ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ੇ ਦੇ ਖਾਤਮੇ ਲਈ ਗੁਆਂਢੀ ਸੂਬੇ ਨੇ ਵਿੱਢੀ ਵਿਸ਼ੇਸ਼ ਮੁਹਿੰਮ, ਨੰਬਰ ਵੀ ਕੀਤੇ ਜਾਰੀ

ਹਰਿਆਣਾ ’ਚ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਚਲਾਏ ਜਾ ਰਹੀ ਮੁਹਿੰਮ ਦੇ ਤਹਿਤ ਹਰਿਆਣਾ ਪੁਲਿਸ ਵੱਲੋਂ ਟੋਲ ਫਰੀ ਨੰਬਰ 1800-180-1314 ਜਾਰੀ ਕਰ ਲੋਕਾਂ ਤੋਂ ਇਸ ਸਬੰਧ ਵਿਚ ਸੂਚਨਾ ਦੇਣ ਲਈ ਅਪੀਲ ਕੀਤੀ ਹੈ।

 

ਹਰਿਆਣਾ ਪੁਲਿਸ ਮੁਤਾਬਕ ਕੋਈ ਵੀ ਵਿਅਕਤੀ ਜਿਸ ਦੇ ਕੋਲ ਡਰੋੱਗ ਸਪਲਾਈ ਨੈਟਵਰਕ ਜਾਂ ਇਸ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲ ਇਸ ਟੋਲ ਫਰੀ ਨੰਬਰ 'ਤੇ ਸਾਂਝਾ ਕਰ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰਬਰ 70870-89947 ਅਤੇ ਲੈਂਡ ਲਾਇਨ ਨੰਬਰ 01733-253023 'ਤੇ ਵੀ ਜਾਣਕਾਰੀ ਦਿੱਤੀ ਜਾ ਸਕਦਾ ਹੈ।

 

ਉਨਾਂ ਕਿਹਾ ਕਿ ਨਸ਼ੇ ਦੀ ਸਪਲਾਈ ਨੈਟਵਰਕ ਦੇ ਬਾਰੇ ਚ ਕਿਸੇ ਵੀ ਤਰਾ ਦੀ ਜਾਣਕਾਰੀ ਇੰਟਰ ਸਟੇਟ ਡਰੱਗ ਸਕੱਤਰੇਤ ਦੇ ਈ-ਮੇਲ 'ਤੇ ਵੀ ਪ੍ਰਦਾਨ ਕੀਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਨਾਲ ਹੀ ਸਟੀਕ ਅਤੇ ਠੋਸ ਜਾਣਕਾਰੀ ਪ੍ਰਦਾਨ ਕਰਨ ਲਈ ਢੁੱਕਵਾਂ ਇਨਾਮ ਵੀ ਦਿੱਤਾ ਜਾਵੇਗਾ।

 

ਉਨਾਂ ਲੋਕਾਂ ਨੂੰ ਨਿਡਰ ਹੋ ਕੇ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਨੇ ਨਸ਼ੇ ਦੀ ਤਸਕਰੀ ਨੂੰ ਜੜ੍ਹ ਤੋਂ ਮਿਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਆਮ ਜਨਤਾ ਕਿਸੇ ਡਰ ਦੇ ਬਿਨਾਂ ਉਪਰੋਕਤ ਨੰਬਰਾਂ ਜਾਂ ਈ-ਮੇਲ 'ਤੇ ਨਸ਼ੀਲੇ ਪਦਾਰਥਾਂ ਦੀ ਖਰੀਦ-ਫਿਰੋਖਤ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana launches special campaign for eradication of drugs