ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਿਡਾਰੀਆਂ ਦਾ ਕਦੇ ਅਪਮਾਨ ਨਹੀਂ ਕੀਤਾ: ਅਨਿਲ ਵਿਜ

ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਟਵੀਟ 'ਤੇ ਬੋਲੇ ਹਰਿਆਣਾ ਦੇ ਖੇਡ ਮੰਤਰੀ

 

 

ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਖਿਡਾਰੀਆਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਕਟੌਤੀ ਕੀਤੇ ਜਾਣ ਉੱਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਸੀ।  ਇਸ ਉੱਤੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਇਨਾਮੀ ਰਾਸ਼ੀ ਨੂੰ ਖੇਡ ਨੀਤੀ ਦੇ ਆਧਾਰ 'ਤੇ ਵੰਡਿਆ ਗਿਆ ਹੈ। ਜੇ ਕੋਈ ਗੜਬੜੀ ਹੋਈ ਹੈ ਤਾਂ ਉਹ ਵਿਭਾਗ ਨਾਲ ਗੱਲ ਕਰ ਸਕਦੇ ਹਨ। ਅਸੀਂ ਕਦੇ ਆਪਣੇ ਖਿਡਾਰੀਆਂ ਦਾ ਅਪਮਾਨ ਨਹੀਂ ਕੀਤਾ।

 

ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕਰਕੇ ਕਿਹਾ ਸੀ ਕਿ ਹਰਿਆਣਾ ਦੇ ਨੌਜਵਾਨਾਂ ਨੇ ਦੇਸ਼ ਨੂੰ ਬਹੁਤ ਵਧੀਆ ਮੈਡਲ ਦਿੱਤੇ ਹਨ। ਭਾਵੇਂ ਇਕ ਛੋਟਾ ਜਿਹਾ ਸੂਬਾ ਹੈ ਹਰਿਆਣਾ ਪਰ ਇਥੇ ਦੇ  ਖਿਡਾਰੀਆਂ ਨੇ ਪੂਰੇ ਦੇਸ਼ ਨੂੰ ਕਈ ਵਾਰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਕਟੌਤੀ ਕਰਕੇ ਉਨ੍ਹਾਂ ਦੇ ਮਨੋਬਲ ਨੂੰ ਨਾ ਤੋੜਿਆ ਜਾਵੇ। ਮੇਰੀ ਹਰਿਆਣਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਫ਼ੈਸਲੇ ਉੱਤੇ ਮੁੜ ਵਿਚਾਰ ਕੀਤਾ ਜਾਵੇ।

 

ਪੂਨੀਆ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਜਦੋਂ ਖਿਡਾਰੀ ਜਦੋਂ ਦੇਸ਼ ਲਈ ਮੈਡਲ ਲਿਆਉਂਦਾ ਹੈ ਤਾਂ ਉਹ ਦੇਸ਼ ਦੀ ਜਿੱਤ ਹੁੰਦੀ ਹੈ। ਇਹ ਇਕ ਦਿਨ ਦੀ ਮਿਹਨਤ ਨਾਲ ਨਹੀਂ ਸਗੋਂ ਪੂਰੇ ਜੀਵਨ ਦੀ ਤਪੱਸਿਆ ਨਾਲ ਜਿੱਤ ਪ੍ਰਾਪਤ ਹੁੰਦੀ ਹੈ। ਖਿਡਾਰੀਆਂ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਕਟੌਤੀ ਕਰਕੇ ਉਨ੍ਹਾਂ ਦੇ ਮਾਨਸਿਕਤਾ ਅਤੇ ਸਵੈ ਮਾਣ ਨੂੰ ਨੁਕਸਾਨ ਨਾ ਪਹੁੰਚਾਉ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Haryana Minister Anil Vij on wrestlers Bajrang Punia and Vinesh Phogat tweet says We have never disrespected our sportspersons