ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੜੀਆਂ ਦੀ ਉੱਚ ਸਿੱਖਿਆ ਲਈ 21 ਵਿਸ਼ੇਸ਼ ਬਸਾਂ ਨਾਲ ਆਵਾਜਾਈ ਆਸਾਨ ਕਰੇਗਾ ਹਰਿਆਣਾ

ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੀ ਕੁੜੀਆਂ ਉੱਚ ਤਕਨੀਕੀ ਸਿਖਿਆ ਲਈ ਆਸਾਨ ਆਵਾਜਾਈ ਦੀ ਸਹੂਲਤ ਮਹੁਈਆ ਕਰਵਾਉਣ ਲਈ ਵੀ ਸਰਕਾਰ ਵਚਨਬੱਧ ਹੈ। ਇਸ ਉਦੇਸ਼ ਨਾਲ ਸੂਬੇ ਦੇ ਪੰਜ ਜਿਲ੍ਹਿਆਂ ਦੇ ਸਰਕਾਰੀ ਬਹੁਤਕਨੀਕੀ ਸੰਸਥਾਨ, ਸਰਕਾਰੀ ਸਹਾਇਤਾ ਪ੍ਰਾਪਤ ਬਹੁਤਕਨੀਕੀ ਸੰਸਥਾਨ ਅਤੇ ਸਰਕਾਰੀ ਇੰਜੀਨਅਰਿੰਗ ਕਾਲਜ ਵਿਚ ਪੜਨ ਵਾਲੀਆਂ ਵਿਦਿਆਰਥਨਾਂ ਲਈ ਪਹਿਲੇ ਪੜਾਅ ਵਿਚ ਸੂਬੇ ਦੇ ਪੰਜ ਜਿਲ੍ਹਿਆਂ ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਪੰਚਕੂਲਾ ਅਤੇ ਯਮੁਨਾਨਗਰ ਦੇ 17 ਮਾਰਗਾਂ 'ਤੇ 21 ਵਿਸ਼ੇਸ਼ ਬੱਸਾਂ ਕੁੜੀਆਂ ਲਈ ਸ਼ੁਰੂ ਕੀਤੀਆਂ ਜਾਣਗੀਆਂ।

 

ਇਸ ਦੇ ਨਾਲ ਹੀ ਸਰਕਾਰ ਬਹੁਤਕਨੀਕੀ ਸੰਸਥਾਨ ਮੋਰਨੀ ਦੇ ਤਿੰਨ ਮਾਰਗਾਂ ਲਈ ਮੌਜੂਦਾ ਸਮੇਂ ਵਿਚ ਵੀ ਬਦਲਾਅ ਕੀਤਾ ਜਾਵੇਗਾ, ਜਿਸ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।

 

ਉਨ੍ਹਾਂ ਕਿਹਾ ਕਿ ਤਕਨੀਕੀ ਕੋਰਸਾਂ ਵਿਚ ਦਾਖਲਾ ਲੈਣ ਦੀ ਇਛੁੱਕ ਕੁੜੀਆਂ ਨੂੰ ਜੋ ਪਹਿਲਾਂ ਟ੍ਰਾਂਸਪੋਰਟ ਦੀ ਸਮਸਿਆ ਤੋਂ ਪਰੇਸ਼ਾਨ ਹੋਣਾ ਪੈਂਦਾ ਸੀ ਹੁਣ ਉਨ੍ਹਾਂ ਨੂੰ ਇਸ ਸਮਸਿਆ ਤੋਂ ਨਿਜਾਤ ਮਿਲੇਗੀ। ਅੱਜ ਦੇ ਯੁੱਗ ਵਿਚ ਕੁੜੀਆਂ ਨੂੰ ਮਜਬੂਤ ਤੇ ਆਤਕਨਿਰਭਰ ਬਣਾਉਨ ਲਈ ਸਾਡੀ ਸਰਕਾਰ ਪ੍ਰਮੁੱਖਤਾ ਨਾਲ ਹੋਰ ਵੱਧ ਫੋਕਸ ਕਰ ਰਹੀ ਹੈ।
 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana will facilitate transportation of 21 special buses for girls higher education