ਡਾਇਰੈਕਟਰ ਅਤੇ ਵਧੀਕ ਸਕੱਤਰ ਲਗਾਇਆ ਹੈ

 

ਨਗਰ ਨਿਗਮ, ਹਿਸਾਰ ਦੇ ਕਮਿਸ਼ਨਰ ਜੈ ਕ੍ਰਿਸ਼ਣ ਅਭੀਰ ਨੂੰ ਜਮੀਨ ਜੋਤ ਤੇ ਭੌ-ਰਿਕਾਰਡ ਚਕਬੰਦੀ ਦੇ ਡਾਇਰੈਕਟਰ, ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਤੇ ਵਿਸ਼ੇਸ਼ ਭੌ-ਐਕਵਾਇਰ ਅਧਿਕਾਰੀ ਅਤੇ ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਦਾ ਵਧੀਕ ਸਕੱਤਰ ਲਗਾਇਆ ਹੈ

 

ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੀ ਵਧੀਕ ਡਾਇਰੈਕਟਰ ਅਤੇ ਵਧੀਕ ਸਕੱਤਰ ਰਾਣੀ ਨਾਗਰ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਅਭਿਲੇਖਾਗਾਰ ਵਿਭਾਗ ਦੀ ਡਾਇਰੈਕਟਰ ਅਤੇ ਵਧੀਕ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ

 

ਐਚਸੀਐਸ ਅਧਿਕਾਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਅਤੇ ਹਰਿਆਣਾ ਰਾਜ ਸੂਚਨਾ ਕਮਿਸ਼ਨਰ ਦੀ ਸਕੱਤਰ ਸਰੀਤਾ ਮਲਿਕ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਰਾਜ ਸੂਚਨਾ ਕਮਿਸ਼ਨ ਦੀ ਸਕੱਤਰ ਲਗਾਇਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Government transfers IAS and HCS officers