ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੰਦਵਾੜਾ ਮੁਕਾਬਲੇ 'ਚ ਸ਼ਹੀਦ ਮੇਜਰ ਅਨੁਜ ਸੂਦ ਦਾ ਪੰਚਕੂਲਾ 'ਚ ਹੋਇਆ ਅੰਤਿਮ ਸਸਕਾਰ

ਜੰਮੂ-ਕਸ਼ਮੀਰ ਵਿੱਚ ਅੱਤਵਾਦ ਰੋਕੂ ਮੁਹਿੰਮ ਵਿੱਚ ਸ਼ਹੀਦ ਹੋਏ ਮੇਜਰ ਅਨੁਜ ਸੂਦ ਦਾ ਮੰਗਲਵਾਰ ਨੂੰ ਪੂਰੇ ਸੈਨਿਕ ਸਨਮਾਨਾਂ ਨਾਲ ਪੰਚਕੂਲਾ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮੇਜਰ ਅਨੁਜ ਸੂਦ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿਖੇ ਸ਼ਨਿੱਚਰਵਾਰ ਰਾਤ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਪੰਜ ਸੁਰੱਖਿਆ ਕਰਮਚਾਰੀਆਂ ਵਿੱਚ ਸ਼ਾਮਲ ਸਨ। ਅਨੁਜ ਦੀ ਲਾਸ਼ ਸੋਮਵਾਰ ਦੁਪਹਿਰ ਨੂੰ ਸ਼੍ਰੀਨਗਰ ਤੋਂ ਇਥੇ ਲਿਆਂਦੀ ਗਈ ਸੀ।
 

''ਵੰਦੇ ਮਾਤਰਮ'', 'ਭਾਰਤ ਮਾਤਾ 'ਕੀ ਜੈ' ਅਤੇ ''ਮੇਜਰ ਅਨੁਜ ਅਮਰ ਰਹੇ'' ਦੇ ਨਾਹਰਿਆਂ ਵਿਚਕਾਰ ਉਨ੍ਹਾਂ ਦੀ ਤਿਰੰਗੇ ਵਿੱਚ ਲਿਪਟੀ ਮ੍ਰਿਤਕ ਦੇਹ ਨੂੰ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ। ਪੰਚਕੂਲਾ ਸਥਿਤ ਉਨ੍ਹਾਂ ਦੇ ਘਰ ਤੋਂ ਉਨ੍ਹਾਂ ਦੀ ਦੇਹ ਨੂੰ ਸੈਨਾ ਦੀ ਗੱਡੀ ਵਿੱਚ ਲਿਆਂਦਾ ਗਿਆ ਸੀ। ਅੰਤਿਮ ਸਸਕਾਰ ਤੋਂ ਪਹਿਲਾਂ, ਸ਼ਹੀਦ ਮੇਜਰ ਦੀਆਂ ਮ੍ਰਿਤਕ ਦੇਹ ਉੱਤੇ ਫੌਜ ਦੇ ਸੇਵਾਦਾਰ ਅਤੇ ਸੇਵਾਮੁਕਤ ਅਧਿਕਾਰੀਆਂ ਨੇ ਪੁਸ਼ਪਾਂਜਲੀ ਅਰਪਿਤ ਕੀਤੀ।

 

 

 

ਸਸਕਾਰ ਦੌਰਾਨ ਮੇਜਰ ਸੂਦ ਦੀ ਪਤਨੀ, ਪਿਤਾ, ਭੈਣ ਸਣੇ ਕਈ ਸੀਨੀਅਰ ਆਰਮੀ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਉਸ ਦੀ ਭੈਣ ਹਰਸ਼ਿਤਾ ਵੀ ਫੌਜ ਵਿੱਚ ਇੱਕ ਅਧਿਕਾਰੀ ਹੈ। ਸ਼ਹੀਦ ਅਧਿਕਾਰੀ ਨੂੰ ਬੂੰਦਕਾਂ ਦੀ ਸਲਾਮੀ ਦਿੱਤੀ ਗਈ ਅਤੇ ਉਸ ਦੇ ਪਿਤਾ ਨੇ ਚਿਖਾ ਨੂੰ ਅਗਨੀ ਦਿੱਤੀ।

 

ਮੇਜਰ ਸੂਦ ਦੇ ਪਿਤਾ ਬ੍ਰਿਗੇਡੀਅਰ ਚੰਦਰਕਾਂਤ ਸੂਦ (ਸੇਵਾਮੁਕਤ) ਨੇ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ ਉਹ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਰਹਿ ਗਿਆ ਸੀ, ਪਰ ਨਾਲ ਹੀ ਉਸ ਨੂੰ ਅਨਜ ਦੀ ਸਰਵਉੱਚ ਕੁਰਬਾਨੀ ਦਾ ਮਾਣ ਸੀ ਜੋ ਉਨ੍ਹਾਂ ਨੇ ਆਪਣੀ ਮਾਤ ਭੂਮੀ ਲਈ ਦਿੱਤੀ ਹੈ। ਉਨ੍ਹਾਂ ਨੇ ਪੰਚਕੁਲਾ ਵਿਖੇ ਆਪਣੇ ਘਰ ਵਿਖੇ ਕਿਹਾ ਕਿ ਉਹ ਰਾਸ਼ਟਰ ਦੇ ਸੱਚਾ ਪੁੱਤਰ ਸੀ।
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: Last rites of Major Anuj Sood performed in Panchkula today He lost his life in action during Handwara encounter