ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ ਰਫਤਾਰ ਡੰਪਰ ਨੇ ਮੋਟਰਸਾਈਕਲ ਸਵਾਰ ਹੈੱਡ ਕਾਂਸਟੇਬਲ ਕੁਚਲਿਆ, CCTV 'ਚ ਕੈਦ

ਸ਼ੁੱਕਰਵਾਰ ਨੂੰ ਫਰੀਦਾਬਾਦ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲਾ ਪੁਲਿਸ ਮੁਲਾਜ਼ਮ ਐਸਟੀਐਫ ਗੁਰੂਗਰਾਮ ਵਿੱਚ ਤਾਇਨਾਤ ਸੀ।
 

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਐਨਆਈਟੀ ਐਨਐਚ -2 ਖੇਤਰ ਵਿੱਚ ਤੇਜ਼ ਰਫਤਾਰ ਡੰਪਰ ਨੇ ਹੈੱਡ ਕਾਂਸਟੇਬਲ ਸੁਰੇਸ਼ ਚੰਦ (34 ਸਾਲਾ) ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ, ਹਾਦਸੇ ਤੋਂ ਬਾਅਦ ਡੰਪਰ ਨੇ ਸੁਰੇਸ਼ ਨੂੰ ਕਾਫ਼ੀ ਦੂਰੀ ਤੱਕ ਘਸੀਟਦਾ ਹੋਇਆ ਲੈ ਗਿਆ ਅਤੇ ਉਸ ਦੇ ਹੇਠ ਬੁਰੀ ਤਰ੍ਹਾਂ ਕੁਚਲਣ ਨਾਲ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਮੋਟਰਸਾਈਕਲ ਸਵਾਰ ਸੁਰੇਸ਼ ਚੰਦ ਹਰਿਆਣਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ ਉੱਤੇ ਗੁਰੂਗਰਾਮ ਵਿਖੇ ਤੈਨਾਤ ਸੀ। ਜੋ ਵੀਰਵਾਰ ਸਵੇਰੇ ਕਿਸੇ ਦਫਤਰੀ ਕੰਮ ਲਈ ਫਰੀਦਾਬਾਦ ਆਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

ਹਾਦਸੇ ਦੀ ਵੀਡੀਓ ਮੌਕੇ ਨੇੜੇ ਲੱਗੇ ਇਕ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਸਾਫ ਵੇਖਿਆ ਜਾ ਸਕਦਾ ਹੈ ਕਿ ਇਹ ਦੁਖਦਾਈ ਹਾਦਸਾ ਕਿਵੇਂ ਵਾਪਰਿਆ ਅਤੇ ਇੱਕ ਪੁਲਿਸ ਮੁਲਾਜ਼ਮ ਆਪਣੀ ਜਾਨ ਗੁਆ ਬੈਠਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:haryana police head constable killed in Road accident at Faridabad