ਜਨਨਾਇਕ ਜਨਤਾ ਪਾਰਟੀ (Jannayak Janata Party) ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮਸ਼ਹੂਰ ਗਾਇਕ ਫਾਜ਼ਿਲਪੁਰੀਆ ਨੇ JJP ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਸ਼ੁੱਕਰਵਾਰ ਨੂੰ ਜੇਜੇਪੀ ਨੇਤਾ ਦਿਗਵਿਜੇ ਸਿੰਘ ਚੌਟਾਲਾ ਦੀ ਅਗਵਾਈ ਵਿੱਚ ਫਾਜ਼ਿਲਪੁਰੀਆ ਨੇ ਭਾਜਪਾ ਛੱਡਣ ਕੇ ਜੇਜੇਪੀ (Singer Fazilpuria joins JJP) ਦਾ ਪੱਲਾ ਫੜ ਲਿਆ। ਇਸ ਮੌਕੇ ਪਾਰਟੀ ਦੇ ਘੱਟ ਗਿਣਤੀ ਇਕਾਈ ਦੇ ਇੰਚਾਰਜ ਮੋਹਸੀਨ ਚੌਧਰੀ ਨੇ ਫਾਜ਼ਿਲਪੁਰੀਆ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜੇਜੇਪੀ ਪਰਿਵਾਰ ਦਾ ਮੈਂਬਰ ਬਣਾਇਆ।
ਗੁਰੂਗ੍ਰਾਮ ਦੇ ਰਹਿਣ ਵਾਲੇ ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ਨੇ ਜੇਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਉਹ ਪੂਰੇ ਦਿਲ ਨਾਲ ਨਿਭਾਉਣਗੇ। ਉਥੇ, ਦਿਗਵਿਜੇ ਚੌਟਾਲਾ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।