ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਹਰਿਆਣਾ ਨੇ ਸੂਬੇ ’ਚ ਲਗਾਈ ਧਾਰਾ-144

ਹਰਿਆਣਾ ਸਰਕਾਰ ਨੇ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਪੂਰੇ ਰਾਜ ਵਿਚ ਸਾਵਧਾਨੀ ਵੱਜੋਂ ਅਪਰਾਧਿਕ ਪ੍ਰਕਿਆ ਸੰਹਿਤਾ ਦੇ ਤਹਿਤ ਧਾਰਾ-144 ਲਗਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਤਹਿਤ 20 ਜਾਂ ਇਸ ਤੋਂ ਵੱਧ ਵਿਅਕਤੀਆਂ ਨੂੰ ਇਕ ਥਾਂ 'ਤੇ ਇਕੱਠਾ ਹੋਣ 'ਤੇ ਰੋਕ ਰਹੇਗੀ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਇਹ ਗਿਣਤੀ 5 ਤਕ ਰਹੇਗੀ

 

ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਸੂਬੇ ਵਿਚ ਕੋਰੋਨਾ ਵਾਇਰਸ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਮੌਜੂਦ ਸਨ

 

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 22 ਮਾਰਚ, 2020 ਨੂੰ ਜਨਤਾ ਕਰਫਿਊ ਦੇ ਅਪੀਲ ਦੀ ਵੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਜਾਵੇਗੀ ਇਸ ਦਿਨ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਨਹੀਂ ਚਲਾਈਆਂ ਜਾਣਗੀਆਂ

 

ਕੋਰੋਨਾ ਵਾਇਰਸ ਦੇ ਮੱਦੇਨਜਰ ਹਰਿਆਣਾ ਟ੍ਰਾਂਸਪੋਰਟ ਯਾਤਰੀਆਂ ਦੀ ਗਿਣਤੀ ਨੂੰ ਦੇਖਣੇ ਹੋਏ ਇੰਟਰਾ ਸਿਟੀ, ਇੰਟਰ ਸਟੇਟ ਤੇ ਇੰਟਰਾ ਸਟੇਟ ਦੇ ਆਪਣੇ ਰੂਟਾਂ 'ਤੇ ਬੱਸਾਂ ਦੇ ਚੱਕਰ ਘੱਟ ਕਰ ਸਕਦਾ ਹੈ ਗੁਰੂਗ੍ਰਾਮ  ਵਿਚ ਸਿਟੀ ਬੱਸ ਸੇਵਾ ਅਗਲੇ ਆਦੇਸ਼ਾਂ ਤਕ ਬੰਦ ਰਹੇਗੀ ਸਾਰੇ ਕੋਚਿੰਗ ਕੇਂਦਰਾਂ ਨੂੰ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ

 

ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰਾਂ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਵਿਭਾਗ ਨੇ ਜਰੂਰੀ ਚੀਜ ਐਕਟ ਦੀ ਪਾਲਣਾ ਤਹਿਤ 25 ਜਰੂਰੀ ਚੀਜਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਦੀ ਉਪਲਬਧਤਾ ਕਰਵਾਉਣਾ ਯਕੀਨੀ ਕੀਤਾ ਜਾਵੇਗਾ ਉਨਾਂ ਨੇ ਕਿਹਾ ਕਿ ਜਰੂਰੀ ਚੀਜਾਂ ਕਾਫੀ ਗਿਣਤੀ ਵਿਚ ਉਪਲਬਧ ਹਨ

 

ਸਿਹਤ ਮੰਤਰੀ ਅਨਿਲ ਵਿਜ ਨੇ ਸੁਝਾਅ ਦਿੱਤਾ ਕਿ ਹਸਪਤਾਲਾਂ ਵਿਚ ਵੱਧ ਲੋਕ ਇਕੱਠੇ ਨਾ ਆਉਣ ਇਸ ਦੇ ਲਈ .ਪੀ.ਡੀ. ਦਾ ਸਮੇਂ ਸਵੇਰੇ ਤੇ ਸ਼ਾਮ ਦੋ ਸ਼ਿਫਟਾਂ ਵਿਚ ਕੀਤਾ ਜਾਵੇਗਾ ਡਿਊਟੀ 'ਤੇ ਤੈਨਾਤ ਡਾਕਟਰਾਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਵੀ ਦਿੱਤੇ ਜਾਣਗੇ

 

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਗੁਰੂਗ੍ਰਾਮ, ਫਰੀਦਾਬਾਦ ਅਤੇ ਪੰਚਕੂਲਾ ਦੇ ਵੱਡੇ ਪ੍ਰਾਈਵੇਟ ਹਸਪਤਾਲ ਆਪਣੇ ਸੰਸਥਾਨਾਂ ਵਿਚ ਕੋਰੋਨਾ ਵਾਇਰਸ ਦੇ ਆਈਸੋਲੇਟਿਡ ਵਾਰਡ ਦੇ ਰੂਮ ਵਿਚ ਉਪਲਬਧ ਕਰਵਾਉਣ ਇਸ ਦੇ ਲਈ ਸਬੰਧਿਤ ਜਿਲਿਆਂ ਦੇ ਡਿਪਟੀ ਕਮਿਸ਼ਨਰ ਹਸਪਤਾਲ ਪ੍ਰਬੰਧਕਾਂ ਨੂੰ ਲੋਂੜੀਦੇ ਆਦੇਸ਼ ਦੇਣਗੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੂੰ ਕੋਰੋਨਾ ਵਾਇਰਸ ਦੀ ਮਾਨੀਟਰਿੰਗ ਅਤੇ ਨਿਗਰਾਨੀ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ ਕਿਸੇ ਵੀ ਵਿਭਾਗ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੋਂ ਪਹਿਲਾਂ ਨੋਡਲ ਅਧਿਕਾਰੀ ਦੀ ਮੰਜੂਰੀ ਲੈਣੀ ਜਰੂਰੀ ਹੋਵੇਗੀ

 

ਮੀਟਿੰਗ ਵਿਚ ਇਸ ਗਲ ਦੀ ਜਾਣਕਾਰੀ ਦਿੱਤੀ ਗਈ ਸਥਾਨਕ ਪੀ.ਜੀ.ਆਈ. ਰੋਹਤਕ ਤੇ ਭਗਤ ਫੂਲ ਸਿੰਘ ਮਹਿਲਾ ਮੈਡੀਕਲ ਕਾਲਜ, ਖਾਨਪੁਰ ਕਲਾਂ ਦੀ ਜਾਂਚ ਰਿਪੋਰਟ ਦੇ ਬਾਅਦ ਪੂਣੇ ਦੀ ਲੈਬ ਵਿਚ ਸੈਂਪਲ ਭੇਜੇ ਜਾਂਦੇ ਹਨ ਅਤੇ ਉੱਥੋ ਰਿਪੋਰਟ ਆਉਣ ਦੇ ਬਾਅਦ ਹੀ ਮਾਮਲਿਆਂ ਨੂੰ ਪਾਜੀਟਿਵ ਐਲਾਨ ਕੀਤਾ ਜਾਂਦਾ ਹੈ ਮੌਜੂਦਾ ਵਿਚ, ਕੋਰੋਨਾ ਵਾਇਰਸ ਦੀ ਜਾਂਚ ਦੀ ਸਹੂਲਤ ਇੰਨਾਂ ਦੋ ਥਾਵਾਂ 'ਤੇ ਉਪਲੱਬਧ ਹੈ

 

ਇਸ ਤੋ ਇਲਾਵਾ, ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ, ਮਹਾਰਾਜ ਅਗਰਸੈਨ ਕਾਲਜ ਅਗ੍ਰੋਹਾ, ਸ਼ਹੀਦ ਹਸਨ ਮੇਵਾਤੀ ਮੈਡੀਕਲ ਕਾਲਜ ਨੱਲਹੜ ਨੁੰਹ, ਪੀ.ਜੀ.ਆਈ. ਰੋਹਤਕ ਲਈ ਦੂਜੀ ਲੈਬ ਅਤੇ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ  ਦੇ ਲਈ ਕੋਰੋਨਾ ਵਾਇਰਸ ਜਾਂਚ ਲੈਬ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ

 

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜਰ ਕੇਂਦਰ ਸਰਕਾਰ ਵੱਲੋਂ ਜਾਰੀ ਐਡਵਾਈਜਰੀ ਨੂੰ ਪੂਰੇ ਰਾਜ ਦੇ ਲਈ ਲਾਗੂ ਕੀਤਾ ਗਿਆ ਹੈ ਸਰਕਾਰੀ ਕਰਮਚਾਰੀ ਕੋਰੋਨਾ ਵਾਇਰਸ ਨਾਲ ਨਿਜੀਠਣ ਲਈ 24 ਘੰਟੇ ਉਪਲਬਧ ਰਹਿਣਗੇ ਲੋਕਾਂ ਵਿਚ ਇਸ ਵਾਇਰਸ ਨਾਲ ਲੜਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਸਰਕਾਰੀ ਕਰਮਚਾਰੀਆਂ ਦੀ ਮੁੱਖ ਭੂਮਿਕਾ ਰਹੇਗੀ

 

ਗੁਰੂਗ੍ਰਾਮ ਅਤੇ ਫਰੀਦਾਬਾਦ ਦੇ .ਐਸ.ਆਈ. ਹਸਪਤਾਲ ਵਿਚ ਸਹੂਲਤਾਂ ਵਧਾਉਣ ਲਈ ਕੇਂਦਰੀ ਕਿਰਤ ਮੰਤਰਾਲੇ ਨੂੰ ਬੇਨਤੀ ਕੀਤੀ ਜਾਵੇਗੀ ਮੀਟਿੰਗ ਵਿਚ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਕੋਰੋਨਾ ਵਾਹਿਰਸ ਨਾਲ ਲੜਨ ਲਈ ਪੈਂਮਫਲੇਟਸ, ਇਸ਼ਤਿਹਾਰ, ਆਡੀਓ ਕਲਿਪ ਅਤੇ ਐਸ.ਐਮ.ਐਸ. ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ, ਆਯੂਸ਼ ਵਿਭਾਗ ਵੱਲੋਂ 100 ਕੈਂਪ ਲਗਾ ਕੇ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ-ਨਾਲ ਮੁਫਤ ਵਿਚ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ

 

ਮੀਟਿੰਗ ਵਿਚ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ, ਵਿੰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana imposed section 144 in the state due to corona virus