ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ `ਚ ਵਿਦਿਆਰਥੀ ਚੋਣਾਂ 22 ਅਕਤੂਬਰ ਨੂੰ, ਜਥੇਬੰਦੀਆਂ ਵੱਲੋਂ ਅਪ੍ਰਤੱਖ ਚੋਣਾਂ ਦਾ ਵਿਰੋਧ

ਹਰਿਆਣਾ `ਚ ਵਿਦਿਆਰਥੀ ਚੋਣਾਂ 22 ਅਕਤੂਬਰ ਨੂੰ, ਜਥੇਬੰਦੀਆਂ ਵੱਲੋਂ ਅਪ੍ਰਤੱਖ ਚੋਣਾਂ ਦਾ ਵਿਰੋਧ

ਹਰਿਆਣਾ `ਚ ਪਿਛਲੇ 22 ਸਾਲ ਤੋਂ ਬੰਦ ਵਿਦਿਆਰਥੀ ਕੌਸਲ ਦੀਆਂ ਚੋਣਾਂ ਦਾ ਅਕਸਰ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਵਿਦਿਆਰਥੀ ਚੋਣਾਂ ਦਾ ਅਸਿੱਧੇ ਤੌਰ `ਤੇ ਕਰਾਉਣ ਦਾ ਐਲਾਨ ਕੀਤਾ ਗਿਆ। ਵਿਦਿਆਰਥੀ ਚੋਣਾਂ 12 ਅਕਤੂਬਰ ਨੂੰ ਕਰਵਾਈਆਂ ਜਾਣਗੀਆਂ।


ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚੋਣ ਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ। ਚੋਣਾਂ ਸਬੰਧੀ ਸੂਬੇ ਜਿਲ੍ਹਿਆਂ ਦੇ ਡੀਸੀ, ਐਸਪੀ ਨੂੰ ਅਲਰਟ ਕਰ ਦਿੱਤਾ ਗਿਆ ਹੈ। ਉਥੇ ਕੁਝ ਵਿਦਿਆਰਥੀ ਜਥੇਬੰਦੀਆਂ ਚੋਣਾਂ ਦੇ ਅਪ੍ਰਤੱਖ ਤੌਰ `ਤੇ ਕਰਵਾਏ ਜਾਣ ਦੇ ਵਿਰੋਧ `ਚ ਹਨ, ਜਿਸਦੇ ਚਲਦੇ ਇਨ੍ਹਾਂ ਨੇ 4 ਅਕਤੂਬਰ ਨੂੰ ਇਕ ਮੀਟਿੰਗ ਬੁਲਾਈ ਹੈ, ਜਿਸ `ਚ ਸਾਰੀਆਂ ਵਿਦਿਆਰਥੀਆਂ ਜਥੇਬੰਦੀਆਂ ਨੂੰ ਹਿੱਸਾ ਲੈਣ ਲਈ ਬੁਲਾਇਆ ਗਿਆ ਹੈ।


ਕਰੀਬ 5 ਲੱਖ ਵਿਦਿਆਰਥੀ ਪਾਉਣਗੇ ਵੋਟ


ਜਿ਼ਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਸੰਘ ਦੀਆਂ ਚੋਣਾਂ `ਚ 725 ਕਾਲਜ ਅਤੇ 18 ਯੂਨੀਵਰਸਿਟੀਆਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ `ਚ ਕਰੀਬ 5 ਲੱਖ ਵਿਦਿਆਰਥੀ ਵੋਟ ਪਾਉਣਗੇ। ਇਸ ਲਈ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਅਪ੍ਰਤੱਖ ਤੌਰ `ਤੇ 12 ਅਕਤੂਬਰ ਨੂੰ ਹੋਣਗੀਆਂ ਅਤੇ ਚੋਣ ਦੇ ਦਿਨ ਚੋਣ ਨਤੀਜੇ ਸਾਹਮਣੇ ਆ ਜਾਣਗੇ।


ਉਥੇ ਸੂਬੇ ਦੇ ਕੁਝ ਵਿਦਿਆਰਥੀ ਸੰਗਠਨ ਪ੍ਰਤੱਖ ਤੌਰ `ਤੇ ਚੋਣ ਕਰਵਾਉਣਾ ਚਾਹੁੰਦੇ ਹਨ, ਜਦੋਂ ਕਿ ਏਬੀਵੀਪੀ ਅਪ੍ਰਤੱਖ ਤੌਰ `ਤੇ ਚੋਣ ਕਰਵਾਏ ਜਾਣ `ਤੇ ਸਹਿਮਤ ਹੈ। ਚੋਣ ਪ੍ਰਤੱਖ ਤੌਰ `ਤੇ ਕਰਵਾਏ ਜਾਣ, ਇਸਦੇ ਲਈ ਵਿਦਿਆਰਥੀ ਜਥੇਬੰਦੀ ਇਨਸੋ ਵੱਲੋਂ 4 ਅਕਤੂਬਰ ਨੂੰ ਚੰਡੀਗੜ੍ਹ `ਚ ਸਾਰੇ ਸੰਗਠਨਾਂ ਦੀ ਮੀਟਿੰਗ ਬੁਲਾਈ ਗਈ ਹੈ। ਸਾਰੇ ਸੰਗਠਨ ਮਿਲਕੇ ਅਪ੍ਰਤੱਖ ਚੋਣ ਦਾ ਵਿਰੋਧ ਕਰਨਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Govt is ready to hold student union elections After 22 years