ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਪੁਲਿਸ ਕਰ ਰਹੀ 6,400 ਆਸਾਮੀਆਂ ਲਈ ਭਰਤੀ

ਹਰਿਆਣਾ ਪੁਲਿਸ ਕਰ ਰਹੀ 6,400 ਆਸਾਮੀਆਂ ਲਈ ਭਰਤੀ

ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਨੇ ਕਾਂਸਟੇਬਲ (ਇਸਤ੍ਰੀ ਤੇ ਪੁਰਸ਼) – ਜਨਰਲ ਡਿਊਟੀ ਤੇ ਸਬ–ਇੰਸਪੈਕਟਰ (ਪੁਰਸ਼) ਦੇ ਅਹੁਦਿਆਂ ਲਈ ਬੰਪਰ ਆਸਾਮੀਆਂ ਕੱਢੀਆਂ ਹਨ। ਕੁੱਲ 6,400 ਆਸਾਮੀਆਂ ਲਈ ਭਰਤੀ ਹੋਵੇਗੀ। ਇਨ੍ਹਾਂ ਵਿੱਚ 6,000 ਕਾਂਸਟੇਬਲਾਂ ਦੇ ਅਹੁਦੇ ਤੇ 400 ਸਬ–ਇੰਸਪੈਕਟਰ ਦੀਆਂ ਆਸਾਮੀਆਂ ਸ਼ਾਮਲ ਹਨ।

 

 

ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ 12 ਜੂਨ, 2019 ਤੋਂ ਸ਼ੁਰੂ ਹੋਵੇਗੀ। ਯੋਗ ਤੇ ਇੱਛੁਕ ਉਮੀਦਵਾਰ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ hssc.gov.in ਉੱਤੇ ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 26 ਜੂਨ, 2019 ਹੈ। ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 28 ਜੂਨ, 2019 ਹੈ।

 

 

ਕਾਂਸਟੇਬਲ ਦੀਆਂ ਆਸਾਮੀਆਂ ਲਈ ਯੋਗਤਾ 12ਵੀਂ ਪਾਸ ਹੈ ਤੇ ਉਮੀਦਵਾਰ ਨੇ 10ਵੀਂ ਜਮਾਤ ਤੱਕ ਹਿੰਦੀ ਜਾਂ ਸੰਸਕ੍ਰਿਤ ਇੱਕ ਵਿਸ਼ੇ ਵਜੋਂ ਰੱਖੀ ਹੋਵੇ। ਉਮੀਦਵਾਰ ਦੀ ਉਮਰ 18 ਤੋਂ 25 ਸਾਲਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ।

 

 

ਸਬ–ਇੰਸਪੈਕਟਰ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਲਾਜ਼ਮੀ ਹੈ ਤੇ ਉਮੀਦਵਾਰ ਨੇ 10ਵੀਂ ਜਮਾਤ ਤੱਕ ਹਿੰਦੀ ਜਾਂ ਸੰਸਕ੍ਰਿਤ ਇੱਕ ਵਿਸ਼ੇ ਵਜੋਂ ਰੱਖੀ ਹੋਵੇ। ਉਮੀਦਵਾਰ ਦੀ ਉਮਰ 21 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

 

 

[ ਹੋਰ ਵਧੇਰੇ ਜਾਣਕਾਰੀ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Police is recruiting for 6400 vacancies