ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨ੍ਹ ਦੇ ਢਿੱਡ 'ਚੋਂ ਇੰਨੋ ਕਿੱਲੋ ਕੱਢਿਆ ਪਲਾਸਟਿਕ ਦਾ ਕੂੜਾ

 

ਪਸ਼ੂਆਂ ਦੇ ਡਾਕਟਰਾਂ ਨੇ ਸਾਨ੍ਹ ਦੇ ਢਿੱਡ ਵਿੱਚੋਂ 80 ਕਿੱਲੋ ਪਲਾਸਟਿਕ ਦੇ ਲਿਫਾਫੇ, ਬੋਤਲ ਦੇ ਢੱਕਣ, ਪਾਣੀ ਦੀਆਂ ਬੋਤਲਾਂ ਆਦਿ ਦਾ ਕੂੜਾ ਕਰਕਟ ਕੱਢਿਆ ਹੈ। ਪਿਛਲੇ ਹਫ਼ਤੇ ਐਸ ਜੀ ਐਮ ਨਗਰ ਵਿੱਚ ਕੁਝ ਲੋਕਾਂ ਨੇ ਸਾਨ੍ਹ ਨੂੰ ਜ਼ਖ਼ਮੀ ਕਰ ਦਿੱਤਾ ਸੀ। ਫਿਰ ਕੁਝ ਗੋਸੇਵਕਾਂ ਨੇ ਸਾਨ੍ਹ ਨੂੰ ਇਲਾਜ ਲਈ ਹਰਿਆਣਾ ਦੇ ਪਸ਼ੂ ਹਸਪਤਾਲ ਹਿਸਾਰ ਵਿਖੇ ਭੇਜਿਆ।


ਸੋਮਵਾਰ ਨੂੰ ਸਾਨ੍ਹ ਦਾ ਆਪਰੇਸ਼ਨ ਕੀਤਾ ਗਿਆ। ਜਿਥੇ ਪਸ਼ੂ ਡਾਕਟਰਾਂ ਨੇ ਉਸ ਦੇ ਢਿੱਡ ਵਿੱਚੋਂ 80 ਕਿਲੋ ਪੋਲੀਥੀਨ ਦਾ ਕੂੜਾ ਕਰਕਟ ਕੱਢਿਆ।  ਪੋਲੀਥੀਨ ਪਾਬੰਦੀ ਦੇ ਬਾਵਜੂਦ ਲੋਕ ਇਸ ਦੀ ਵਰਤੋਂ ਕਰਦੇ ਹਨ ਅਤੇ ਇਸ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਜਦੋਂ ਜਾਨਵਰ ਕੂੜੇਦਾਨ ਵਿੱਚ ਮੂੰਹ ਮਾਰਦੇ ਹਨ ਤਾਂ ਪੋਲੀਥੀਨ ਢਿੱਡ ਵਿੱਚ ਚੱਲੀ ਜਾਂਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Hisar : 80 kg plastic waste removed from stomach of an abandoned bull