ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡਾਂ ’ਚ ਪਾਣੀ ਸਪਲਾਈ ਲਈ ਕਰੋੜਾਂ ਖਰਚ ਰਿਹਾ ਹਰਿਆਣਾ

ਹਰਿਆਣਾ ਦੇ ਜੁਲਾਨਾ ਵਿਧਾਨ ਸਭਾ ਖੇਤਰ ਦੇ ਪਿੰਡ ਸੁੰਦਰ ਬ੍ਰਾਂਚ ਨਹਿਰ ਤੋਂ ਪਿੰਡ ਪਦਾਨਾ, ਨਿਦਾਨਾ ਅਤੇ ਨਿਦਾਨੀ ਵਿਚ ਨਹਿਰੀ ਪਾਣੀ ਉਪਲਬੱਧ ਕਰਾਉਣ ਦਾ ਕੰਮ 3420.55 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੰਮ ਤਰੱਕੀ 'ਤੇ ਹੈ, ਜੋ ਕਿ 30 ਜੂਨ 2020 ਤਕ ਪੂਰਾ ਹੋਣ ਦੀ ਸੰਭਾਵਨਾ ਹੈ, ਇਸ ਕੰਮ ਦੇ ਪੂਰੇ ਹੋਣ ਦੇ ਬਾਅਦ ਇੰਨਾਂ ਪਿੰਡਾਂ ਚ ਪੀਣ ਦੇ ਪਾਣੀ ਦੀ ਸਮਸਿਆ ਦਾ ਹੱਲ ਹੋ ਜਾਵੇਗਾ।


ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਇਕ ਸੁਆਲ ਦਾ ਜਵਾਬ ਦੇ ਰਹੇ ਸਨ।


ਉਨਾਂ ਕਿਹਾ ਕਿ ਖਰਕ ਰਾਮਜੀ, ਸਿੰਧਵੀ ਕਚਾੜਾ, ਸ਼ਾਮਲੋ ਖੁਰਦ, ਸ਼ਾਮਲੋ ਕਲਾਂ, ਗਤੌਲੀ, ਗੋਸਾਂਈ ਖੇੜਾ ਵਿਚ ਪੀਣ ਦੇ ਪਾਣੀ ਦੀ ਕੋਈ ਸਮਸਿਆ ਨਹੀਂ ਹੈ, ਪਰ ਗਰਮੀ ਕਾਲ ਦੇ ਚਰਮ 'ਤੇ ਕਦੀ-ਕਦੀ ਪਿੰਡ ਪਦਾਨਾ, ਨਿਦਾਨਾ ਤੇ ਨਿਦਾਨੀ ਵਿਚ ਕੱਚੇ ਪਾਣੀ ਦੀ ਕਮੀ ਹੋ ਜਾਂਦੀ ਹੈ।


ਉਨਾਂ ਕਿਹਾ ਕਿ ਪਿੰਡ ਖਰਕ ਰਾਮਜੀ, ਸਿੰਧਵੀ, ਕਚਾਂੜਾ, ਸ਼ਾਮਲੋ ਖੁਰਦ, ਸ਼ਾਮਲੋਂ ਕਲਾਂ, ਗਤੋਲੀ, ਗੌਸਾਂਈ ਖੇੜਾ, ਪਦਾਨਾ, ਨਿਦਾਨਾ ਤੇ ਨਿਦਾਨੀ ਵਿਚ 55 ਲੀਅਰ ਪ੍ਰਤੀ ਵਿਅਕਤੀ ਦੀ ਦਰ ਲਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।


ਇਕ ਹੋਰ ਸੁਆਲ ਦੇ ਜਵਾਬ ਵਿਚ ਉਨਾਂ ਨੇ ਦਸਿਆ ਕਿ ਗੋਹਾਨਾ ਵਿਧਾਨ ਸਭਾ ਖੇਤਰ ਦੇ ਜੌਲੀ ਪਿੰਡ ਵਿਚ ਨਹਿਰ ਅਧਾਰਿਤ ਜਲਘਰ ਦੇ ਨਵੀਨੀਕਰਣ ਅਤੇ ਸੁਧਾਰੀਕਰਣ ਦਾ ਕੰਮ ਪ੍ਰਗਤੀ 'ਤੇ ਹੈ ਜਿਸ ਦੀ 31 ਦਸੰਬਰ, 2020 ਤਕ ਪੂਰਾ ਹੋਣ ਦੀ ਸੰਭਾਵਨਾ ਹੈ।


ਉਨਾਂ ਕਿਹਾ ਕਿ ਪਿਨਾਨਾ, ਭੜੀ, ਜੌਲੀ, ਆਦਿ ਪਿੰਡਾਂ ਵਿਚ 55 ਲੀਟਰ ਪ੍ਰਤੀ ਵਿਅਕਤੀ ਪਾਣੀ ਮਹੁਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਹਿਰੀ ਪਾਣੀ ਅਤੇ ਨਲਕੂਪ ਆਧਾਰਿਤ ਪਾਣੀ ਦਾ ਟੇਸਟਿੰਗ ਵੀ ਕੀਤੀ ਜਾਂਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana is spending crores for water supply in villages