ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਤਕਰੀਬਨ 10 ਲੱਖ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੋਮਵਾਰ ਨੂੰ ਭਿਵਾਨੀ ਅਤੇ ਫਿਰ ਰੋਹਤਕ ਚ ਜਨ ਅਸ਼ੀਰਵਾਦ ਰੱਥ ਯਾਤਰਾ ਦੌਰਾਨ ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਾਲੇ ਕਿਸਾਨਾਂ ਲਈ ਇਕਮੁਸ਼ਤ ਨਿਪਟਾਰਾ ਯੋਜਨਾ (ਓਟੀਐਸ) ਦੀ ਘੋਸ਼ਣਾ ਕੀਤੀ। ਇਸ ਯੋਜਨਾ ਤਹਿਤ ਕਰਜ਼ੇ ਦਾ ਵਿਆਜ ਅਤੇ ਜੁਰਮਾਨੇ ਦੇ ਤਕਰੀਬਨ 4750 ਕਰੋੜ ਰੁਪਏ ਮੁਆਫ ਕੀਤੇ ਜਾਣਗੇ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਮੁੱਖ ਮੰਤਰੀ ਨੇ ਕਿਹਾ ਕਿ ਇਕਮੁਸ਼ਤ ਨਿਪਟਾਰਾ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਮੁੱਖ ਰਕਮ ਤਿੰਨ ਮਹੀਨਿਆਂ ਵਿੱਚ ਜਮ੍ਹਾ ਕਰਨੀ ਪਏਗੀ। ਮੁੱਖ ਕਰਜ਼ੇ ਦੀ ਮੁੜ ਅਦਾਇਗੀ ਲਈ ਆਖਰੀ ਤਾਰੀਖ 30 ਨਵੰਬਰ 2019 ਤੈਅ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ, ਹਰਿਆਣਾ ਭੂਮੀ ਸੁਧਾਰ ਅਤੇ ਵਿਕਾਸ ਬੈਂਕ ਦੇ ਕਰਜ਼ੇ ਬੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਮਿਲੇਗਾ। ਜਿਨ੍ਹਾਂ ਬੈਂਕਾਂ ਦੇ ਖਾਤਿਆਂ ਨੂੰ ਇਨ੍ਹਾਂ ਬੈਂਕਾਂ ਦੁਆਰਾ ਐਨਪੀਏ (ਨਾਨ ਪਰਫਾਰਮਿੰਗ ਅਸੈਸਮੈਂਟ) ਘੋਸ਼ਿਤ ਕੀਤਾ ਗਿਆ ਸੀ ਅਤੇ ਕਿਸਾਨ ਕਰਜ਼ਿਆਂ ਦਾ ਨਵੀਨੀਕਰਣ ਕਰਨ ਦੇ ਯੋਗ ਨਹੀਂ ਸਨ, ਹੁਣ ਕਿਸਾਨ ਇਸ ਘੋਸ਼ਣਾ ਤੋਂ ਬਾਅਦ ਫਸਲਾਂ ਦੇ ਕਰਜ਼ ਖਾਤਿਆਂ ਦੇ ਚੱਕਰ ਵਿੱਚ ਤਬਦੀਲੀ ਕਰ ਸਕਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 13 ਲੱਖ ਕਿਸਾਨਾਂ ਨੇ ਮੁੱਢਲੀ ਖੇਤੀਬਾੜੀ ਅਤੇ ਸਹਿਕਾਰੀ ਸਭਾਵਾਂ ਤੋਂ ਕਰਜ਼ੇ ਲਏ ਹਨ, ਜਿਨ੍ਹਾਂ ਚੋਂ 8.25 ਲੱਖ ਕਿਸਾਨਾਂ ਦੇ ਖਾਤੇ ਐਨ.ਪੀ.ਏ. ਐਲਾਨੇ ਜਾ ਚੁੱਕੇ ਹਨ। ਪੈਕਸ (ਪ੍ਰਾਇਮਰੀ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀ) ਦੇ ਫਸਲੀ ਕਰਜ਼ਿਆਂ ਲਈ 4 ਫੀਸਦ ਵਿਆਜ ਦਰ ਸੂਬਾ ਸਰਕਾਰ ਭਰਦੀ ਹੈ। ਤਿੰਨ ਫੀਸਦ ਨਾਬਾਰਡ ਭਰਦਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਫਸਲੀ ਕਰਜ਼ੇ ਸਮੇਂ ਸਿਰ ਨਾ ਮੋੜਨ ਵਾਲੇ ਕਿਸਾਨਾਂ ਨੂੰ 5 ਫੀਸਦ ਦੀ ਦਰ ਨਾਲ ਜੁਰਮਾਨਾ ਵਸੂਲਿਆ ਜਾਂਦਾ ਹੈ ਜਿਹੜਾ ਕਿ ਹੁਣ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ। ਚਾਰ ਪ੍ਰਤੀਸ਼ਤ ਰਾਜ ਸਰਕਾਰ ਸਹਿਣ ਕਰੇਗੀ ਤੇ ਨਾਬਾਰਡ ਦੀ ਤਿੰਨ ਪ੍ਰਤੀਸ਼ਤ ਵਿਆਜ ਦਰ ਚੋਂ 1.5 ਪ੍ਰਤੀਸ਼ਤ ਰਾਜ ਸਰਕਾਰ ਅਤੇ 1.5 ਪ੍ਰਤੀਸ਼ਤ ਆਪਣੇ ਪੱਧਰ 'ਤੇ ਭਰੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੀਏਸੀਐਸ ਦੇ ਕਰਜ਼ੇ ਵਾਲੇ ਕਿਸਾਨਾਂ ਨੂੰ ਇਸ ਐਲਾਨ ਤੋਂ 2500 ਕਰੋੜ ਦਾ ਲਾਭ ਮਿਲੇਗਾ।
.