ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੱਥਨੀ ਦੇ ਕਾਤਲਾਂ ਨੂੰ ਮਿਲੇਗੀ ਸਜ਼ਾ, 3 ਸ਼ੱਕੀਆਂ 'ਤੇ ਧਿਆਨ ਕੇਂਦਰਿਤ: ਕੇਰਲ CM

ਕੇਰਲਾ ਵਿੱਚ ਇੱਕ ਗਰਭਵਤੀ ਹਾਥੀ ਦੀ ਪਿਛਲੇ ਮਹੀਨੇ ਦੇ ਆਖਰ ਚ ਬੇਰਹਿਮੀ ਨਾਲ ਹੋਈ ਮੌਤ ਦੇ ਗੁੱਸੇ ਚ ਰਾਜ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਵੀਰਵਾਰ ਨੂੰ ਕਿਹਾ ਕਿ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇਗੀ।

 

ਪੀ ਵਿਜਯਨ ਨੇ ਕਿਹਾ, “ਜਾਂਚ ਜਾਰੀ ਹੈ ਅਤੇ ਤਿੰਨਾਂ ਸ਼ੱਕੀਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪੁਲਿਸ ਅਤੇ ਜੰਗਲਾਤ ਵਿਭਾਗ ਮਿਲ ਕੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਜ਼ਿਲ੍ਹਾ ਪੁਲਿਸ ਮੁਖੀ ਅਤੇ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਘਟਨਾ ਸਥਾਨ ਦਾ ਨਿਰੀਖਣ ਕੀਤਾ। ਅਸੀਂ ਕਾਤਲਾਂ ਨੂੰ ਸਜਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।”

 

ਹੱਥਨੀ ਦੀ ਦਰਦਨਾਕ ਮੌਤ ਦੀ ਜਾਂਚ ਵਿਚ ਵੱਡੀ ਸਫਲਤਾ

 

ਕੇਰਲ ਦੇ ਪਲੱਕੜ ਜ਼ਿਲ੍ਹੇ ਵਿੱਚ ਇੱਕ ਗਰਭਵਤੀ ਹਾਥੀ ਦੀ ਸਦਮੇ ਚ ਹੋਈ ਮੌਤ ਦੇ ਮਾਮਲੇ ਵਿੱਚ ਜੰਗਲਾਤ ਵਿਭਾਗ ਨੇ ਕਿਹਾ ਹੈ ਕਿ ਜਾਂਚ ਵਿੱਚ ਮਹੱਤਵਪੂਰਣ ਸਫਲਤਾ ਮਿਲੀ ਹੈ। ਹਥੀਨੀ ਦੀ ਮੌਤ ਦੀ ਜਾਂਚ ਲਈ ਬਣਾਈ ਗਈ ਇਕ ਵਿਸ਼ੇਸ਼ ਜਾਂਚ ਟੀਮ ਦੁਆਰਾ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸਾਈਲੈਂਟ ਵੈਲੀ ਦੇ ਜੰਗਲ ਵਿਚ ਹੱਥਨੀ ਨੇ ਪਟਾਕਿਆਂ ਨਾਲ ਭਰੇ ਅਨਾਨਾਸ ਨੂੰ ਖਾਧਾ. ਇਹ ਉਸ ਦੇ ਮੂੰਹ ਚ ਫਟ ਗਿਆ ਤੇ ਇਕ ਹਫ਼ਤੇ ਬਾਅਦ 27 ਮਈ ਨੂੰ ਉਸਦੀ ਦਰਦਨਾਕ ਮੌਤ ਹੋ ਗਈ। ਵਣ ਵਿਭਾਗ ਨੇ ਕਿਹਾ ਹੈ ਕਿ ਉਹ ਦੋਸ਼ੀਆਂ ਨੂੰ ਸਜਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

 

ਵਿਭਾਗ ਨੇ ਇੱਕ ਟਵੀਟ ਚ ਕਿਹਾ, “ਹੱਥਨੀ ਦੇ ਸ਼ਿਕਾਰ ਲਈ ਦਰਜ ਕੀਤੇ ਕੇਸ ਵਿੱਚ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਸਬੰਧ ਵਿਚ ਗਠਿਤ ਐਸਆਈਟੀ ਨੂੰ ਅਹਿਮ ਸੁਰਾਗ ਮਿਲਿਆ ਹੈ। ਜੰਗਲਾਤ ਵਿਭਾਗ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਹਾਲਾਂਕਿ, ਵਿਭਾਗ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਟਾਕੇ ਨਾਲ ਭਰੇ ਅਨਾਨਾਸ ਖਾਣ ਨਾਲ ਹਾਥੀ ਦੇ ਹੇਠਲੇ ਜਬਾੜੇ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਸਿਰਫ ਇੱਕ ਸੰਭਾਵਨਾ ਹੋ ਸਕਦੀ ਹੈ।

 

ਵਿਭਾਗ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਨੇ ਇਸ ਬਾਰੇ ਇਕ ਵਿਸਥਾਰਤ ਰਿਪੋਰਟ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਇਸ ਘਟਨਾ ਵਿਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hathini killers to get punishment focus on 3 suspects: Kerala CM