ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਵੀ ਗੀਤਾਂ ਦੀ ਮਾਡਲ ਨਾਲ ਬਲਾਤਕਾਰ, ਫ਼ੋਟੋਗ੍ਰਾਫਰ 'ਤੇ ਲਾਏ ਇਹ ਦੋਸ਼

ਹਰਿਆਣਵੀ ਗੀਤਾਂ ਦੀ ਮਾਡਲ ਨਾਲ ਬਲਾਤਕਾਰ, ਫ਼ੋਟੋਗ੍ਰਾਫਰ 'ਤੇ ਲਾਏ ਇਹ ਦੋਸ਼ਹਰਿਆਣਵੀ ਗੀਤਾਂ ਦੀ ਇਕ ਮਾਡਲ ਨੇ ਫ਼ੋਟੋਗ੍ਰਾਫਰ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮਹਿਲਾ ਮਾਡਲ ਦਾ ਦੋਸ਼ ਹੈ ਕਿ ਦੋਸ਼ੀ ਉਸ ਨੂੰ ਯੂ ਪੀ ਦੇ ਸ਼ਾਮਲੀ ਸਥਿਤ ਆਪਣੇ ਪਿੰਡ ਲੈ ਗਿਆ ਅਤੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।

 

ਲੜਕੀ ਨੇ ਇਸ ਬਾਰੇ ਸ਼ਿਕਾਇਤ ਮਾਨੇਸਰ ਮਹਿਲਾ ਥਾਣਾ (ਦੱਖਣੀ) ਨੂੰ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਮੁਲਜ਼ਮ ਖ਼ਿਲਾਫ਼ ਜ਼ੀਰੋ ਐਫਆਈਆਰ ਦਰਜ ਕੀਤੀ ਹੈ। ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਅਨੁਸਾਰ ਐਫਆਈਆਰ ਦੀ ਇਕ ਕਾਪੀ ਯੂਪੀ ਪੁਲਿਸ ਨੂੰ ਭੇਜੀ ਗਈ ਹੈ।

 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਜੋ ਕਿ ਮਾਨੇਸਰ ਥਾਣਾ ਇਲਾਕੇ ਦੇ ਇਕ ਪਿੰਡ ਵਿੱਚ ਰਹਿੰਦੀ ਹੈ, ਨੇ ਦੱਸਿਆ ਕਿ ਫ਼ੋਟੋ ਸ਼ੂਟ ਦੇ ਸੰਬੰਧ ਵਿੱਚ ਯੂ ਪੀ ਦੇ ਸ਼ਾਮਲੀ ਜ਼ਿਲ੍ਹੇ ਦੇ ਟੋਡਡਾ ਪਿੰਡ ਦੇ ਰਹਿਣ ਵਾਲੇ ਫੋਟੋਗ੍ਰਾਫਰ ਗੋਵਿੰਦ ਨੇ ਉਸ ਨੂੰ ਆਪਣੇ ਪਿੰਡ ਟੋਡਡਾ ਵਿੱਚ ਬੁਲਾਇਆ। ਜਿਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਏਗਾ।

 

ਵਿਆਹ ਦਾ ਝਾਂਸਾ ਦੇ ਕੇ ਕਈ ਮੌਕਿਆਂ 'ਤੇ ਦੋਸ਼ੀ ਨੇ ਉਸ ਨੂੰ ਆਪਣੇ ਪਿੰਡ ਬੁਲਾਇਆ ਅਤੇ ਉਸ ਨਾਲ ਜਬਰ ਜ਼ਨਾਹ ਕੀਤਾ। ਕੁਝ ਸਮਾਂ ਪਹਿਲਾਂ ਮੁਲਜ਼ਮ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਪੀੜਤ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੇ ਫੇਸਬੁੱਕ ‘ਤੇ ਉਸ ਦੇ ਖ਼ਿਲਾਫ਼ ਗੰਦੀਆਂ ਗ਼ਲਤ ਟਿੱਪਣੀਆਂ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਉਸ ਦੀਆਂ ਇਤਰਾਜ਼ਯੋਗ ਫ਼ੋਟੋਆਂ ਫੇਸਬੁੱਕ 'ਤੇ ਅਪਲੋਡ ਕਰਨ ਦੀ ਧਮਕੀ ਵੀ ਦਿੱਤੀ। ਪੀੜਤ ਲੜਕੀ ਨੇ ਮਹਿਲਾ ਥਾਣਾ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryanvi songs model allegedly raped by photographer on pretext of marriage