ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗ ਸੱਸ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਨੁੰਹ ਵਿਰੁਧ ਕੇਸ ਦਰਜ

80 ਸਾਲ ਦੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਨੁੰਹ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਦੇ ਨਿਵਾਜ ਨਗਰ ਪਿੰਡ ਦੀ ਹੈ।  

 

ਲੋਕਾਂ ਸਾਹਮਣੇ ਇਹ ਕਾਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਕੂਲ ਜਾ ਰਹੀ ਇੱਕ ਲੜਕੀ ਨੇ ਕਾਂਤਾ ਦੇਵੀ ਵੱਲੋਂ ਕੀਤੀ ਜਾ ਰਹੀ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ। 

 

ਨਾਰਨੌਲ ਦੇ ਡੀਐਸਪੀ (ਹੈੱਡਕੁਆਰਟਰ) ਵਿਨੋਦ ਕੁਮਾਰ ਨੇ ਕਿਹਾ ਕਿ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਮਹਿਲਾ ਅਧਿਕਾਰੀਆਂ ਨਾਲ ਮੌਕਾ ਏ ਵਾਰਦਾਤ ਉੱਤੇ ਪੁੱਜੀ।

 

 

ਡੀਐਸਪੀ ਨੇ ਕਿਹਾ ਕਿ ਅਸੀਂ ਪੀੜਤ ਬਜ਼ੁਰਗ ਮਹਿਲਾ ਤੋਂ ਪੁੱਛਿਆ ਅਤੇ ਉਸ ਨੇ ਦੱਸਿਆ ਕਿ ਉਸ ਦੀ ਨੁੰਹ ਉਸ ਨਾਲ ਕੁੱਟਮਾਰ ਕਰਦੀ ਹੈ। ਅਸੀਂ ਬੇਰਹਿਮੀ ਨਾਲ ਕੀਤੀ ਜਾ ਰਹੀ ਕੁੱਟਮਾਰ ਦਾ ਵੀਡੀਓ ਵੇਖਿਆ।  ਮੁਲਜ਼ਮ ਘਰੋਂ ਫ਼ਰਾਰ ਹੋ ਗਈ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

 

ਪੁਲਿਸ ਨੇ ਦੋਸ਼ੀ ਨੁੰਹ ਕਾਂਤਾ ਦੇਵੀ ਵਿਰੁੱਧ ਆਈਪੀਸੀ ਦਾ ਧਾਰਾ 323 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਮਹਿਲਾ ਦੇ ਬੇਟੇ ਵਿਪਿਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਮਾਂ ਉਸ ਦੀ ਦਾਦੀ ਨੂੰ ਬੁਰੀ ਤਰ੍ਹਾਂ ਕੁੱਟਦੀ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana woman booked after her video thrashing 80-yr-old mother-in-law goes viral