ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮੇਜ਼ੌਨ ਇੰਡੀਆ ਨਾਲ ਜੁੜੋ ਪਾਰਟ–ਟਾਈਮ ਤੇ ਕਮਾਓ ਹਰ ਘੰਟੇ 140 ਰੁਪਏ

ਐਮੇਜ਼ੌਨ ਇੰਡੀਆ ਨਾਲ ਜੁੜੋ ਪਾਰਟ–ਟਾਈਮ ਤੇ ਕਮਾਓ ਹਰ ਘੰਟੇ 140 ਰੁਪਏ

ਈ–ਕਾਮਰਸ ਕੰਪਨੀ ਐਮੇਜ਼ੌਨ ਇੰਡੀਆ ਨੇ ਅੱਜ ਇੱਕ ਨਵਾਂ ਪ੍ਰੋਗਰਾਮ ਐਲਾਨਿਆ, ਜਿਸ ਅਧੀਨ ਇਹ ਕੰਪਨੀ ਹੁਣ ਦੇਸ਼ ਭਰ ਵਿੱਚ ਆਪਣੇ ਡਿਲੀਵਰੀ ਆਪਰੇਸ਼ਨਾਂ ਵਿੱਚ ਤੇਜ਼ੀ ਲਿਆਉਣ ਲਈ ਪਾਰਟ–ਟਾਈਮ ਭਾਈਵਾਲਾਂ ਨੂੰ ਆਪਣੇ ਨਾਲ ਜੋੜੇਗੀ।

 

 

‘ਐਮੇਜ਼ੌਨ ਫ਼ਲੈਕਸ’ ਨਾਂਅ ਦੇ ਇਸ ਪ੍ਰੋਗਰਾਮ ਤਹਿਤ ਕੋਈ ਵੀ ਵਿਅਕਤੀ ਸਾਈਨ–ਅੱਪ ਕਰ ਸਕਦਾ ਹੈ। ਉਸ ਤੋਂ ਬਾਅਦ ਉਸ ਨੂੰ ਖ਼ੁਦ ਆਪਣੇ ਕੰਮ ਦਾ ਸਮਾਂ ਨਿਰਧਾਰਤ ਕਰਨਾ ਹੋਵੇਗਾ ਤੇ ਐਮੇਜ਼ੌਨ ਵੱਲੋਂ ਪੈਕੇਜ ਡਿਲੀਵਰੀ ਕਰ ਕੇ ਹਰ ਘੰਟੇ 120 ਤੋਂ 140 ਰੁਪਏ ਦੀ ਕਮਾਈ ਕਰ ਸਕਦਾ ਹੈ।

 

 

ਕੰਪਨੀ ਨੇ ਦੱਸਿਆ ਕਿ ਐਮੇਜ਼ੌਨ ਫ਼ਲੈਕਸ ਨੂੰ ਹਾਲੇ ਬੈਂਗਲੁਰੂ, ਮੁੰਬਈ ਤੇ ਦਿੱਲੀ ’ਚ ਸ਼ੁਰੂ ਕੀਤਾ ਗਿਆ ਹੈ ਤੇ ਇਸ ਵਰ੍ਹੇ ਦੇ ਅੰਤ ਤੱਕ ਇਸ ਨੂੰ ਹੋਰ ਸਹਿਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਐਪ ਰਾਹੀਂ ਕੰਮ ਕਰਨ ਵਾਲਾ ਇਹ ਪ੍ਰੋਗਰਾਮ ਹਜ਼ਾਰਾਂ ਲੋਕਾਂ ਲਈ ਪਾਰਟ–ਟਾਈਮ ਮੌਕੇ ਪੈਦਾ ਕਰੇਗਾ।

 

 

ਐਮੇਜ਼ੌਨ ਫ਼ਲੈਕਸ ਐਡਵਾਂਸਡ ਲੌਜਿਸਟਿਕ ਸਿਸਟਮ ਤੇ ਟੈਕਨਾਲੋਜੀ ਉੱਤੇ ਕੰਮ ਕਰਦਾ ਹੈ, ਜਿਸ ਨੂੰ ਐਮੇਜ਼ੌਨ ਨੇ ਤਿਆਰ ਕੀਤਾ ਹੈ। ਐਮੇਜ਼ੌਨ ਮੁਤਾਬਕ ਹਰੇਕ ਡਿਲੀਵਰੀ ਪਾਰਟਨਰ ਆਪਣੇ ਪਿਛੋਕੜ ਦੀ ਵੈਰੀਫ਼ਿਕੇਸ਼ਨ ਵਿੱਚੋਂ ਲੰਘੇਗਾ ਤੇ ਪੈਕੇਜ ਦੀ ਡਿਲੀਵਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Have employment in Amazon India and earn Rs 140 per hour