ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੇ ਤੇਲੰਗਾਨਾ ਇੰਝ ਵਧਾ ਰਹੇ ਨੇ ਆਪਸੀ ਸਾਂਝ ਤੇ ਦੋਸਤੀ

ਕੇਂਦਰ ਸਰਕਾਰ ਦੀ 'ਏਕ ਭਾਰਤ ਸਰੇਸ਼ਠ ਭਾਰਤ' ਮੁਹਿੰਮ ਤਹਿਤ ਹਰਿਆਣਾ ਅਤੇ ਤੇਲੰਗਾਨਾ ਰਾਜ ਆਪਸੀ ਸਭਿਆਚਾਰ, ਰੀਤੀ ਰਿਵਾਜਾਂ ਤੇ ਰਵਾਇਅਤਾਂ ਦਾ ਆਦਾਨ-ਪ੍ਰਦਾਨ ਕਰ ਰਹੇ ਹਨ। ਦੋਨੋ ਸੂਬਿਆਂ ਦੇ ਵਿਦਿਆਰਥੀ ਇਕ-ਦੂਸਰੇ ਰਾਜ ਦੀ ਭਾਸ਼ਾ ਦੀ ਵਰਣਮਾਲਾ, ਗੀਤ, ਕਹਾਵਤ ਸਿੱਖ ਕੇ ਆਪਣੇ ਗਿਆਨ ਵਿਚ ਵਾਧਾ ਕਰ ਰਹੇ ਹਨ। 

 

ਖਾਸ ਗਲ ਇਹ ਹੈ ਕਿ ਸਿੱਖੀ ਗਈ ਭਾਸ਼ਾ ਦੀ ਪ੍ਰੀਖਿਆ ਦੇਣ ਦਾ ਵਿਦਿਆਰਥੀਆਂ ਦੇ ਦਬਾਅ ਵੀ ਨਹੀਂ ਹੈ। ਸਰਕਾਰ ਦੀ ਇਸ ਮੁਹਿੰਮ ਨੂੰ ਲੈ ਕੇ ਪ੍ਰਤਿਭਾਵਾਨ ਵਿਦਿਆਰਥੀਆਂ ਵਿਚ ਵਿਸ਼ੇਸ਼ ਉਤਸਾਹ ਹੈ ਕਿ ਉਨਾਂ ਨੂੰ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾ ਦਾ ਗਿਆਨ ਵੀ ਹੋ ਰਿਹਾ ਹੈ।

 

ਜਾਣਕਾਰੀ ਮੁਤਾਬਕ 'ਵਿਧੀਵਤ ਵਿਚ ਏਕਤਾ'ਦੀ ਮਿਸਾਲ ਸਾਡੇ ਰਾਸ਼ਟਰ ਵਿਚ ਆਪਸੀ ਸਭਿਆਚਾਰ ਦੇ ਆਦਾਨ-ਪ੍ਰਦਾਨ ਕੇ ਲਈ ਸਾਲ 2017 ਵਿਚ 'ਏਕ ਭਾਰਤ ਸਰੇਸ਼ਠ ਭਾਰਤ' ਦੀ ਅਵਧਾਰਣਾ ਨੂੰ ਲੈ ਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਕਿ ਜੂਨ 2020ਤਕ ਚੱਲੇਗੀ। 

 

ਭਾਰਤ ਸਰਕਾਰ ਦੇ ਮਨੁੱਖ ਸੰਸਾਧਨ ਅਤੇ ਵਿਕਾਸ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਇਸ ਅਵਧਾਰਣਾ ਦੇ ਪਿੱਛੇ ਰਾਜਾਂ ਅਤੇ ਕੇਂਦਰ ਸਾਸ਼ਤ ਸੂਬਿਆਂ ਦੇ ਵਿਚ ਸ਼ਾਨਦਾਰ ਵਿਰਾਸਤ ਤੇ ਪਰੰਪਰਾਵਾਂ ਦਾ ਪ੍ਰਦਰਸ਼ਨ ਕਰਨਾ ਅਤੇ ਆਪਣੇ ਤਜਰਬੇ ਸਾਂਝੇ ਕਰਨ ਦਾ ਵਿਚਾਰ ਹੈ। 

 

ਇਸ ਦੇ ਤਹਿਤ ਦੋਰਾਜ ਪਾਰਟਨਰ ਬਣਦੇ ਹਨ ਅਤੇ ਉਥੇ ਦੇ ਵਿਦਿਆਰਥੀ ਆਪਣੇ ਰਾਜ ਦੇ ਸਭਿਆਚਾਰ, ਇਤਿਹਾਸ ਅਤੇ ਰੀਤੀ ਰਿਵਾਜਾਂ ਦਾ ਗੀਤ, ਡਾਂਸ ਅਤੇ ਨਾਟਕਾਂ ਰਾਹੀਂ ਦੂਸਰੇ ਰਾਜ ਵਿਚ ਪ੍ਰਸਾਰ ਕਰਦੇ ਹਨ ਅਤੇ ਖੁਦ ਵੀ ਉੱਥੇ ਸਿੱਖਦੇ ਹਨ। ਇਸ ਤੋਂ ਇਲਾਵਾ, ਜਿੱਥੇ ਪਾਰਟਨਰ ਰਾਜ ਨਾਲ ਸਬੰਧਿਤ ਡਿਸਪਲੇ ਬੋਰਡ, ਵਾਲ ਮੈਗਜ਼ੀਨਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਉੱਥੇ ਵਿਦਿਆਰਥੀਆਂ ਵੱਲੋਂ ਰਾਸ਼ਟਰ ਭਗਤੀ ਦੀ ਸੁੰਹ ਲਈ ਜਾਂਦੀ ਹੈ।

 

'ਏਕ ਭਾਰਤ ਸਰੇਸ਼ਠ ਭਾਰਤ' ਦੇ ਤਹਿਤ ਚਲਾਈ ਜਾ ਰਹੀ ਗਤੀਵਿਧੀਆਂ ਸਿਰਫ ਪਙਾਈ ਦੇ ਨਾਲ ਚੱਲਣ ਵਾਲਾ ਸਿਰਫ ਸਭਿਆਚਾਰਕ ਗਤੀਵਿਧੀਆਂ ਹਨ ਨਾ ਕਿ ਜਰੂਰੀ ਵਿਸ਼ੇ ਹਨ। ਪੂਰੇ ਭਾਰਤ ਵਿਚ ਚਲਾਈ ਜਾ ਰਹੀ ਇੰਨਾਂ ਗਤੀਵਿਧੀਆਂ ਨੂੰ ਸਿੱਖਣ ਦੇ ਬਾਅਦ ਵਿਦਿਆਰਥੀਆਂ 'ਤੇ ਉਨਾਂ ਨਾਲ ਸਬੰਧਿਤ ਪ੍ਰੀਖਿਆ ਦਾ ਵੀ ਕੋਈ ਦਬਾਅ ਨਹੀਂ ਹੈ।

 

'ਏਕ ਭਾਰਤ ਸਰੇਸ਼ਠ ਭਾਰਤ' ਦੇ ਤਹਿਤ ਹੀ ਹਰਿਆਣਾ ਅਤੇ ਤੇਲੰਗਾਨਾ ਰਾਜ ਸਭਿਆਚਾਰ ਦੇ ਆਦਾਨ-ਪ੍ਰਦਾਨ ਲਈ ਹੀ ਇਕ ਦੂਸਰੇ ਦੀ ਭਾਸ਼ਾ ਆਦਿ ਦੇ ਬਾਰੇ ਵਿਚ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana joins Telangana for mutual cooperation