ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਹਰਿਆਣਾ 'ਚ ਪਾਨ, ਗੁਟਖਾ ਤੇ ਪਾਨ ਮਸਾਲੇ 'ਤੇ ਲੱਗੀ 1 ਸਾਲ ਦੀ ਪਾਬੰਦੀ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ ਪਾਨ, ਗੁਟਖਾ ਅਤੇ ਪਾਨ ਮਸਾਲਾ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇੱਕ ਸਾਲ ਲਈ ਲਗਾਈ ਗਈ ਹੈ। ਸਰਕਾਰ ਨੇ ਅਧਿਕਾਰੀਆਂ ਨੂੰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਫੂਡ ਤੇ ਡਰੱਗ ਵਿਭਾਗ ਦੇ ਕਮਿਸ਼ਨਰ ਨੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਗੁਟਖਾ ਅਤੇ ਪਾਨ ਮਸਾਲੇ ਦੀ ਵਿਕਰੀ 'ਤੇ ਰੋਕ ਲਗਾਈ ਸੀ। ਦਰਅਸਲ, ਕੋਰੋਨਾ ਵਾਇਰਸ ਦੀ ਲਾਗ ਲਾਰ ਤੇ ਥੁੱਕ ਨਾਲ ਵੀ ਹੋ ਸਕਦੀ ਹੈ। ਇਸੇ ਕਾਰਨ ਹਰਿਆਣਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਸੂਬੇ 'ਚ ਪਾਨ ਮਸਾਲੇ ਦੀ ਵਿਕਰੀ, ਉਤਪਾਦਨ ਤੇ ਵੰਡ 'ਤੇ ਪੂਰਨ ਪਾਬੰਦੀ ਹੋਵੇਗੀ। ਜੇ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਸਰਕਾਰ ਇਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
 

ਦੱਸ ਦੇਈਏ ਕਿ ਹਰਿਆਣਾ 'ਚ ਬੁੱਧਵਾਰ ਰਾਤ ਤਕ ਕੁਲ 43 ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 27 ਲੋਕ ਤੰਦਰੁਸਤ ਹੋ ਗਏ ਹਨ। ਠੀਕ ਹੋਏ ਮਰੀਜ਼ਾਂ 'ਚ ਗੁਰੂਗ੍ਰਾਮ ਦੇ 6, ਪਲਵਲ ਦੇ 1, ਪਾਣੀਪਤ ਦੇ 2 ਅਤੇ ਫਰੀਦਾਬਾਦ ਦੇ 1 ਮਰੀਜ਼ ਸ਼ਾਮਲ ਹੈ। ਸੂਬਾ ਸਰਕਾਰ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੂਬੇ 'ਚ ਹੁਣ ਸਥਿਤੀ ਕਾਬੂ ਹੇਠ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Governmnet Banned Gutkha Pan And Pan Masala For One Year Due To Coronavirus Covid 19 Manohar Lal