ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਤੇ ਦੋਸ਼ੀਆਂ 'ਤੇ ਰੋਕ ਲਗਾਉਣ ਲਈ ਪੁਲਿਸ ਨੂੰ ਵੱਧ ਮਜਬੂਤ ਬਨਾਉਣ ਲਈ 630 ਨਵੀਆਂ ਗੱਡੀਆਂ ਖਰੀਦਨ ਦੀ ਪ੍ਰਕ੍ਰਿਆ ਚੱਲ ਰਹੀ ਹੈ। ਜੋ ਜਲਦੀ ਹੀ ਪੁਲਿਸ ਵਿਭਾਗ ਨੂੰ ਮਿਲ ਜਾਣਗੀਆਂ ਅਤੇ ਸੂਬੇ ਦੇ ਹਰ ਥਾਨੇ ਵਿਚ ਦੋ ਗੱਡੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦਸਿਆ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਵਿਵਸਥਾ ਨੂੰ ਚੁਸਤ-ਦਰੁਸਤ ਕਰਨ ਲਈ ਡਾਇਲ 112 ਸ਼ੁਰੂ ਕਰਨ ਜਾ ਰਹੇ ਹਨ। ਜਿਸ ਦੇ ਸ਼ੁਰੂ ਹੋਣ ਨਾਲ ਆਪਰਾਧ ਥਾ 'ਤੇ 15 ਮਿੰਟ ਵਿਚ ਪੁਲਿਸ ਸੁਰੱਖਿਆ ਮਿਲ ਜਾਵੇਗੀ।
ਸ੍ਰੀ ਵਿਜ ਨੇ ਅੱਜ ਇੱਥੇ ਵਿਧਾਨਸਭਾ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਸੂਬਾ ਸਰਕਾਰ ਵੱਲੋਂ 33 ਮਹਿਲਾ ਪੁਲਿਸ ਥਾਨੇ ਨੋਟੀਫਾਇਡ ਕੀਤੇ ਗਏ ਹਨ,ਉਨ੍ਹਾਂ ਵਿੱਚੋਂ 32 ਥਾਨੇ ਵਰਕਿੰਗ ਹਨ।
ਉਨ੍ਹਾਂ ਦਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਪ੍ਰੋਤਸਾਹਨ ਦੇਣ ਲਹੀ ਸੂਬੈ ਵਿਚ ਪਹਿਲੀ ਵਾਰ ਦੁਰਗਾ ਸ਼ਕਤੀ ਐਪ ਨੂੰ ਇਕ ਹੋਰ ਸੁਧਾਰ ਪਹਿਲ ਦੇ ਤਹਿਤ ਸ਼ੁਰੂ ਕੀਤਾ ਗਿਆ। 31 ਦਸੰਬਰ, 2019 ਤਕ 1,65,328 ਲੋਕਾਂ ਵੱਲੋਂ ਇਸ ਐਪ ਨੂੰ ਡਾਉਨਲੋਡ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਨੇ ਇਕ ਹੀ ਛੱਤ ਦੇ ਹੇਠਾਂ ਮਹਿਲਾ ਪੀੜਤਾਂ ਨੂੰ ਸਾਰੇ ਜਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਵਨ ਸਟਾਟ ਕ੍ਰਾਈਸਿਸ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿਚ ਸੂਬੇ ਦੇ ਸੱਤ ਜਿਲਿਆਂ ਭਿਵਾਲੀ, ਹਿਸਾਰ, ਕਰਨਾਲ, ਰਿਵਾੜੀ, ਨਾਰਨੌਲ ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਸੈਂਟਰ ਸਥਾਪਿਤ ਕੀਤੇ ਗਏ ਹਨ।