ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP 'ਤੇ MLA ਦੇ ਆਉਣ `ਤੇ ਖੜ੍ਹੇ ਹੋਣਗੇ ਹਰਿਆਣਾ ਦੇ ਅਧਿਕਾਰੀ

ਐਮਪੀ ਤੇ ਐੱਮਐੱਲਏ ਦੇ ਆਉਣ `ਤੇ ਖੜ੍ਹੇ ਹੋਣਗੇ ਹਰਿਆਣਾ ਦੇ ਅਧਿਕਾਰੀ

ਹਰਿਆਣਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਇੱਕ ਸਰਕੂਲਰ ਜਾਰੀ ਕਰ ਕੇ ਹਦਾਇਤ ਜਾਰੀ ਕੀਤੀ ਹੈ ਕਿ ਜਦੋਂ ਵੀ ਕਦੇ ਕੋਈ ਸੰਸਦ ਮੈਂਬਰ ਜਾਂ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਆਉਣ, ਤਾਂ ਉਹ ਖੜ੍ਹੇ ਹੋਣ ਤੇ ਉਨ੍ਹਾਂ ਦੀ ਗੱਲਬਾਤ ਤੁਰੰਤ ਧਿਆਨ ਨਾਲ ਸੁਣਨ। ਇਹ ਸਰਕੂਲਰ ਦਰਅਸਲ, ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਪਹਿਲੇ ਭੇਜੇ ਇੱਕ ਸਰਕੂਲਰ ਦਾ ਦੋਹਰਾਅ (ਕਾਪੀ) ਹੀ ਹੈ। ਪਰ ਹੁਣ ਕਿਉਂਕਿ ਦਿੱਲੀ ਸਰਕਾਰ ਤੇ ਆਈਏਐੱਸ ਅਧਿਕਾਰੀਆਂ ਵਿਚਾਲੇ ਪਹਿਲਾਂ ਤੋਂ ਹੀ ਰੇੜਕਾ ਚੱਲ ਰਿਹਾ ਹੈ, ਇਸੇ ਲਈ ਇਸ ਸਰਕੂਲਰ ਨੇ ਤੁਰੰਤ ਸਭ ਦਾ ਧਿਆਨ ਖਿੱਚਿਆ ਹੈ।

 

ਸੋਸ਼ਲ ਮੀਡੀਆ `ਤੇ ਅਜਿਹੇ ਸਰਕੂਲਰ ਕਾਰਨ ਸੂਬਾ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਹੈ ਤੇ ਭਾਜਪਾ `ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਹਰਿਆਣਾ ਤੇ ਦਿੱਲੀ `ਚ ਅਧਿਕਾਰੀਆਂ ਦੇ ਵਿਵਹਾਰ ਦੇ ਵੱਖਰੀ ਕਿਸਮ ਦੇ ਮਾਪਦੰਡ ਤੈਅ ਕਰ ਰਹੀ ਹੈ।

 

ਇਹ ਸਰਕੂਲਰ ਹਰਿਆਣਾ ਦੇ ਮੁੱਖ ਸਕੱਤਰ ਦੀਪਿੰਦਰ ਸਿੰਘ ਢੇਸੀ ਵੱਲੋਂ ਜਾਰੀ ਕੀਤਾ ਗਿਆ ਸੀ।  28 ਮਈ ਨੂੰ ਜਾਰੀ ਹੋਏ ਇਸ ਸਰਕੂਲਰ `ਤੇ ਸਿਆਸੀ ਮਾਮਲਿਆਂ ਦੇ ਅਧੀਨ ਸਕੱਤਰ ਦਵਿੰਦਰ ਕਪਿਲ ਦੇ ਹਸਤਾਖਰ ਹਨ। ਬਿਲਕੁਲ ਅਜਿਹਾ ਹੀ ਇੱਕ ਸਰਕੂਲਰ ਬੀਤੀ 7 ਫ਼ਰਵਰੀ ਨੂੰ ਕੇਂਦਰੀ ਅਮਲਾ ਤੇ ਸਿਖਲਾਈ ਵਿਭਾਗ ਵੱਲੋਂ ਭੇਜਿਆ ਗਿਆ ਸੀ। ਉਹ ਮੈਮੋਰੈਂਡਮ ਸਾਰੇ ਸੁਬਿਆਂ ਦੇ ਮੁੱਖ ਸਕੱਤਰਾਂ ਨੂੰ ਸੰਬੋਧਤ ਸੀ ਅਤੇ ਉਸ ਵਿੱਚ ਇਹ ਜਾਣਕਾਰੀ ਸਾਰੇ ਅਧਿਕਾਰੀਆਂ ਨੂੰ ਭੇਜਣ ਦੀ ਬੇਨਤੀ ਵੀ ਕੀਤੀ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Officials would Stand Up