ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਮੰਤਰੀ ਨੇ ਕਿਹਾ, ਸੂਬੇ ’ਚ ਨਸ਼ੇ ਨੂੰ ਜੜੋਂ ਕੀਤਾ ਜਾਵੇਗਾ ਖਤਮ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਜ ਕਿਹਾ ਹੈ ਕਿ ਨਸ਼ੇ ਨੂੰ ਖਤਮ ਕਰਨਾ ਉਨਾਂ ਦੀ ਪਹਿਲ ਚ ਸ਼ਾਮਲ ਹੈ ਤੇ ਇਸ ਦਿਸ਼ਾ ਵਿਚ ਸਖਤ ਕਦਮ ਚੁੱਕੇ ਜਾ ਰਹੇ ਹਨ। ਸੁਚਾਰੂ ਢੰਗ ਨਾਲ ਇਸ 'ਤੇ ਕੰਮ ਹੋਵੇ ਇਸ ਲਈ ਵੱਖ ਤੋਂ ਪੁਲਿਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇਕ ਵਿੰਗ ਗਠਿਤ ਕੀਤਾ ਗਿਆ ਹੈ, ਜੋ ਹਰੇਕ ਮਹੀਨੇ ਆਪਣੀ ਰਿਪੋਰਟ ਦੇਵੇਗੀ।

 

ਉਹ ਅੱਜ ਸਿਰਸਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬੇ ਤੋਂ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ। ਨਸ਼ਾ ਨੂੰ ਖਤਮ ਕਰਨਾ ਉਨਾਂ ਦੀ ਪਹਿਲ ਚ ਸ਼ਾਮਲ ਹੈ ਤੇ ਇਸ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ।

 

ਉਨਾਂ ਕਿਹਾ ਕਿ ਨਸ਼ਾ ਨੂੰ ਖਤਮ ਕਰਨ ਲਈ ਸਹੀ ਢੰਗ ਨਾਲ ਕੰਮ ਕਰਨ ਦੀ ਲੋਂੜ ਹੈ ਅਤੇ ਇਸ ਮੰਤਵ ਨਾਲ ਇਕ ਵਿੰਗ ਗਠਤ ਕੀਤਾ ਗਿਆ ਹੈ, ਜੋ ਸਿਰਫ ਨਸ਼ੇ ਨਾਲ ਸਬੰਧਤ ਮਾਮਲਿਆਂ ਨੂੰ ਹੀ ਵੇਖੇਗਾ। ਇਹ ਟੀਮ ਹਰ ਮਹੀਨੇ ਮੈਨੂੰ ਰਿਪੋਰਟ ਕਰੇਗੀ।

 

ਉਨਾਂ ਕਿਹਾ ਕਿ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਸ਼ਾ ਤਸੱਕਰਾਂ ਦੀ ਚੈਨ ਨੂੰ ਤੋੜਿਆ ਜਾਵੇ ਤਾਂ ਜੋ ਇਸ ਦੀ ਜੜਾਂ ਤਕ ਪੁੱਜਿਆ ਜਾ ਸਕੇ। ਇਸ ਤੋਂ ਇਲਾਵਾ, ਆਪਰੇਸ਼ਨ ਪ੍ਰਹਾਰ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਮਿਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana minister Anil Vij speaks on the drug issues in state