ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ ਕੇਂਦਰਾਂ ਵਜੋ ਵਿਕਸਿਤ ਕੀਤਾ ਜਾਵੇਗਾ। ਇਸ ਦੇ ਲਈ 76 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ।

 

ਰਾਜ ਮੰਤਰੀ ਅਨੁਪ ਧਾਨਕ ਅੱਜ ਹਿਸਾਰ ਵਿਚ ਖੇਤਰੀ ਪੁਰਾਤੱਤਵ ਅਜਾਇਬ ਘਰ ਦਾ ਨਿਰੀਖਣ ਕਰ ਰਹੇ ਸਨ। ਉਨ੍ਹਾਂ ਨੇ ਅਜਾਇਬ ਘਰ ਵਿਚ ਰੱਖੀ ਗਈ ਪੁਰਾਤੱਤਵ ਮਹਤੱਵ ਦੀਆਂ ਮੂਰਤੀਆਂ ਤੇ ਇਤਿਹਾਸਿਕ ਵਸਤੂਆਂ ਦਾ ਅਵਲੋਕਨ ਕੀਤਾ ਅਤੇ ਇਸ ਸਥਾਨ ਨੂੰ ਸੁੰਦਰ ਬਨਾਉਣ ਦਾ ਕਾਰਜ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਵਾਉਣ ਦੇ ਨਿਰਦੇਸ਼ ਵਿਭਾਗ ਦੀ ਉੱਪ-ਨਿਦੇਸ਼ਕ ਬਨਾਨੀ ਭੱਟਾਚਾਰਿਆ ਨੂੰ ਦਿੱਤੇ।

 

ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਤੱਤਵ ਅਜਾਇਬ ਘਰ ਵਿਭਾਗ ਵੱਲੋਂ ਇਤਿਹਾਸਿਕ ਮਹਤੱਵ ਦੀ ਥਾਵਾਂ ਨੂੰ ਸੈਰ-ਸਪਾਟਾ ਸਥਾਨਾਂ ਵਜੋ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਰਾਹੀਂ ਇਕ ਪਾਸੇ ਜਿੱਥੇ ਆਮ ਜਨਤਾ ਨੂੰ ਇੰਨ੍ਹਾ ਪੁਰਾਤਨ ਇਮਾਰਤਾਂ ਦੇ ਇਤਿਹਾਸਿਕ ਮਹਤੱਵ ਦੇ ਬਾਰੇ ਵਿਚ ਜਾਨਣ ਦਾ ਮੌਕਾ ਮਿਲੇਗਾ ਉੱਥੇ ਹੀ ਇਸ ਤੋਂਰੁਜਗਾਰ ਦੀ ਸੰਭਾਨਾਵਾਂ ਵੀ ਵੱਧਣਗੀਆਂ। ਉਨ੍ਹਾਂ ਨੇ ਕਿਹਾ ਕਿ ਪੁਰਾਤੱਤਵ ਮਹਤੱਵ ਦੀ ਇਮਾਰਤਾਂ ਨੂੰ ਵਿਕਸਿਤ ਕਰਨ ਲਈ ਵਿਭਾਗ ਦੇ ਕੋਲ ਉਪਲਬਧ ਬਜਟ ਦੀ ਸਹੀ ਵਰਤੋ ਕੀਤੀ ਜਾਵੇ।

 

ਰਾਜ ਮੰਤਰੀ ਨੇ ਕਿਹਾ ਕਿ ਅਸੀਂ ਆਉਣ ਵਾਲੀ ਪੀੜੀਆਂ ਨੂੰ ਦੇਸ਼-ਦੁਨੀਆ ਦੇ ਇਤਿਹਾਸ ਨਾਲ ਰੁਬਰੂ ਕਰਵਾਉਣ ਲਈ ਬੱਚਿਆਂ ਨੂੰ ਅਜਿਹੀ ਥਾਵਾਂ ਦਾ ਵੱਧ ਤੋਂ ਵੱਧ ਭ੍ਰਮਣ ਕਰਵਾਉਣਾ ਚਾਹੀਦਾ ਹੈ। ਅਜਿਹੀ ਥਾਵਾਂ ਵਿਚ ਆਮਜਨ ਦੀ ਰੂਚੀ ਨੂੰ ਵਧਾਉਣ ਲਈ ਪੁਰਾਤੱਤਵਿਕ ਮਹਤੱਵ ਦੀ ਇਮਾਰਤਾਂ ਨੂੰ ਵਿਕਸਿਤ ਕਰਨ ਦਾ ਕਾਰਜ ਸ਼ੁਰੂ ਕਰਵਾਇਆ ਜਾਵੇਗਾ।

 

ਰਾਜ ਮੰਤਰੀ ਨੇ ਅਜਾਇਬ ਘਰ ਵਿਚ ਸਟਾਫ ਦੀ ਉਪਲਬਧਤਾ ਅਤੇ ਹੋਰ ਜਰੂਰਤਾਂ ਦੇ ਸਬੰਧ ਵਿਚ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਅਧਿਕਾਰੀ ਇਸ ਥਾਂ ਨੂੰ ਵਿਕਸਿਤ ਕਰਨ ਦੀ ਕਾਰਜ ਯੌਜਨਾ ਤਿਆਰ ਕਰਨ। ਉਨ੍ਹਾਂ ਨੇ ਕਿਹਾ ਕਿ ਅਜਾਇਬ ਘਰ ਦਾ ਵੱਡਾ ਪ੍ਰਵੇਸ਼ ਦਰਵਾਜਾ ਬਣਵਾਇਆ ਜਾਵੇਗਾ ਅਤੇ ਇਸ ਦੇ ਬਾਹਰ ਏਂਟਿਕ ਵਸਤੂਆਂ ਦੀ ਵਿਕਰੀ ਕਰਨ ਵਾਲੀ ਦੁਕਾਨਾਂ ਵਿਕਸਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਅਜਾਇਬ ਘਰ ਦੇ ਅੰਦਰ ਗੇਸਟ ਹਾਊਸ ਕੈਫੇਟੇਰਿਆ, ਅਧਿਕਾਰੀਆਂ-ਕਰਮਚਾਰੀਆਂ ਦੇ ਦਫਤਰ ਅਤੇ ਸੈਨਾਨੀਆਂ ਲਈ ਰੇਸਟ ਥਾਂ ਵੀ ਬਣਵਾਈ ਜਾਵੇਗੀ। 

 

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਓਪਨ ਸਪੇਸ ਵਿਚ ਫੁਹਾਰੇ ਆਦਿ ਲਗਵਾਏ ਜਾਣ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਅਜਾਇਬ ਘਰ ਦੇ ਸੁੰਦਰਤਾ ਲਈ ਹਰ ਜਰੂਰੀ ਕਾਰਜ ਨੂੰ ਕਾਰਜ ਯੋਜਨਾ ਵਿਚ ਸ਼ਾਮਿਲ ਕਰਣ।

 

ਖੇਤਰੀ ਪੁਰਾਤੱਤਵ ਅਜਾਇਬ ਘਰ ਨਿਰੀਖਣ ਦੌਰਾਨ ਪੁਰਾਤੱਤਵ ਵਿਭਾਗ ਦੀ ਉੱਪ ਨਿਦੇਸ਼ਕ ਬਨਾਨੀ ਭੱਟਾਚਾਰਿਆ ਨੇ ਦਸਿਆ ਕਿ ਲਗਭਗ 2 ਏਕੜ ਖੇਤਰ ਵਿਚ ਬਣੇ ਇਸ ਅਜਾਇਬ ਘਰ ਵਿਚ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਖੁਦਾਈ ਵਿਚ ਕੱਢੀਆਂ ਇਤਿਹਾਸਿਕ ਮੂਰਤੀਆਂ ਅਤੇ ਹੋਰ ਵਸਤੂਆਂ ਨੂੰ ਸਰੰਖਿਤ ਕੀਤਾ ਗਿਆ ਹੈ। ਇੱਥੇ ਅਗ੍ਰੋਹੀ, ਰਾਖੀ ਗੜੀ, ਬਨਾਵਲੀ, ਰੋਹਤਕ, ਕੁਰੂਕਸ਼ੇਤਰ, ਕੁਨਾਲ, ਪੇਹੋਵਾ, ਸੋਨੀਪਤ ਤੇ ਹਾਂਸੀ ਸਮੇਤ ਵੱਖ-ਵੱਖ ਸਥਾਨਾਂ ਤੋਂ ਪ੍ਰਾਪਤ ਇਤਿਹਾਸਿਕ ਮਹਤੱਵ ਦੀਆਂ ਵਸਤੂਆਂ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana make ancient buildings and historical monuments a tourist destination