ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਪਹਿਲਾਂ ਤੋਂ ਹੀ ਸੌ ਕਾਰਨ ਹਨ, ਪਰ ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ ਦੇ ਪਿੰਡ ਘਾਿਕਾਰਾ ਦੇ ਕਿਸਾਨਾਂ ਲਈ ਨੂੰ ਇੱਕ ਹੋਰ ਵਜ੍ਹਾਂ ਮਿਲ ਗਈ ਹੈ। ਪਿੰਡ ਦੇ ਸਰਪੰਚ ਨੇ ਕਿਸਾਨਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਦੀ ਵਾਪਸੀ ਸਮੇਤ ਹਵਾਈ ਟਿਕਟ ਦੇਣ ਦੀ ਗੱਲ ਕਹੀ ਹੈ ਜੇ ਉਹ ਪਰਾਲੀ ਨਹੀਂ ਸਾੜਣਗੇ।
28 ਸਾਲ ਦਾ ਸਾਇੰਸ ਗ੍ਰੈਜੂਏਟ ਸੋਮੇਸ਼ 2016 ਵਿੱਚ ਪਹਿਲੀ ਵਾਰ ਪਿੰਡ ਦੇ ਸਰਪੰਚ ਦੇ ਤੌਰ ਤੇ ਚੁਣਿਆ ਗਿਆ ਸੀ, ਸਰਪੰਚ ਨੇ ਪਿੰਡਾਂ ਦੇ ਲੋਕਾਂ ਨੂੰ ਇਹ ਪੇਸ਼ਕਸ਼ ਕੀਤੀ ਹੈ। ਇਹ ਇਨਾਮ ਕੇਵਲ ਉਹਨਾਂ ਕਿਸਾਨਾਂ ਲਈ ਹੈ ਜੋ ਪਰਾਲੀ ਨੂੰ ਅੱਗ ਨਹੀਂ ਲਾਉਣਗੇ।
ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ, ਸੋਮੇਸ਼ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨਾਲ ਇਕ ਘਟਨਾ ਵਾਪਰੀ ਜਿਸ ਕਾਰਨ ਉਨ੍ਹਾਂ ਨੇ ਇਹ ਵਿਚਾਰ ਕਰਨਾ ਸ਼ੁਰੂ ਕੀਤਾ। "ਪਿਛਲੇ ਸਾਲ ਚੰਡੀਗੜ ਜਾਂਦੇ ਹੋਏ ਰਸਤੇ 'ਚ ਮੇਰੇ ਨਾਲ ਧੂਏ ਤੇ ਧੁੰਦ ਕਰਕੇ ਦੋ ਦੁਰਘਟਨਾਵਾਂ ਵਾਪਰੀਆਂ। ਰੱਬ ਨੇ ਮੈਨੂੰ ਇੱਕ ਹੋਰ ਜਨਮ ਦਿੱਤਾ।ਹੁਣ ਮੈਂ ਇਸ ਖ਼ਤਰੇ ਨੂੰ ਖਤਮ ਕਰਨ ਲਈ ਕੰਮ ਕਰਨਾ ਚਾਹੁੰਦਾ ਹਾਂ। "
ਸੋਮੇਸ਼ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਨਹਿਰ ਦੇ ਨੇੜੇ ਹੈ, ਕਿਸਾਨਾਂ ਦੁਆਰਾ ਝੋਨੇ ਦੀ ਵੱਡੇ ਪੱਧਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਮੇਰੇ ਕੋਲ ਇੱਕ ਢੋਆ-ਢੁਆਈ ਦਾ ਕਾਰੋਬਾਰ ਵੀ ਹੈ ਜੋ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ, ਇਸ ਲਈ ਕੁਝ ਪੈਸਾ ਇਸ ਚੰਗੇ ਕੰਮ ਲਈ ਕੱਢਣ ਨਾਲ ਮੇਰੇ ਪਰਿਵਾਰ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ।
ਸਰਪੰਚ ਨੇ ਅੱਗੇ ਕਿਹਾ ਕਿ ਉਹ ਹਾਲੇ ਵੀ ਆਪਣੀ ਸਕੀਮ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਦੀ ਇੱਕ ਸੂਚੀ ਤਿਆਰ ਕਰ ਰਿਹਾ ਹੈ ਤੇ ਨਾਲ ਹੀ ਯਾਤਰਾ ਲਈ 100 ਯਾਤਰੀਆਂ ਦਾ ਬਜਟ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ।