ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੋਗਿੰਗ ਮਸ਼ੀਨ ਖਰੀਦਣ ਲਈ ਹਰਿਆਣਾ ਪੰਚਾਇਤਾਂ ਨੂੰ ਦੇਵੇਗਾ ਵੱਖਰੇ ਤੌਰ ’ਤੇ ਫੰਡ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਮਾਨਸੂਨ ਮੌਸਮ ਨੂੰ ਵੇਖਦੇ ਹੋਏ ਵਰਖਾ ਦੇ ਦਿਨਾਂ ਵਿਚ ਮਲੇਰਿਆ, ਡੇਂਗੂ, ਚਿਕਨਗੁਨਿਆ ਵਰਗੀ ਮੱਛਰ ਨਾਲ ਪੈਦਾ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਲਈ ਪੰਚਾਇਤਾਂ ਨੂੰ ਫੋਗਿੰਗ ਮਸ਼ੀਨ ਖਰੀਦਣ ਲਈ ਵੱਖ ਤੋਂ ਫੰਡ ਜਾਰੀ ਕੀਤਾ ਜਾਵੇਗਾ। ਜਿਸ ਤਰਾਂ, ਕੋਰੋਨਾ ਮਹਾਮਾਰੀ ਦੌਰਾਨ ਪਿੰਡ ਨੂੰ ਸੈਨਾਟਾਇਜ ਕਰਨ ਲਈ ਫੰਡ ਦਿੱਤਾ ਗਿਆ ਸੀ।

 

ਡਿਪਟੀ ਮੁੱਖ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ, ਨੇ ਕਿਹਾ ਕਿ ਲਾਕਡਾਊਨ ਵਿਚ ਸਰਕਾਰੀ ਯੋਜਨਾਵਾਂ ਦੇ ਲਾਗੂਕਰਨ ਲਈ ਇਕ ਮੌਕੇ ਵੱਜੋਂ ਵਰਤੋਂ ਕਰਨ ਲਈ ਸਰਕਾਰ ਨੇ ਕੰਮ ਕੀਤਾ ਹੈ। ਉਨਾਂ ਕਿਹਾ ਕਿ ਐਮਐਸਐਮਈ ਉਦਯੋਗਾਂ 'ਤੇ ਫੋਕਸ ਕੀਤਾ ਹੈ ਅਤੇ ਇਸ ਲਈ ਵੱਖ ਤੋਂ ਨਿਦੇਸ਼ਾਲਯ ਦਾ ਗਠਨ ਕੀਤਾ ਹੈ।

 

ਕਿਰਤ ਵਿਭਾਗ ਵੱਲੋਂ ਐਮਐਸਐਮਈ ਰਜਿਸਟਰੇਸ਼ਨ ਲਈ ਆਨਲਾਇਨ ਬਿਨੈ ਮੰਗੇ ਸਨ। ਇਸ ਤਰਾਂ, ਨੌਜੁਆਨਾਂ ਲਈ ਵੱਖ ਤੋਂ ਰੁਜ਼ਗਾਰ ਪੋਟਰਲ ਖੋਲਿਆ ਜਾ ਰਿਹਾ ਹੈ। ਉਨਾਂ ਨੇ ਨੌਜੁਆਨਾਂ ਤੋਂ ਅਪੀਲ ਕੀਤੀ ਕਿ ਉਹ ਰੁਜ਼ਗਾਰ ਵਿਭਾਗ ਵਿਚ ਆਪਣਾ ਰਜਿਸਟਰੇਸ਼ਨ ਕਰਵਾਉਣ ਅਤੇ ਜਿੰਨਾਂ ਨੌਜੁਆਨਾਂ ਨੂੰ ਕਿਧਰ ਨਾ ਕਿਧਰ ਰੁਜ਼ਗਾਰ ਮਿਲ ਜਾਂਦਾ ਹੈ, ਉਨਾਂ ਨੂੰ ਛੱਡ ਕੇ ਬਾਕੀ ਰਜਿਸਟਰਡ ਨੌਜੁਆਨਾਂ ਨੂੰ ਉਦਯੋਗਾਂ ਵਿਚ ਪਹਿਲ ਆਧਾਰ 'ਤੇ ਰੁਜ਼ਗਾਰ ਦਿਵਾਇਆ ਜਾਵੇਗਾ।

 

ਕਾਂਗਰਸ ਨੇਤਾਵਾਂ ਵੱਲੋਂ ਝੋਨਾ ਬਿਜਾਈ 'ਤੇ ਸਰਕਾਰ ਵੱਲੋਂ ਲਗਾਈ ਰੋਕ 'ਤੇ ਪੱਛੇ ਜਾਣ 'ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਜਿਹੇ ਕੋਈ ਰੋਕ ਜਾਰੀ ਨਹੀਂ ਕੀਤੀ ਸੀ। ਕਿਸਾਨਾਂ ਨੂੰ 50 ਫੀਸਦੀ ਜਮੀਨ 'ਤੇ ਝੋਨਾ ਨਾ ਬੀਜਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਸ ਦੇ ਬਦਲੇ ਵਿਚ 7000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮਾਲੀ ਮਦਦ ਸਰਕਾਰ ਵੱਲੋਂ ਦਿੱਤੀ ਜਾਵੇਗੀ।

 

ਲਾਕਡਾਊਨ ਦੇ ਪੰਜਵੇਂ ਪੜਾਅ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਜੋ ਵੀ ਨਵੇਂ ਦਿਸ਼ਾ-ਨਿਦੇਸ਼ ਜਾਰੀ ਹੋਣਗੇ, ਉਨਾਂ ਦੀ ਪਾਲਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੜਾਅ ਵਾਰ ਢੰਗ ਨਾਲ ਹੁਣ ਵਪਾਰ ਤੇ ਆਰਥਿਕ ਗਤੀਵਿਧੀਆਂ ਆਮ ਤੌਰ 'ਤੇ ਪਟਰੀ 'ਤੇ ਆ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana will provide separate funds to the panchayats for the purchase of fogging machines