ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ 90 ਹਲਕਿਆਂ ਦੇ ਵੋਟਰ ਇੰਝ ਲੱਭਣ ਆਪਣੀ ਵੋਟ ਤੇ ਪੋਲਿੰਗ ਬੂਥ

ਹਰਿਆਣਾ ਦੇ 90 ਹਲਕਿਆਂ ਦੇ ਵੋਟਰ ਇੰਝ ਲੱਭਣ ਆਪਣੀ ਵੋਟ ਤੇ ਪੋਲਿੰਗ ਬੂਥ

ਹਰਿਆਣਾ ਦੀ 14ਵੀਂ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਭਲਕੇ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋ ਜਾਵੇਗਾ। ਕਈ ਵਾਰ ਆਮ ਵੋਟਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਸ ਦਾ ਵੋਟ ਨੰਬਰ ਕੀ ਹੈ ਤੇ ਉਸ ਨੇ ਕਿਹੜੇ ਪੋਲਿੰਗ ਬੂਥ ਉੱਤੇ ਜਾ ਕੇ ’ਤੇ ਜਾ ਕੇ ਵੋਟ ਪਾਉਣੀ ਹੈ।

 

 

ਇੰਟਰਨੈੱਟ ਦੇ ਇਸ ਆੱਨਲਾਈਨ ਜੁੱਗ ਵਿੱਚ ਹੁਣ ਇਹ ਸਭ ਲੱਭਣਾ ਬਿਲਕੁਲ ਵੀ ਔਖਾ ਨਹੀਂ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਬਹੁਤ ਵਾਜਬ ਤੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਲਈ ਤੁਹਾਨੂੰ ਆਪਣੇ ਸੂਬੇ ਹਰਿਆਣਾ ਦੇ ਚੋਣ ਕਮਿਸ਼ਨ ਦੀ ਖ਼ਾਸ ਵੈੱਬਸਾਈਟ https://ceoharyana.gov.in/WebCMS/Start/160 ਉੱਤੇ ਜਾਣਾ ਹੋਵੇਗਾ।

 

 

ਫਿਰ ਖੱਬੇ ਹੱਥ ਚੌਥੇ ਨੰਬਰ ਦੇ ਵਿਕਲਪ Voter Corner (ਵੋਟਰ ਕੋਣਾ) ਉੱਤੇ ਕਲਿੱਕ ਕਰ ਕੇ ਖੁੱਲ੍ਹਣ ਵਾਲੀ ਅਗਲੀ ਨਿੱਕੀ ਵਿੰਡੋ ਦੇ ਤੀਜੇ ਵਿਕਲਪ Check Your Name in Voter List (ਵੋਟਰ ਸੂਚੀ ਵਿੱਚ ਆਪਣਾ ਨਾਂਅ ਚੈੱਕ ਕਰੋ) ਉੱਤੇ ਕਲਿੱਕ ਕਰਨਾ ਹੋਵੇਗਾ।

 

 

ਤਦ Final Electoral Roll (ਅੰਤਿਮ ਵੋਟਰ–ਸੂਚੀ) ਦਾ ਪੰਨਾ ਖੁੱਲ੍ਹ ਜਾਵੇਗਾ। ਤਦ ਤੁਹਾਨੂੰ ਉੱਥੇ ਆਪਣਾ ਜ਼ਿਲ੍ਹਾ ਲੱਭ ਕੇ ਉਸ ਨੂੰ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਹੇਠਾਂ ਤੁਹਾਡੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਆ ਜਾਵੇਗੀ। ਉਸ ਵਿੱਚੋਂ ਆਪਣੇ ਹਲਕੇ ਨੂੰ ਕਲਿੱਕ ਕਰੋਗੇ ਤਾਂ ਤੁਹਾਡੇ ਸਾਰੇ ਪੋਲਿੰਗ ਸਟੇਸ਼ਨਾਂ ਦੇ ਨਾਂਅ ਆ ਜਾਣਗੇ। ਉਨ੍ਹਾਂ ’ਚੋਂ ਤੁਹਾਨੂੰ ਆਪਣਾ ਸੈਕਸ਼ਨ ਲੱਭ ਕੇ ਉਸ ਨੂੰ ਕਲਿੱਕ ਕਰਨਾ ਹੋਵੇਗਾ।

 

 

ਆਖ਼ਰ ਵਿੱਚ ਤੁਹਾਨੂੰ ਕੈਪਚਾ ਕੋਡ ਭਰਨਾ ਹੋਵੇਗਾ। ਜਿਹੜੇ ਵੀ ਅੰਗਰੇਜ਼ੀ ਦੇ ਅੱਖਰ ਤੁਹਾਨੂੰ ਦਿਸਦੇ ਹੋਣਗੇ, ਸਾਹਮਣੇ ਵਾਲੀ ਡੱਬੀ ਵਿੱਚ ਉਹੀ ਭਰਨੇ ਹੋਣਗੇ। ਤਦ ਤੁਹਾਡੇ ਪੋਲਿੰਗ ਬੂਥ ਦੀ ਪੂਰੀ ਵੋਟਰ–ਸੂਚੀ ਖੁੱਲ੍ਹ ਜਾਵੇਗੀ। ਇਸ ਸੂਚੀ ਵਿੱਚੋਂ ਤੁਸੀਂ ਆਪਣਾ ਨਾਂਅ ਸਹਿਜੇ ਹੀ ਲੱਭ ਸਕਦੇ ਹੋ।

 

 

ਇਹ ਕੈਪਚਾ ਇਸ ਲਈ ਦਿੱਤਾ ਜਾਂਦਾ ਹੈ ਕਿ ਕਿਤੇ ਕੋਈ ਰੋਬੋਟ ਜਾਂ ਮਸ਼ੀਨ ਜਾਂ ਕੋਈ ਕੰਪਿਊਟਰ ਆਪਣੇ–ਆਪ ਉਸ ਨੂੰ ਨਾ ਖੋਲ੍ਹ ਰਿਹਾ ਹੋਵੇ। ਇਸ ਵੋਟਰ ਸੂਚੀ ਵਿੱਚ ਤਸਵੀਰਾਂ ਨਹੀਂ ਦਿੱਤੀਆਂ ਜਾਂਦੀਆਂ ਕਿ ਤਾਂ ਜੋ ਕੋਈ ਆਨਲਾਈਨ ਤਸਵੀਰਾਂ ਚੋਰੀ ਕਰ ਕੇ ਕੋਈ ਜਾਅਲੀ ਸ਼ਨਾਖ਼ਤੀ ਕਾਰਡ ਨਾ ਬਣਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana s 90 Assembly Constituencies Voters to find their vote and Polling Booth this way