ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੀ ਖੱਟਰ ਵਜ਼ਾਰਤ ’ਚ ਅੱਜ ਸ਼ਾਮਲ ਹੋਣਗੇ ਨਵੇਂ ਮੰਤਰੀ

ਹਰਿਆਣਾ ਦੀ ਖੱਟਰ ਵਜ਼ਾਰਤ ’ਚ ਅੱਜ ਸ਼ਾਮਲ ਹੋਣਗੇ ਨਵੇਂ ਮੰਤਰੀ

ਹਰਿਆਣਾ ’ਚ ਸਰਕਾਰ ਦੇ ਗਠਨ ਦੇ 17 ਦਿਨਾਂ ਪਿੱਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੰਤਰੀ–ਮੰਡਲ ਦਾ ਵਿਸਥਾਰ ਅੱਜ ਵੀਰਵਾਰ ਨੂੰ ਹੋਣ ਵਾਲਾ ਹੈ। ਸੂਤਰ ਦੱਸਦੇ ਹਨ ਕਿ ਭਲਕੇ 11 ਵਜੇ ਨਵੇਂ ਮੰਤਰੀ ਸਹੁੰ ਚੁੱਕ ਸਕਦੇ ਹਨ।

 

 

ਸੂਬੇ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਏ ਸਨ; ਜਿਸ ਤੋਂ ਬਾਅਦ 27 ਅਕਤੂਬਰ ਨੂੰ ਜਨਨਾਇਕ ਜਨਤਾ ਪਾਰਟੀ (JJP) ਨਾਲ ਗੱਠਜੋੜ ਕਰ ਕੇ ਭਾਜਪਾ ਨੇ ਸਰਕਾਰ ਬਣਾਈ ਸੀ। ਹੁਣ ਤੱਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉੱਪ–ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰੋਸੇ ਹੀ ਸਰਕਾਰ ਚੱਲ ਰਹੀ ਸੀ।

 

 

ਅਸਲ ’ਚ ਜਨਨਾਇਕ ਜਨਤਾ ਪਾਰਟੀ ਤੇ ਭਾਜਪਾ ਵਿਚਾਲੇ ਮੰਤਰੀਆਂ ਦੀ ਗਿਣਤੀ ਤੇ ਵਿਭਾਗਾਂ ਦੀ ਵੰਡ ਵਿੱਚ ਪੇਚ ਫਸਣ ਕਾਰਨ ਮੰਤਰੀ–ਮੰਡਲ ਦੇ ਵਿਸਥਾਰ ਵਿੱਚ ਦੇਰੀ ਹੋ ਰਹੀ ਸੀ। ਸੂਤਰ ਦੱਸਦੇ ਹਨ ਕਿ ਹੁਣ ਜਨਨਾਇਕ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਹਿਮਤੀ ਬਣ ਗਈ ਹੈ।

 

 

ਹੁਣ ਅੱਜ ਵੀਰਵਾਰ ਨੂੰ ਖੱਟਰ ਵਜ਼ਾਰਤ ਦਾ ਵਿਸਥਾਰ ਹੋਵੇਗਾ। ਪਿਛਲੇ ਮਹੀਨੇ 21 ਅਕਤੂਬਰ ਨੂੰ ਹਰਿਆਣਾ ਵਿਘਾਨ ਸਭਾ ਦੀ ਚੋਣ ਹੋਈ ਸੀ। ਇਸ ਚੋਣ ਵਿੱਚ ਭਾਜਪਾ ਨੂੰ ਬਹੁਮੱਤ ਹਾਸਲ ਨਹੀਂ ਹੋ ਸਕਿਆ। ਰਾਜ ਵਿੱਚ ਲਟਕਵੀਂ ਵਿਧਾਨ ਸਭਾ ਹੋਣ ਕਾਰਨ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਭਾਜਪਾ ਨੂੰ ਹਮਾਇਤ ਦੇਣ ਦਾ ਫ਼ੈਸਲਾ ਲਿਆ ਸੀ।

 

 

ਦੀਵਾਲੀ ਵਾਲੇ ਦਿਨ ਸ੍ਰੀ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਤੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਐਤਕੀਂ ਹਰਿਆਣਾ ਵਿਧਾਨ ਸਭਾ ’ਚ ਭਾਜਪਾ ਨੂੰ 40, ਕਾਂਗਰਸ ਨੂੰ 31 ਅਤੇ ਜਨਨਾਇਕ ਜਨਤਾ ਪਾਰਟੀ ਨੂੰ 10 ਸੀਟਾਂ ਮਿਲੀਆਂ ਹਨ ਤੇ 8 ਆਜ਼ਾਦ ਵਿਧਾਇਕ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana s Khattar Cabinet to take shape today