ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡਾ ਡੈਮ ਉਸਾਰਨ ਦੀ ਸੰਭਾਵਨਾਵਾਂ ਲੱਭ ਰਿਹਾ ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹੱਥਨੀ ਕੁੰਡ ਬੈਰਾਜ ਖੇਤਰ ਦਾ ਦੌਰਾ ਕੀਤਾ ਅਤੇ ਹੱਥਨੀ ਕੁੰਡ ਬੈਰਾਜ ਤੋਂ ਉੱਪਰ ਖਾਰਾ ਪਨ ਬਿਜਲੀ ਘਰ ਅਤੇ ਕਲੇਸਰ ਗ੍ਰਾਮ ਪੰਚਾਇਤ ਦੇ ਤਹਿਤ ਆਉਣ ਵਾਲੇ ਪਿੰਡ ਮਾਧੋਬਾਂਸ ਤੇ ਬੰਜਾਰਾ ਬਾਂਸ ਦੇ ਨੇੜੇ ਯਮੁਨਾ ਨਦੀ 'ਤੇ ਪਾਣੀ ਰੋਕਣ ਲਈ ਹੱਥਨੀ ਕੁੰਡ ਬੈਰਾਜ ਤੋਂ ਵੱਡਾ ਡੈਮ ਬਣਾਉਣ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਿੰਚਾਈ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸਿੰਚਾਈ ਵਿਭਾਗ ਦੇ ਰੇਸਟ ਹਾਊਸ ਹੱਥਨੀ ਕੁੰਡ ਵਿਚ ਵਿਸਥਾਰ ਨਾਲ ਵਿਚਾਰ-ਵਟਾਂਦਰਾਂ ਕੀਤਾ। 

 

ਮੁੱਖ ਮੰਤਰੀ ਮਨੋਹਰ ਲਾਲ ਹੈਲੀਕਾਪਟਰ ਤੋਂ ਹੱਥਨੀ ਕੁੰਡ ਆਏ ਅਤੇ ਉਨ੍ਹਾਂ ਨੇ ਬਣਾਏ ਜਾਣ ਵਾਲੇ ਸੰਭਾਵਿਤ ਹੱਥਨੀ ਕੁੰਡ ਬੈਰਾਜ ਤੋਂ ਵੱਡੇ ਡੈਮ ਦੇ ਚਾਰਟ ਪਲਾਨ ਨੂੰ ਦੇਖਿਆ। ਬਾਅਦ ਵਿਚ ਉਨ੍ਹਾਂ ਨੇ ਸਿੰਚਾਈ ਵਿਭਾਗ ਤੇ ਹੋਰ ਅਧਿਕਾਰੀਆਂ ਦੇ ਨਾਲ ਵਨ ਵਿਭਾਗ ਦੇ ਰੇਸਟ ਹਾਊਸ ਤੇ ਕਲੇਸਰ ਪੰਚਾਇਤ ਦੇ ਪਿੰਡ ਮਾਧੌਬਾਂਸ ਪਹੁੰਚ ਕੇ ਯਮੁਨਾ ਨਦੀਂ ਦੇ ਕਿਨਾਰੇ ਖੜੇ ਹੋ ਕੇ ਯਮੁਨਾ ਨਦੀ 'ਤੇ ਡੈਮ ਬਣਾਏ ਜਾਣ ਵਾਲੀ ਥਾਂ ਦਾ ਦੂਰ ਤੋਂ ਨਿਰੀਖਣ ਕੀਤਾ। 

 

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹਰਿਆਣਾ ਸੂਬੇ ਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਲਾਲ ਢਾਂਗ 'ਤੇ ਵੀ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਸ੍ਰੀਮਹਾਕਲੇਸ਼ਵਰ ਮੱਠ ਕਲੇਸਰ ਵਿਚ ਪਹੁੰਚ ਕੇ ਮੰਦਿਰ ਵਿਚ ਪੂਜਾ ਕੀਤੀ।

 

ਹੱਥਣੀ ਕੁੰਡ ਬੈਰਾਜ ਦੇ ਰੇਸਟ ਹਾਊਸ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਸਿੰਚਾਈ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਲਈ ਅਤੇ ਹੱਥਨੀ ਕੁੰਡ ਬੈਰਾਜ ਤੋਂ ਉੱਪਰ ਯਮੁਨਾ ਨਦੀ 'ਤੇ ਇਕ ਵੱਡਾ ਡੈਮ ਬਨਾਉਣ ਦੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾਂ ਕੀਤੀ। 

 

ਉਨ੍ਹਾਂ ਕਿਹਾ ਕਿ ਹੱਥਨੀ ਕੁੰਡ ਬੈਰਾਜ ਵਿਚ ਘੱਟ ਗਿਣਤੀ ਵਿਚ ਪਾਣੀ ਰੋਕਿਆ ਜਾ ਸਕਦਾ ਹੈ। ਮੀਂਹ ਦੇ ਮੌਸਮ ਵਿਚ ਨਹਿਰਾਂ ਦਾ ਪਾਣੀ ਬੰਦ ਕੀਤਾ ਜਾਂਦਾ ਹੈ ਅਤੇ ਯਮੁਨਾ ਨਦੀ ਵਿਚ ਹੱਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਨਾਲ ਹੱੜ੍ਹ ਆਉਣ ਦੀ ਸੰਭਾਵਨਾ ਹੁੰਦੀ ਹੈ। 

 

ਉਨ੍ਹਾਂ ਨੇ ਕਿਹਾ ਕਿ ਪਿੰਡ ਕਲੇਸਰ, ਮਾਧੋਬਾਂਸ ਤੇ ਬੰਜਾਰਾ ਬਾਂਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਕਈ ਪਿੰਡ ਦੀ ਥਾਂ ਦਾ ਅਧਿਗ੍ਰਹਿਣ ਕਰਨ ਦੀ ਸੰਭਾਵਨਾ ਨੂੰ ਤਲਾਸ਼ ਕਰ ਇਕ ਵੱਡਾ ਡੈਮ ਬਨਾਉਣ ਦੀ ਸੰਭਾਵਨਾ 'ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਬਾਰੇ ਵਿਚ ਹਿਮਾਚਲ ਪ੍ਰਦੇਸ਼ ਸਰਕਾਰ ਤੇ ਉੱਤਰ ਪ੍ਰਦੇਸ਼ ਸਰਕਾਰ ਨਾਲ ਗਲਬਾਤ ਕੀਤੀ ਜਾਵੇਗੀ।

 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਦੀ ਮੀਟਿੰਗ ਵਿਚ ਸਿੰਚਾਈ ਵਿਭਾਗ ਹਰਿਆਣਾ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਹਾੜਾਂ ਵਿਚ ਪਾਣੀ ਦੀ ਵੱਧ ਸੰਭਾਵਨਾਵਾਂ ਹਨ। ਪਹਾੜਾਂ ਵਿਚ ਮੀਂਹ ਵੱਧ ਪੈਂਦਾ ਹੈ ਤੇ ਗਰਮੀ ਵਿਚ ਪਹਾੜਾਂ 'ਤੇ ਗਲੋਸ਼ੀਅਰ ਵੀ ਪਿਘਲਦੇ ਹਨ। 

 

ਊਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੀਂਹ ਮੌਸਮ ਵਿਚ ਨਦੀਆਂ ਵਿਚ ਬਹੁਤ ਪਾਣੀ ਵੇਸਟ ਚਲਿਆ ਜਾਂਦਾ ਹੈ, ਹੜ੍ਹ ਦੀ ਸਥਿਤੀ ਬਣ ਜਾਂਦੀ ਹੈ ਤਾਂ ਜੋ ਹੱਥਨੀ ਕੁੰਡ ਬੈਰਾਜ ਤੋਂ ਇਕ ਵੱਡਾ ਡੈਮ ਬਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇ ਤਾਂ ਜੋ ਸਰਕਾਰ ਵੱਲੋਂ ਇਸ ਸੰਭਾਵਿਤ ਡੈਮ ਨੂੰ ਬਣਾਏ ਜਾਣ ਦੀ ਕਾਰਜ ਯੋਜਨਾ 'ਤੇ ਵਿਚਾਰ ਕੀਤਾ ਜਾ ਸਕੇ।

 

ਉਨ੍ਹਾਂ ਕਿਹਾ ਕਿ ਦੱਖਣੀ ਹਰਿਆਣਾ ਵਿਚ ਬਰਾਬਰ ਰੂਪ ਨਾਲ ਸਿੰਚਾਈ ਦੇ ਲਈ ਛੋਟੇ-ਛੋਟੇ ਡੈਮ ਬਣਾ ਕੇ ਨਹਿਰੀ ਪਾਣੀ ਸਿੰਚਾਈ ਵਿਵਸਥਾ ਨੂੰ ਮਜਬੂਤ ਕੀਤਾ ਜਾ ਸਕੇ। ਇੰਨ੍ਹਾਂ ਡੈਮਾਂ 'ਤੇ ਬਿਜਲੀ ਘਰ ਵੀ ਬਣਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਗਲੇਸ਼ੀਅਰਾਂ ਵਿਚ ਬਰਫ ਬਹੁਤ ਹੈ ਅਤੇ ਪਾਣੀ ਬਹੁਤ ਹੈ। 

 

ਉਨ੍ਹਾਂ ਕਿਹਾ ਕਿ ਯਮੁਨਾ ਤੇ ਹੋਰ ਨਦੀਆਂ ਦੇ ਪਾਣੀ ਨਾਲ ਦੱਖਣੀ ਹਰਿਆਣਾ ਦੇ ਸਾਰੇ ਤਲਾਬਾਂ ਨੂੰ ਭਰੇ ਜਾਣ ਦੀ ਸੰਭਾਵਨਾ 'ਤੇ ਵੀ ਸਬੰਧਿਤ ਅਧਿਕਾਰੀ ਕਾਰਜ ਕਰਨ ਅਤੇ ਮੀਂਹ ਅਤੇ ਨਦੀਆਂ ਦੇ ਪੁਰੇ ਪਾਣੀ ਦੀ ਪੂਰੀ ਵਰਤੋ ਕਰਣ। 

 

ਉਨ੍ਹਾਂ ਕਿਹਾ ਕਿ ਦੱਖਣੀ ਹਰਿਆਣਾ ਵਿਚ ਖੇਤਾਂ ਵਿਚ ਸਿੰਚਾਹੀ ਦੇ ਟਿਯੂਬਵੈਲ 'ਤੇ 65-70 ਹਾਰਸ ਪਾਵਰ ਦੀ ਮੋਟਰ ਲਗਾਉਣੀ ਪੈਂਦੀ ਹੈ ਜੇ ਨਹਿਰਾਂ ਦੇ ਪਾਣੀ ਨਾਲ ਸਿੰਚਾਈ ਹੋਵੇਗੀ ਤਾਂ ਇੰਨ੍ਹਾਂ ਮੋਟਰਾਂ ਦੀ ਕੋਈ ਜਰੂਰਤ ਨਹੀਂ ਹੋਵੇਗੀ ਅਤੇ ਕਿਸਾਨ ਨਹਿਰੀ ਪਾਣੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣਗੇ ਤੇ ਭੂ-ਜਲ ਪੱਧਰ ਵਿਚ ਵੀ ਸੁਧਾਰ ਹੋਵੇਗਾ।

 

ਇਸ ਮੌਕੇ 'ਤੇ ਸਿਖਿਆ ਦੇ ਵਨ ਮੰਤਰੀ ਕੰਵਰ ਪਾਲ, ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਅਰੋੜਾ, ਨਗਰ ਨਿਗਮ ਦੇ ਮੇਅਰ ਮਦਨ ਚੌਹਾਨ, ਸਾਬਕਾ ਮੰਤਰੀ ਕਰਣਦੇਵ ਕੰਬੋਜ, ਹਰਕੋਫੈਡ ਦੇ ਚੇਅਰਮੈਨ ਰਾਮੇਸ਼ਵਰ ਚੌਹਾਨ ਮੌਜੂਦ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana is exploring possibilities of building a big dam