ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਉਰਦੂ ਅਕਾਦਮੀ ਦੇਵੇਗੀ ਕੋਰੋਨਾ ਰਿਲੀਫ ਫੰਡ ’ਚ ਇਕ ਦਿਨ ਦੀ ਤਨਖਾਹ

ਹਰਿਆਣਾ ਉਰਦੂ ਅਕਾਦਮੀ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਇਕ ਦਿਨ ਦੀ ਤਨਖਾਹ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ ਦੇਣ ਦਾ ਫੈਸਲਾ ਕੀਤਾ ਹੈ। ਇਹ ਰਕਮ ਮਾਰਚ, 2020 ਦੀ ਤਨਖਾਹ ਵਿੱਚੋਂ ਜਮ੍ਹਾ ਕਰਾਈ ਜਾਵੇਗੀ।

 

ਅਕਾਦਮੀ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਰਦੂ ਅਕਾਦਮੀ ਦੇ ਡਾਇਰੈਕਟਰ-ਕਮ-ਡਿਪਟੀ ਚੇਅਰਮੈਨ ਡਾ. ਚੰਦਰ ਤ੍ਰਿਖਾ ਨੇ ਸੂਬੇ ਦੇ ਸਾਰੇ ਅਜਿਹੇ ਸਾਹਿਤਕਾਰਾਂ/ਕਵੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਆਰਥਿਕ ਰੂਪ ਤੋਂ ਚੰਗੇ ਹਨ ਉਹ ਵੀ ਉਪਰੋਕਤ ਕੋਸ਼ ਵਿਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਅਤੇ ਉਕਤ ਫੰਡ ਦੇ ਨਾਂਅ ਆਪਣਾ ਕ੍ਰਾਸਡ ਚੈਕ ਜਾਂ ਡ੍ਰਾਫਟ ਭੇਜਣ ਤਾਂ ਜੋ ਕਵੀ ਵਰਗ ਵੱਲੋਂ ਵੀ ਇਸ ਆਪਦਾ ਵਿਚ ਆਪਣਾ ਵਿੱਤੀ ਯੋਗਦਾਨ ਦਰਜ ਕਰਾਇਆ ਜਾ ਸਕੇ।

 

ਬੁਲਾਰੇ ਨੇ ਦਸਿਆ ਕਿ ਸਾਰੇ ਕਵੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਸਮਰੱਥਾ; ਅਨੁਸਾਰ ਰਕਮ ਰਿਲੀਫ ਫੰਡ, ਸਟੇਟ ਬੈਂਕ ਆਫ ਇੰਡੀਆ ਦੇ ਖਾਤਾ ਨੰਬਰ 39234755902, ਆਈ.ਐਫ.ਐਸ.ਸੀ. ਕੋਡ- SBIN0001509, ਸੈਕਟਰ-10, ਪੰਚਕ੍ਹਲਾ ਵਿਚ ਜਮ੍ਹਾ ਕਰਵਾ ਸਕਦੇ ਹਨ ਅਤੇ ਜੇ ਸੰਭਵ ਹੋਵੇ ਤਾਂ ਇਸ ਬਾਰੇ ਵਿਚ ਅਕਾਦਮੀ ਨੂੰ ਵੀ ਸੂਚਨਾ ਦੇਣ ਤਾਂ ਜੋ ਅਕਾਦਮੀ ਉਨ੍ਹਾਂ ਦੇ ਲਈ ਸ਼ੁਕਰਗੁਜਾਰੀ ਦਾ ਭਾਵ ਦਰਸ਼ਾ ਸਕੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Urdu Academy gives one-day salary in haryana Corona Relief Fund