ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ-ਲਾਈਨਾਂ, ਸਪਲਾਈ ਤੇ ਖਰਚ ’ਤੇ ਹਰਿਆਣਾ ਚੁੱਕ ਰਿਹਾ ਅਹਿਮ ਕਦਮ

ਹਰਿਆਣਾ ਚ ਪੜਾਅਵਾਰ ਢੰਗ ਨਾਲ ਰਿਹਾਇਸ਼ੀ ਕਾਲੋਨੀਆਂ, ਰਿਹਾਇਸ਼ੀ ਭਵਨਾਂ, ਪਲਾਟ ਖੇਤਰਾਂ, ਤਾਲਾਬਾਂ, ਸਕੂਲਾਂ ਅਤੇ ਫਿਰਨੀਆਂ ਆਦਿ ਦੇ ਉੱਪਰ ਤੋਂ ਗੁਜਰਨ ਵਾਲੀ ਸਾਰੇ ਐਚ.ਟੀ. ਤੇ ਐਲ.ਟੀ. ਲਾਇਨਾਂ ਨੂੰ ਟ੍ਰਾਂਸਫਰ ਕੀਤਾ ਜਾਵੇਗਾ, ਭਾਵੇਂ ਇਹ ਲਾਲ ਡੋਰੇ ਦੇ ਅੰਦਰ ਹੋਣ ਜਾਂ ਬਾਹਰ। ਲਾਇਨਾਂ ਨੂੰ ਟ੍ਰਾਂਸਫਰ ਕਰਨ ਦਾ ਖਰਚ ਬਿਜਲੀ ਵੰਡ ਨਿਗਮਾਂ ਵੱਲੋਂ ਭੁਗਤਾਨ ਕੀਤਾ ਜਾਵੇਗਾ।

 

ਇਹ ਜਾਣਕਾਰੀ ਬਿਜਲੀ, ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੇ ਤੀਜੇ ਦਿਨ ਵਿਧਾਇਕ ਅਭੈ ਸਿੰਘ ਯਾਦਵ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਚ ਦਿੱਤੀ।

 

ਉਨਾਂ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਅਜਿਹੀ ਲਾਇਨਾਂ ਜਾਂ ਖੰਭਿਆਂ ਨੂੰ ਟ੍ਰਾਂਸਫਰ ਕਰਨ ਲਈ ਸਰਕਾਰ ਵੱਲੋਂ ਇਕ ਨੀਤੀ ਬਣਾਈ ਗਈ ਹੈ। ਕਿਉਂਕਿ ਰਾਜ ਵਿਚ ਬਿਜਲੀ ਦਾ ਬੁਨਿਆਦੀ ਢਾਂਚਾ ਲੰਬੇ ਸਮੇਂ ਤੋਂ ਸਥਾਪਿਤ ਹੈ ਜਦੋਂ ਕਿ ਸੜਕਾਂ ਦਾ ਨਿਰਮਾਣ ਅਤੇ ਇੰਨਾਂ ਦਾ ਚੌੜੀਕਰਣ ਬਾਅਦ ਵਿਚ ਕੀਤਾ ਗਿਆ ਸੀ। ਇਸ ਲਈ ਕੁੱਝ ਨਿਵਾਸੀਆਂ ਨੇ ਪਹਿਲਾਂ ਤੋਂ ਵਿਛਾਈ ਗਈ ਲਾਇਨਾਂ ਦੇ ਹੇਠਾਂ ਆਪਣੇ ਘਰਾਂ ਦਾ ਨਿਰਮਾਣ ਕਰ ਲਿਆ, ਜਿਸ ਨਾਲ ਕੁੱਝ ਥਾਵਾਂ 'ਤੇ ਬਿਜਲੀ ਦੀ ਲਾਇਨਾਂ ਰਸਤਿਆਂ, ਘਰਾਂ, ਤਾਲਾਬਾਂ ਜਾਂ ਫਿਰਨੀਆਂ ਦੇ ਵਿੱਚ ਵਿਚ ਜਾਂ ਉੱਪਰ ਆ ਗਈ। 

 

ਉਨਾਂ ਦਸਿਆ ਕਿ ਵੱਧ ਆਬਾਦੀ ਵਾਲੇ ਖੇਤਰਾਂ ਅਤੇ ਜਨਤਕ ਸਥਾਨ ਜਿਵੇਂ ਕਿ ਸਕੂਲ, ਕਾਲਜ, ਪਾਰਕ, ਤਾਲਾਬ ਆਦਿ ਦੇ ਉੱਪਰ ਤੋਂ ਗੁਜਰਣ ਵਾਲੀ ਲਾਇਨਾਂ ਨੂੰ ਟ੍ਰਾਂਸਫਰ ਕਰਨ ਨੂੰ ਪਹਿਲਾਂ ਪਹਿਲੀ ਦਿੱਤੀ ਜਾਵੇਗੀ।

 

ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਕਾਲੋਨਾਈਜਰ, ਭਾਵੇਂ ਉਹ ਨਿਜੀ ਹੋਵੇ ਜਾਂ ਸਰਕਾਰੀ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਵਿਕਸਿਤ ਕੀਤੀ ਜਾਣ ਵਾਲੀ ਨਵੀ ਕਲੋਨੀਆਂ, ਸੈਕਟਰਾਂ, ਉਦਯੋਗਿਕ ਪਾਰਕਾਂ ਆਦਿ ਲਈ ਟ੍ਰਾਂਸਫਰ ਦਾ ਕੰਮ ਕਲੋਨਾਈਜਰ ਜਾਂ ਡਿਵੈਲਪਰ ਦੀ ਲਾਗਤ 'ਤੇ ਕੀਤਾ ਜਾਵੇਗਾ।

 

ਵਿਧਾਇਕ ਸੀਤਾ ਰਾਮ ਵੱਲੋਂ ਪੁੱਛੇ ਗਏ ਇਕ ਹੋਰ ਸੁਆਲ ਦੇ ਜਵਾਬ ਵਿਚ ਰਣਜੀਤ ਸਿੰਘ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਪਿੰਡਾਂ ਦੇ ਲਾਲ ਡੋਰੇ ਤੋਂ ਇਕ ਕਿਲੋਮੀਟਰ ਦੇ ਅੰਦਰ ਆਉਣ ਵਾਲੀ ਸਾਰੀ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

 

ਉਨਾਂ ਦਸਿਆ ਕਿ ਡੇਰਾ ਜਾਂ ਢਾਣੀਆਂ ਨੂੰ ਕਨੈਕਸ਼ਨ ਜਾਰੀ ਕਰਨ ਲਈ ਜਾਰੀ ਕੀਤੀ ਗਈ ਨੀਤੀ ਅਨੁਸਾਰ, ਜਿੱਥੇ ਅਜਿਹਾ ਕਰਨਾ ਸੰਭਵ ਹੈ, ਉੱਥੇ ਬਿਜਲੀ ਨਾ ਪਹੁੰਚਣ ਵਾਲੇ ਡੇਰਿਆਂ ਜਾਂ ਢਾਣੀਆਂ ਲਈ ਕਨੈਕਸ਼ਨ ਪੀ.ਏ.ਟੀ. ਸਥਾਪਿਤ ਕਰ ਕੇ ਏ.ਪੀ ਫੀਡਰਾਂ 'ਤੇ ਜਾਰੀ ਕੀਤੇ ਜਾਣਗੇ ਅਤੇ ਜਿੱਥੇ ਅਜਿਹਾ ਸੰਭਵ ਨਹੀਂ ਹੈ, ਉੱਥੇ ਕਨੈਕਸ਼ਨ ਨੇੜੇ ਆਰ.ਡੀ.ਐਸ. ਫੀਡਰਾਂ ਤੋਂ ਜਾਰੀ ਕੀਤੇ ਜਾਣਗੇ। 

 

ਉਨ੍ਹਾਂ ਕਿਹਾ ਕਿ ਇੰਨਾਂ ਨਿਰਦੇਸ਼ਾਂ ਅਨੁਸਾਰ ਲੋਡ ਜਰੂਰਤ ਅਨੁਸਾਰ 5/10/16 ਕੇ.ਵੀ.ਏ. ਰੇਟਿੰਗ ਦੇ ਸਿੰਗਲ ਫੇਜ ਡੀ.ਟੀ. ਪ੍ਰਦਾਨ ਕਰਨ ਅਤੇ ਨੇੜਲੇ ਆਰ.ਡੀ.ਐਸ. ਜਾਂ ਏ.ਪੀ. ਫੀਡਰ ਤੋਂ ਸਿੰਗਲ ਵਾਇਰ ਐਚ.ਟੀ. ਦਾ ਵਿਸਥਾਰ ਕਰ ਕੇ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਜੇ ਨੇੜੇ ਫੀਡਰ ਏ.ਪੀ. ਫੀਡਰ ਹੈ ਤਾਂ ਪੀ.ਏ.ਟੀ. ਟ੍ਰਾਂਸਫਾਰਮਰ ਪ੍ਰਦਾਨ ਕਰ ਕੇ ਬਿਜਲੀ ਕਨੈਕਸ਼ਨ ਜਾਰੀ ਕੀਤਾ ਜਾਵੇਗਾ।

 

ਉਨਾਂ ਦਸਿਆ ਕਿ ਨਿਗਮ ਦੇ ਮੌਜੂਦਾ ਨਿਰਦੇਸ਼ਾਂ ਅਨੁਸਾਰ ਏ.ਡੀ.ਸੀ. ਆਮ ਦਰ ਨਾਲ ਵਸੂਲ ਕੀਤਾ ਜਾਵੇਗਾ ਅਤੇ ਜੇ ਐਲ.ਟੀ. ਲਾਇਨ ਵੰਡ ਟ੍ਰਾਂਸਫਾਰਮਰ ਤੋਂ ਪਰੇ 150ਮੀਟਰ ਤਕ ਹੈ ਤਾਂ ਕਨੈਕਸ਼ਨ ਫਰੀ ਪ੍ਰਦਾਨ ਕੀਤਾ ਜਾਵੇਗਾ। ਇਸ ਤਰਾਂ, ਜੇ ਐਲ.ਟੀ. ਲਾਇਨ ਵੰਡ ਟ੍ਰਾਂਸਫਾਰਮਰ ਜਾਂ ਐਲ.ਅੀ. ਲਾਇਨ ਦੀ ਆਮ ਪੁਆਇੰਟ ਤੋਂ 150 ਮੀਟਰ ਤੋਂ ਪਰੇ ਹੈ ਤਾਂ 175 ਰੁਪਏ ਪ੍ਰਤੀ ਮੀਟਰ ਦੀ ਦਰ ਨਾਲ ਸੇਵਾ ਕਨੈਕਸ਼ਨਫੀਸ ਲਈ ਜਾਵੇਗੀ।

 

ਬਿਜਲੀ ਮੰਤਰੀ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਸਾਲ 2010 ਤਕ ਗ੍ਰਾਮੀਣ ਘਰੇਲੂ ਅਤੇ ਖੇਤੀਬਾੜੀ ਖਪਤਕਾਰਾਂ ਦਾ ਸਾਂਝੇ ਫੀਡਰਾਂ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਸੀ। ਉਸ ਦੇ ਬਾਅਦ ਗ੍ਰਾਮੀਣ ਘਰੇਲੂ ਸਪਲਾਈ ਲਈ 11 ਕੇ.ਵੀ ਪੱਧਰ ਦੇ ਨਵੇਂ ਫੀਡਰਾਂ ਦਾ ਨਿਰਮਾਣ ਕਰ ਕੇ ਗ੍ਰਾਮੀਣ ਘਰੇਲੂ ਲੋਡ ਅਤੇ ਖੇਤੀਬਾੜੀ ਲੋਡ ਨੂੰ ਵੱਖ-ਵੱਖ ਕਰ ਦਿੱਤਾ ਗਿਆ ਅਤੇ ਹੁਣ ਮੌਜੂਦਾ ਫੀਡਰਾਂ ਤੋਂ ਖਪਤਕਾਰਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ। 

 

ਉਨਾਂ ਦਸਿਆ ਕਿ ਜੋ ਡੇਰੇ ਅਤੇ ਢਾਣੀਆਂ ਖੇਤੀਬਾੜੀ ਫੀਡਰਾਂ 'ਤੇ ਪੈਂਦੀਆਂ ਹਨ, ਉਨਾਂ ਨੂੰ ਖੇਤੀਬਾੜੀ ਪੀ.ਆਰ.ਐਮ. ਦੇ ਅਨੁਸਾਰ ਬਿਜਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਉਨਾਂ ਦੀ ਅਪੀਲ ਹੈ ਕਿ ਉਨਾਂ ਨੂੰ ਗ੍ਰਾਮੀਣ ਘਰੇਲੂ ਪੀ.ਆਰ.ਐਮ. ਅਨੁਸਾਰ ਸਪਲਾਈ ਦਿੱਤੀ ਜਾਵੇਗੀ।

 

ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਇਸ ਮੰਤਵ ਲਈ ਗੁਜਰਾਤ ਵਿਚ ਵਿਸ਼ੇਸ਼ ਡਿਰਾਇਨ ਟ੍ਰਾਂਸਫਾਰਮਰ ਯਾਨੀ ਪਾਇਲਟ ਐਡਵਾਂਸ ਟ੍ਰਾਂਸਫਾਰਮਰ (ਪੀ.ਏ.ਟੀ.) ਸਥਾਪਿਤ ਕੀਤੇ ਗਏ ਹਨ। ਵਿਭਾਗ ਦੀ ਇਕ ਟੀਮ ਨੇ ਉੱਥੇ ਦਾ ਦੌਰਾ ਕੀਤਾ ਅਤੇ ਪਾਇਆ ਇਹ ਪ੍ਰਣਾਲੀ ਕਾਫੀ ਸਫਲ ਅਤੇ ਕਿਫਾਇਤੀ ਹੈ। ਇਸ ਤੋਂ ਬਾਅਦ ਸਰਕਾਰ ਨੇ ਸਾਲ 2013 ਵਿਚ ਏ.ਪੀ. ਫੀਡਰਾਂ 'ਤੇ ਪੀ.ਏ.ਟੀ. ਸਥਾਪਿਤ ਕਰ ਕੇ ਸਾਰੇ ਬਿਜਲੀ ਦੇਣ ਵਾਲੀ ਢਾਣੀਆਂ ਨੂੰ ਬਿਜਲੀ ਸਪਲਾਈ ਕਰਨ ਦਾ ਫੈਸਲਾ ਲਿਆ।

 

ਬਿਜਲੀ ਮੰਤਰੀ ਨੇ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ 35 ਕਰੋੜ ਰੁਪਏ ਦੀ ਲਾਗਤ ਨਾਲ 1500 ਪੀ.ਏ.ਟੀ. ਖਰੀਦ ਲਏ ਹਨ। ਇਹ ਪੀ.ਏ.ਟੀ. ਸਬ-ਸਟੇਸ਼ਨ ਛੋਰ 'ਤੇ ਸਥਾਪਿਤ ਹਨ, ਜਿੱਥੋਂ 11 ਕੇ.ਵੀ. ਗ੍ਰਾਮੀਣ ਖੇਤੀਬਾੜੀ ਫੀਡਰ ਨਿਕਲਦਾ ਹੈ। ਇਸ ਟ੍ਰਾਂਸਫਾਰਮਰ ਦੀ ਸਹਾਇਤਾ ਨਾਲ ਉਸ ਏ.ਪੀ. ਫੀਡਰ ਜਿਸ ਨਾਲ ਢਾਣੀਆਂ ਜੁੜੀਆਂ ਹੋਈਆਂ ਹਨ, 'ਤੇ ਸਿੰਗਲ ਫੇਜ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਇਸ ਦੀ ਸਹਾਇਤਾ ਨਾਲ ਗ੍ਰਾਮੀਣ ਘਰੇਲੂ ਖਪਤਕਾਰਾਂ ਦੇ ਸਮਾਨ ਢਾਣੀਆਂ ਨੂੰ ਸਿੰਗਲ ਫੇਜ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana is taking important steps on power lines supply and cost