ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਦਾ ਬਿਲ ਵੇਖ ਕਿਸਾਨ ਠੰਢ 'ਚ ਹੋਇਆ ਪਸੀਨੋ-ਪਸੀਨੀ

ਬਿਜਲੀ ਵਿਭਾਗ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ। ਭਾਵੇਂ ਉਹ ਬਿਜਲੀ ਮੁੱਲਾਂ 'ਚ ਵਾਧੇ ਨੂੰ ਲੈ ਕੇ ਕੋਈ ਮਾਮਲਾ ਹੋਵੇ ਜਾਂ ਫਿਰ ਕਿਸੇ ਨੂੰ ਜ਼ਿਆਦਾ ਬਿਲ ਭੇਜਣ ਸਬੰਧੀ। ਅਜਿਹਾ ਹੀ ਲਾਪਰਵਾਹੀ ਦਾ ਮਾਮਲਾ ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ।
 

ਜ਼ਿਲ੍ਹੇ 'ਚ ਜੁਲਾਨਾ ਕਸਬੇ ਦੇ ਕਿਸਾਨ ਨੂੰ ਬਿਜਲੀ ਵਿਭਾਗ ਨੇ 1 ਲੱਖ ਤੋਂ ਵੱਧ ਦਾ ਬਿਜ ਭੇਜਿਆ ਹੈ। ਬਿਲ ਨੂੰ ਠੀਕ ਕਰਵਾਉਣ ਲਈ ਇਹ ਕਿਸਾਨ ਵਿਭਾਗ ਦੇ ਗੇੜੇ ਕੱਟ-ਕੱਟ ਕੇ ਤੰਗ ਹੋ ਚੁੱਕਾ ਹੈ। ਪਿੰਡ ਸ਼ਾਦੀਪੁਰ ਦੇ ਕਿਸਾਨ ਸੁਨਹਿਰਾ ਨੇ ਦੱਸਿਆ ਕਿ ਉਹ ਲਗਾਤਾਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰ ਰਿਹਾ ਹੈ। ਉਸ ਦਾ ਔਸਤਨ ਬਿੱਲ ਦੋ ਮਹੀਨਿਆਂ 'ਚ 1000 ਰੁਪਏ ਤੋਂ ਘੱਟ ਆਉਂਦਾ ਹੈ।

 


 

ਕਿਸਾਨ ਨੇ ਕਿਹਾ ਕਿ ਉਸ ਨੇ ਦਸੰਬਰ 'ਚ ਵੀ ਪੂਰਾ ਬਿਲ ਅਦਾ ਕਰ ਦਿੱਤਾ ਸੀ। ਪਰ ਇਸ ਮਹੀਨੇ ਬਿਜਲੀ ਵਿਭਾਗ ਨੇ ਉਸ ਨੂੰ 1,00,944 ਰੁਪਏ ਦਾ ਬਿਲ ਭੇਜ ਦਿੱਤਾ। ਇਸ ਬਿਲ ਨੂੰ ਵੇਖ ਕੇ ਕਿਸਾਨ ਪਸੀਨੋ-ਪਸੀਨੀ ਹੋ ਗਿਆ। ਕਿਸਾਨ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਕਾਰਨ ਉਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 

ਕਿਸਾਨ ਨੇ ਕਿਹਾ ਕਿ ਜਦੋਂ ਉਹ ਲਗਾਤਾਰ ਬਿਜਲੀ ਦਾ ਬਿੱਲ ਭਰ ਰਿਹਾ ਹੈ ਤਾਂ ਇੰਨਾ ਬਿੱਲ ਕਿਵੇਂ ਆ ਸਕਦਾ ਹੈ। ਉਸ ਦੇ ਬਿਜਲੀ ਦਾ ਲੋਡ ਵੀ ਕਾਫ਼ੀ ਘੱਟ ਹੈ। ਦਸੰਬਰ 'ਚ ਉਸ ਨੇ 600 ਰੁਪਏ ਬਿਜਲੀ ਦਾ ਬਿਲ ਭਰਿਆ ਸੀ, ਪਰ ਇਸ ਵਾਰ ਵਿਭਾਗ ਨੇ ਮੀਟਰ ਰੀਡਿੰਗ ਸਹੀ ਢੰਗ ਨਾਲ ਨਹੀਂ ਕੀਤੀ, ਜਿਸ ਕਾਰਨ ਦੋ ਮਹੀਨਿਆਂ 'ਚ 13,150 ਯੂਨਿਟ ਦਾ ਬਿੱਲ 1,00,944 ਰੁਪਏ ਆ ਗਿਆ। ਕਿਸਾਨ ਨੇ ਬਿਜਲੀ ਵਿਭਾਗ ਤੋਂ ਬਿੱਲ ਠੀਕ ਕਰਨ ਦੀ ਮੰਗ ਕੀਤੀ ਹੈ।
 

ਉੱਧਰ ਬਿਜਲੀ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਗਲਤ ਮੀਟਰ ਰੀਡਿੰਗ ਕਾਰਨ ਇਹ ਬਿਲ ਆਇਆ ਹੈ। ਕਿਸਾਨ ਦਾ ਬਿਲ ਛੇਤੀ ਹੀ ਠੀਕ ਕਰ ਦਿੱਤਾ ਜਾਵੇਗਾ ਅਤੇ ਮੀਟਰ ਰੀਡਿੰਗ ਕਰਨ ਵਾਲੇ ਮੁਲਾਜ਼ਮਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Jind Farmer gets an electricity bill of more than 1 lakhs for two months