ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥੀ ਨੂੰ ਸਕੂਲੋਂ ਕੱਢਣ 'ਤੇ ਸਾਥੀ ਵਿਦਿਆਰਥੀਆਂ ਨੇ ਅਧਿਆਪਕ ਨੂੰ ਕੁੱਟਿਆ

ਹਰਿਆਣਾ ਦੇ ਸੋਨੀਪਤ ਦੇ ਰਾਈ ਸਥਿੱਤ ਮੋਤੀ ਲਾਲ ਨਹਿਰੂ ਸਪੋਰਟਸ ਸਕੂਲ ਇੱਕ ਵਾਰ ਫਿਰ ਵਿਦਿਆਰਥੀਆਂ ਦੀ ਗੁੰਡਾਗਰਦੀ ਕਾਰਨ ਸੁਰਖੀਆਂ 'ਚ ਹੈ। ਇਸ ਵਾਰ 12ਵੀਂ ਜਮਾਤ ਦੇ 10-12 ਵਿਦਿਆਰਥੀਆਂ ਨੇ ਭੂਗੋਲ ਅਧਿਆਪਕ ਨੂੰ ਕੁੱਟਿਆ। ਅਧਿਆਪਕ ਨੂੰ ਵਿਦਿਆਰਥੀਆਂ ਨੇ ਇਸ ਲਈ ਕੁੱਟਿਆ, ਕਿਉਂਕਿ ਉਨ੍ਹਾਂ ਨੇ ਗੈਰ-ਅਨੁਸ਼ਾਸਨ ਦੇ ਮਾਮਲੇ 'ਚ ਇੱਕ ਵਿਦਿਆਰਥੀ ਨੂੰ ਮੁਅੱਤਲ ਕਰ ਦਿੱਤਾ ਸੀ।
 

ਇੰਨਾ ਹੀ ਨਹੀਂ, ਵਿਦਿਆਰਥੀਆਂ ਨੇ ਅਧਿਆਪਕ ਨੂੰ ਧਮਕੀ ਵੀ ਦਿੱਤੀ ਕਿ ਇਸ ਵਾਰ ਉਹ ਉਸ ਨੂੰ ਛੱਡ ਰਹੇ ਹਨ। ਅਗਲੀ ਵਾਰ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਪੁਲਿਸ ਨੇ ਅਧਿਆਪਕ ਦੀ ਸ਼ਿਕਾਇਤ 'ਤੇ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਸਕੂਲ ਦੇ ਸਾਰੇ ਅਧਿਆਪਕਾਂ 'ਚ ਭਾਰੀ ਰੋਸ ਹੈ। ਇਸ ਦੇ ਨਾਲ ਹੀ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਕੂਲ ਬੁਲਾਇਆ ਗਿਆ ਹੈ।
 

ਜਾਣਕਾਰੀ ਮੁਤਾਬਿਕ ਸੋਨੀਪਤ ਦੇ ਰਾਈ ਸਥਿੱਤ ਮੋਤੀ ਲਾਲ ਨਹਿਰੂ ਸਪੋਰਟਸ ਸਕੂਲ ਦੇ ਅਧਿਆਪਕ ਪ੍ਰਮੋਦ ਕੁਮਾਰ ਨੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਚੌਕੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ 'ਚ ਦੱਸਿਆ ਕਿ ਉਹ ਸਪੋਰਟਸ ਸਕੂਲ 'ਚ ਭੂਗੋਲ ਅਧਿਆਪਕ ਹਨ ਅਤੇ ਬੀਤੀ ਸਨਿੱਚਰਵਾਰ ਰਾਤ 8 ਵਜੇ ਅਕਾਦਮੀ ਬਲਾਕ ਵਿੱਚ ਡਿਊਟੀ ਮਾਸਟਰ ਵਜੋਂ ਤਾਇਨਾਤ ਸਨ। ਉਸੇ ਸਮੇਂ 12ਵੀਂ ਜਮਾਤ ਦੇ 10-12 ਵਿਦਿਆਰਥੀ ਲਾਠੀਆਂ ਅਤੇ ਡਾਂਗਾਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਉਨ੍ਹਾਂ 'ਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਲੱਤਾਂ ਤੇ ਘਸੁੰਨ ਵੀ ਮਾਰੇ ਗਏ।
 

ਇਸ ਘਟਨਾ ਬਾਰੇ ਰਾਈ ਸਪੋਰਟਸ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀ ਮੋਹਿਤ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਪ੍ਰਮੋਦ ਰਾਏ ਨੂੰ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦਾ ਗ਼ੈਰ-ਅਨੁਸ਼ਾਸਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਐਜੂਕੇਸ਼ਨ ਸਿਟੀ ਚੌਕੀ ਦੇ ਪੁਲਿਸ ਚੌਕੀ ਕੁਲਦੀਪ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਅਧਿਆਪਕ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਡੇ ਕੋਲ ਆਇਆ ਹੈ। ਇਸ ਕੇਸ 'ਚ ਅਧਿਆਪਕ ਦੀ ਸ਼ਿਕਾਇਤ 'ਤੇ ਅਸੀਂ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਵਿਦਿਆਰਥੀ ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਉਹ ਬਾਲਗ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Rai sports school Students attack on teacher