ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਮੰਤਰੀ ਬਨਵਾਰੀ ਲਾਲ ਦੇ ਕਾਫਲੇ ਦੀ ਪੁਲਿਸ ਜਿਪਸੀ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, ਬੱਚੇ ਦੀ ਮੌਤ

ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਦੇ ਕਾਫਲੇ ਦੀ ਪੁਲਿਸ ਜਿਪਸੀ ਨੇ ਸ਼ਨਿੱਚਰਵਾਰ ਨੂੰ ਐਨਐਚ -19 ਵਿਖੇ ਇੱਕ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ।

 

ਜਾਣਕਾਰੀ ਅਨੁਸਾਰ ਪਲਵਲ ਸ਼ਹਿਰ ਥਾਣਾ ਇਲਾਕੇ ਅਧੀਨ ਆਉਂਦੇ ਐਮਬੀਨੋ ਬੈਂਕੇਟ ਹਾਲ ਦੇ ਸਾਹਮਣੇ ਐਨ.ਐਚ.-19 'ਤੇ ਇਕ ਔਰਤ ਆਪਣੇ 7 ਸਾਲ ਦੇ ਬੱਚੇ ਨਾਲ ਜਾ ਰਹੀ ਸੀ, ਜਦੋਂ ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਦੇ ਕਾਫਿਲੇ ਦੀ ਪੁਲਿਸ ਜਿਪਸੀ ਨੇ ਔਰਤ ਅਤੇ ਉਸ ਦੇ ਬੱਚੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

 

ਇਸ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਸੱਤ ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਔਰਤ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

ਜਿਪਸੀ ਮੰਤਰੀ ਬਨਵਾਰੀਵਾਲ ਨੂੰ ਪਾਇਲਟ ਕਰ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਸਪਤਾਲ ਪਹੁੰਚੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ। ਪਰਿਵਾਰ ਨੇ ਇਸ ਸਬੰਧੀ ਸਖਤ ਕਾਰਵਾਈ ਦੀ ਮੰਗ ਕਰਦਿਆਂ ਬੱਚੇ ਦੀ ਮ੍ਰਿਤਕ ਦੇਹ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

....
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: Minister Banwari Lal s convoy police gypsy hits mother and son child dies