ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰਿਆਣਾ ਨੇ ਚੁੱਕਿਆ ਨਵਾਂ ਕਦਮ

ਹਰਿਆਣਾ ਸਰਕਾਰ ਸੂਬੇ ’ਚ ਫਾਰਮ-ਟੂਰੀਜਮ ਨੂੰ ਉਤਸ਼ਾਹਤ ਕਰੇਗੀ ਤਾਂ ਕਿ ਕਿਸਾਨ ਆਪਣੇ ਮੂਲ ਕੰਮ ਦੇ ਨਾਲ-ਨਾਲ ਵੱਧ ਆਮਦਨ ਕਮਾ ਸਕਣ। ਨਾਲ ਹੀ ਅਜਿਹੇ ਥਾਂਵਾਂ ਦੀ ਚੋਣ ਕੀਤੀ ਜਾਵੇਗੀ ਜਿੱਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਗੁੱਡ ਬਣਾਉਨ, ਗਾਂ ਦਾ ਦੁੱਧ ਕੱਢਣ, ਖੇਤੀ ਲਈ ਬਿਜਾਈ ਕਰਨ, ਬਾਗਾਂ ਤੋਂ ਫੱਲ ਤੋੜਣਾ, ਪਤੰਗ ਉੜਾਉਣ, ਬੈਲਗੱਡੀ ਚਲਾਉਣ ਵਰਗੀ ਕੰਮ ਅਤੇ ਪਹਿਲਵਾਨਾਂ ਦੇ ਅਖਾੜੇ ਮੌਕੇ 'ਤੇ ਦੇਖ ਕੇ ਹਰਿਆਣੀ ਸਭਿਆਚਾਰ ਦੇ ਦਰਸ਼ਨ ਕਰ ਸਕਣ ਅਤੇ ਹਰਿਆਣਾ ਦੇ ਬਾਰੇ ਵਿਚ ਆਪਣੇ ਗਿਆਨ ਵਿਚ ਵਾਧਾ ਕਰ ਸਕਣ।

 

ਸੂਬੇ ਦੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਹਰਿਆਣਾ ਸੈਰ-ਸਪਾਟਾ ਵਿਭਾਗ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਇੱਥੇ ਦਸਿਆ ਕਿ ਸੈਲਾਨੀਆਂ ਨੂੰ ਅਸਲੀ ਹਰਿਆਣਵੀਂ ਰਹਿਣ-ਸਹਿਣ ਨਾਲ ਰੁਬਰੂ ਕਰਵਾਉਣ ਲਈ ਹਰਿਆਣਾ ਸੈਰ-ਸਪਾਟਾ ਵਿਭਾਗ ਵੱਲੋਂ ਇਸ ਪਹਿਲ ਨੂੰ ਤੇਜੀ ਨਾਲ ਅੱਗੇ ਵੱਧਾਉਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੇ ਕਿਸਾਨ ਆਪਣੀ ਖੇਤੀਬਾੜੀ ਦੇ ਨਾਲ ਫਾਰਮ-ਟੂਰੀਜਮ ਨੂੰ ਅਪਣਾ ਕੇ ਆਪਣੀ ਆਮਦਨੀ ਵਿਚ ਵਾਧਾ ਕਰ ਸਕਣਗੇ।

 

ਸਮੀਖਿਆ ਮੀਟਿੰਗ ਵਿਚ ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਹੁਣ ਤਕ ਗੁਰੂਗ੍ਰਾਮ, ਫਰੀਦਾਬਾਦ, ਝੱਜਰ, ਸੋਨੀਪਤ ਸਮੇਤ ਹੋਰ ਜਿਲਿਆਂ ਵਿਚ 17 ਲੋਕਾਂ ਨੂੰ ਫਾਰਮ-ਟੂਰੀਜਮ ਦਾ ਲਾਇਸੈਂਸ ਦਿੱਤਾ ਜਾ ਚੁੱਕਾ ਹੈ ਅਤੇ ਸੈਲਾਨੀਆਂ ਵਿਚ ਇਸ ਨੂੰ ਲੈ ਕੇ ਕਾਫੀ ਰੁਝਾਨ ਵੀ ਹੈ। ਉਨਾਂ ਨੇ ਦਸਿਆ ਕਿ ਕਾਰਪੋਰੇਟ ਗਰੁੱਪਾਂ ਲਈ ਇਹ ਹੋਲੀ-ਡੇ ਡੈਸਟੀਨੇਸ਼ਨ ਵਜੋਂ ਕਾਫੀ ਪ੍ਰਸਿੱਧ ਹੋ ਰਿਹਾ ਹੈ।

 

ਵਧੀਕ ਮੁੱਖ ਸਕੱਤਰ ਨੇ ਦਸਿਆ ਕਿ ਅਜਿਹੇ ਫਾਰਮ-ਹਾਊਸ ਬਾਲੀਵੁੱਡ ਦੀ ਫਿਲਮਾਂ ਦੀ ਸ਼ੂਟਿੰਗ ਅਤੇ ਟੀ.ਵੀ ਸੀਰੀਅਲ ਨਿਰਮਾਤਾਵਾਂ ਨੂੰ ਖਿੱਚ ਰਹੇ ਹਨ। ਹਰਿਆਣਾ ਦਾ ਸੈਰ-ਸਪਾਟਾ ਵਿਭਾਗ ਇੰਨਾਂ ਕਿਸਾਨਾਂ ਨੂੰ ਹਰਿਆਣਵੀਂ ਸਭਿਆਚਾਰ ਸਮੱਗਰੀ ਅਤੇ ਸੀ.ਡੀ. ਵੀਡੀਓ ਬਨਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਤਾਂ ਜੋ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਉਨਾਂ ਦੇ ਫਾਰਮ ਹਾਊਸ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

 

ਉਨਾਂ ਨੇ ਦਸਿਆ ਕਿ ਫਾਰਮ-ਟੂਰੀਜਮ ਰਾਹੀਂ ਲਾਂਨ ਸੈਲਾਨੀਆਂ ਨੂੰ ਹਰਿਆਣਾ ਦੇ ਪਹਿਲਵਾਨਾਂ ਦੇ ਅਖਾੜਿਆਂ, ਡੇਅਰੀ-ਫਾਰਮ, ਫਲੋਰੀਕਲਚਰ, ਇੰਮੂ ਪੰਛੀਆਂ ਦੇ ਫਾਰਮ ਸਮੇਤ ਹਰਿਆਣਾ ਦੀ ਹੋਰ ਪ੍ਰਸਿੱਧ ਸਭਿਆਚਾਰ ਦੇ ਦਰਸ਼ਨ ਕਰਵਾਏ ਜਾਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana takes new step to increase farmers income