ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਇਨ੍ਹਾਂ ਖੇਤਰਾਂ ’ਚ ਸਮਾਜਿਕ ਦੂਰੀ ਨਿਯਮ ਉਲੰਘਣਾ 'ਤੇ ਲੱਗੇਗਾ ਜੁਰਮਾਨਾ

ਹਰਿਆਣਾ ਸ਼ਹਿਰੀ ਸਥਾਨਕ ਵਿਭਾਗ ਨੇ ਨਗਰ ਨਿਗਮ ਦੀ ਸੀਮਾ ਦੇ ਅੰਦਰ ਬਾਜਾਰ ਖੇਤਰਾਂ ਵਿਚ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮਾਂ ਦੇ ਉਲੰਘਣ 'ਤੇ ਜੁਰਮਾਨੇ ਦੇ ਨਿਰਦੇਸ਼ ਜਾਰੀ ਕੀਤੇ ਹਨ।

 

ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਵਿਡ-19 ਮਹਾਮਾਰੀ ਲਈ ਲਾਕਡਾਊਨ ਸਮੇਂ ਨੂੰ 17 ਮਈ, 2020 ਤਕ ਦੋ ਹੋਰ ਹਫਤੇ ਲਈ ਵਧਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨਿਰਧਾਰਿਤ ਮਾਨਦੰਡਾਂ ਅਨੁਸਾਰ ਖੇਤਰਾਂ ਨੂੰ ਹੁਣ ਤਿੰਨ ਜੋਨ ਨਾਂਅ ਗ੍ਰੀਨ, ਓਰੇਂਜ ਅਤੇ ਰੈਡ ਜੋਨ ਵਿਚ ਵੰਡਿਆ ਗਿਆ ਹੈ। 


ਉਨਾਂ ਨੇ ਦਸਿਆ ਕਿ 17 ਮਈ, 2020 ਤਕ ਵਧਾਏ ਗਏ ਲਾਕਡਾਊਨ ਸਮੇਂ ਦੌਰਾਨ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਤਹਿਤ ਆਉਣ ਵਾਲੇ ਰਾਜਾਰਾਂ, ਵੱਡੇ ਮਾਲ ਅਤੇ ਸ਼ਾਪਿੰਗ ਕੰਪਲੈਕਸ ਨੂੰ ਛੱਡ ਕੇ ਬਾਜਾਰ ਅਤੇ ਸਟ੍ਰੀਟ ਵੈਂਡਰਾਂ ਦੀ ਗਤੀਵਿਧੀਆਂ ਦੇ ਪ੍ਰਬੰਧਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ  ਦੇ ਤਹਿਤ ਇੰਨਾਂ ਖੇਤਰਾਂ ਵਿਚ ਵਪਾਰਕ ਗਤੀਵਿਧੀਆਂ ਦੀ ਸੀਮਿਤ ਸੀਮਾ ਤਕ ਮੰਜੂਰੀ ਦਿੱਤੀ ਗਈ ਹੈ ਤਾਂ ਜੋ ਦੁਕਾਨਦਾਰਾਂ ਦੇ ਨਾਲ-ਨਾਲ ਗ੍ਰਾਹਕਾਂ ਅਤੇ ਹੋਰ ਯਾਤਰੀਆਂ ਵੱਲੋਂ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ।

 

ਬੁਲਾਰੇ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਜਿਲਾ ਪੱਧਰ 'ਤੇ ਇਕ ਕਮੇਟੀ ਦਾ ਗਠਨ ਕਰਣਗੇ, ਜਿਸ ਵਿਚ ਕਿਰਤ, ਮਾਲ ਅਤੇ ਆਪਦਾ ਪ੍ਰਬੰਧਨ ਅਤੇ ਹੋਰ ਵਿਭਾਗਾਂ ਦੇ ਮੈਂਬਰ ਸ਼ਾਮਿਲ ਹੋਣਗੇ, ਜੋ 17 ਮਈ, 2020 ਤਕ ਪੜਾਈ ਗਈ ਲਾਕਡਾਊਨ ਸਮੇਂ ਦੌਰਾਨ ਬਾਜਾਰ ਖੇਤਰਾਂ ਦੇ ਖੁੱਲਣ ਦੇ ਸਮੇਂ ਸਮਾਜਿਕ ਦੂਰੀਆਂ ਨੁੰ ਬਣਾਏ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਕਰਨ ਦੀ ਨਿਗਰਾਨੀ ਕਰਣਗੇ।

 

ਉਨਾਂ ਨੇ ਦਸਿਆ ਕਿ ਸਾਰੇ ਨਗਰ ਪਾਲਿਕਾਵਾਂ ਨੂੰ ਇੰਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਅਤੇ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਕਮੇਟੀਆਂ ਵੱਲੋਂ ਕ੍ਰਮਵਾਰ ਹਰਿਆਣਾ ਨਗਰ ਨਿਗਮ ਐਕਟ, 1994 ਦੀ ਧਾਰ 381 ਅਤੇ ਹਰਿਆਣਾ ਨਗਰ ਪਾਲਿਕਾ ਐਕਟ, 1973 ਦੀ ਧਾਰਾ 233 ਦੇ ਪ੍ਰਾਵਧਾਨਾਂ ਦੇ ਅਨੁਸਾਰ ਚਾਲਾਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 

ਉਨਾਂ ਨੇ ਦਸਿਆ ਕਿ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਦਰ ਮਾਮਲਾ ਆਧਾਰ 'ਤੇ ਉਲੰਘਣ ਦੀ ਗੰਭੀਰਤਾ ਦੇ ਅਨੁਸਾਰ ਆਪਦਾ ਪ੍ਰਬੰਧਨ ਐਕਟ, 2005 ਦੇ ਨਾਲ-ਨਾਲ ਭਾਰਤੀ ਦੰਡ ਸੰਹਿਤਾ, 1860 ਦੀ ਧਾਰਾ 188 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

 

ਉਨਾਂ ਨੇ ਦਸਿਆ ਕਿ ਨਗਰ ਪਾਲਿਕਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪਬਲਿਕ ਐਡਰੇਸ ਸਿਸਟਮ (ਪੀ.ਏ.ਐਸ.) ਸਹੂਲਤ ਵਾਲੇ ਆਪਣੇ ਸਵੈ ਦੇ ਘਰ-ਘਰ ਜਾ ਕੇ ਕੂੜਾ ਚੁੱਕਣ ਵਾਲੇ ਵਾਹਨਾਂ ਦੀ ਵਰਤੋ ਕਰ ਕੇ ਜਾਂ ਵਾਹਨਾਂ ਨੂੰ ਕਿਰਾਏ 'ਤੇ ਲੈ ਕੇ ਮੁਨਾਦੀ ਰਾਹੀਂ ਜਾਂ ਪ੍ਰੈਸ  ਰਿਲੀਜ਼ ਜਾਰੀ ਕਰ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਸਬੰਧ ਵਿਚ ਵਿਆਪਕ ਪ੍ਰਚਾਰ ਯਕੀਨੀ ਕਰਣ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana will take on the social distance rule violation fine in these areas