ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੋਂ ਆ ਰਹੇ ਹਰ ਵਾਹਨ ’ਤੇ ਹਰਿਆਣਾ ਪੁਲਿਸ ਦੀ ਚੌਕਸ ਨਜ਼ਰ

ਪੰਜਾਬ ਤੋਂ ਆ ਰਹੇ ਹਰ ਵਾਹਨ ’ਤੇ ਹਰਿਆਣਾ ਪੁਲਿਸ ਦੀ ਚੌਕਸ ਨਜ਼ਰ

ਪੰਜਾਬ ਵੱਲੋਂ ਆਉਂਦੇ ਹਰੇਕ ਵਾਹਨ ਉੱਤੇ ਹਰਿਆਣਾ ਪੁਲਿਸ ਦੀ ਚੌਕਸ ਨਜ਼ਰ ਹੈ। ਅਜਿਹਾ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਕੀਤਾ ਜਾ ਰਿਹਾ ਹੈ। ਹਰਿਆਣਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਧਨ ਤੇ ਨਸ਼ਿਆਂ ਦੀ ਕੋਈ ਦੁਰਵਰਤੋਂ ਨਾ ਹੋਵੇ।

 

 

ਪੰਜਾਬ ਤੇ ਹਰਿਆਣਾ ਦੀ ਸਰਹੱਦ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਉੱਧਰ ਰੇਲਵੇ ਪੁਲਿਸ ਵੀ ਪੰਜਾਬ ਤੋਂ ਆਉਣ ਵਾਲੀਆਂ ਰੇਲ–ਗੱਡੀਆਂ ਉੱਤੇ ਚੌਕਸ ਨਜ਼ਰ ਰੱਖ ਰਹੀ ਹੈ।

 

 

ਪੰਜਾਬ ਤੋਂ ਆਉਣ ਵਾਲੇ ਵਾਹਨਾਂ ਦੀ ਖ਼ਾਸ ਚੈਕਿੰਗ ਕੀਤੀ ਜਾ ਰਹੀ ਹੈ। ਇਸ ਲਈ ਖ਼ਾਸ ਨਾਕੇ ਲਾਏ ਗਏ ਹਨ।

 

 

ਕਈ ਥਾਵਾਂ ਉੱਤੇ ਤਾਂ ਪੰਜਾਬ ਵੱਲੋਂ ਆਉਂਦੇ ਹਰੇਕ ਵਾਹਨਾਂ ਦੀ ਵਿਡੀਓਗ੍ਰਾਫ਼ੀ ਵੀ ਕੀਤੀ ਜਾ ਰਹੀ ਹੈ।

 

 

ਹਰਿਆਣਾ ’ਚ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ ਤੇ ਉਸੇ ਦਿਨ ਨਤੀਜੇ ਆ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Police observing every vehicle coming from Punjab