ਅਗਲੀ ਕਹਾਣੀ

ਹਰਿਆਣਾ ਦੀ ਵਿਰਾਸਤ ਹੈਰੀਟੇਜ ਵਿਲੇਜ ਦਾ CM ਖੱਟਰ ਕਰਨਗੇ ਉਦਘਾਟਨ

ਕੁਰੂਕਸ਼ੇਤਰ ਵਿਚ ਚਲ ਰਹੇ ਕੌਮਾਂਤਰੀ ਗੀਤਾ ਜੈਯੰਤੀ ਵਿਚ ਹਰਿਆਣਾ ਦੇ ਸਭਿਆਚਾਰ ਦਾ ਅਸਲ ਰੂਪ ਬ੍ਰਹਮਸਰੋਵਰ ਦੇ ਪੁਰੂਸ਼ੋਤੱਮਪੁਰਾ ਬਾਗ ਵਿਚ 3 ਤੋਂ 8 ਦਸੰਬਰ ਤਕ ਵੇਖਣ ਨੁੰ ਮਿਲੇਗਾ। ਇੱਥੇ ਹਰਿਆਣਾ ਦੀ ਵਿਰਾਸਤ ਹੈਰੀਟੇਜ ਵਿਲੇਜ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਦਸੰਬਰ ਨੂੰ ਕਰਨਗੇ।

 

ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੀਈਓ ਗਗਨਦੀਪ ਸਿੰਘ ਨੇ ਦਸਿਆ ਕਿ ਹਰਿਆਣਵੀਂ ਸਭਿਆਚਾਰ ਨੂੰ ਗੀਤਾ ਜੈਯੰਤੀ ਵਿਚ ਨਵੇਂ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਲੋਕ ਰਿਵਾਇਤੀ ਕੰਮ-ਧੰਧਿਆਂ ਤੋਂ ਇਲਾਵਾ ਹਰਿਆਣਾ ਵੀ ਲੋਕ ਨਾਂਚ ਦੇ ਵੱਖ-ਵੱਖ ਰੂਪ ਵਿਰਾਸਤ ਹੈਰੀਟੇਜ ਵਿਲੇਜ ਵਿਚ ਵੇਖਣ ਨੂੰ ਮਿਲੇਗਾ। 

 

ਉਨਾਂ ਕਿਹਾ ਕਿ ਹਰਿਆਣਾ ਦੀ ਸਭਿਆਚਾਰ ਦਾ ਇਤਿਹਾਸ ਹਜਾਰਾਂ ਸਾਲ ਪੁਰਾਣਾ ਹੈ। ਇਸ ਹੈਰੀਟੇਜ ਵਿਲੇਜ ਵਿਚ ਹਰਿਆਣਾ ਦੇ ਪਿੰਡਾਂ ਦੀ ਪੂਰੀ ਝਾਂਕੀ ਸੈਲਾਨੀਆਂ ਲਈ 3 ਦਸੰਬਰ ਨੂੰ ਵੇਖਣ ਲਈ ਮਹੁੱਇਆ ਹੋਵੇਗੀ।

 

ਵਿਰਾਸਤ ਹੈਰੀਟੇਜ ਵਿਲੇਜ ਵਿਚ ਹਰਿਆਣਾਵੀਂ ਖਾਣ-ਪਾਣ, ਹਰਿਆਣਵੀਂ ਕੰਮ-ਧੰਧੇ, ਹਰਿਆਣਾ ਦੇ ਪਿੰਡਾਂ ਦੀ ਝਲਕ, ਹਰਿਆਣਾ ਨਾਲ ਜੁੜੇ ਹੋਏ ਕਿੱਸੇ ਕਹਾਣੀਆਂ ਦੇ ਨਾਲ-ਨਾਲ ਹਰਿਆਣਾਵੀਂ ਪਹਿਰਾਵੇ ਸੈਲਾਨੀਆਂ ਨੂੰ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਹਰਿਆਣਵੀਂ ਲੋਕ ਜੀਵਨ ਨਾਲ ਜੁੜੀ ਹੋਈ ਅਨੇਕ ਝਾਕਿਆਂ ਵੀ ਵਿਰਾਸਤ ਹੈਰੀਟੇਜ ਵਿਲੇਜ ਵਿਚ ਵੇਖਣ ਨੂੰ ਮਿਲੇਗੀ। 

 

ਉਨਾਂ ਦਸਿਆ ਕਿ 3 ਤੋਂ 8 ਦਸੰਬਰ ਤਕ ਵਿਰਾਸਤ ਹੈਰੀਟੇਜ ਵਿਲੇਜ ਵਿਚ 100 ਤੋਂ ਵੱਧ ਹਰਿਆਣਵੀਂ ਕਲਾਕਾਰ ਆਪਣੀ ਪ੍ਰਤੀਭਾ ਰਾਹੀਂ ਹਰਿਆਣਵੀਂ ਕਲਾ ਤੇ ਸਭਿਆਚਾਰ ਨੂੰ ਮੰਚ 'ਤੇ ਪੇਸ਼ ਕਰੇਗਾ। ਇਹ ਪ੍ਰੋਗ੍ਰਾਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤਕ ਜਾਰੀ ਰਹੇਗਾ।

 

ਇਸ ਤੋਂ ਇਲਾਵਾ ਵਿਰਾਸਤ ਹੈਰੀਟੇਜ ਵਿਲੇਜ ਵਿਚ ਅਨੇਕ ਹਰਿਆਣਵੀਂ ਖੇਡ ਵੀ ਆਯੋਜਿਤ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana s heritage Heritage Village will be inaugurated by CM Khattar