ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HDFC ਬੈਂਕ ਦਾ ਹੋਮ ਲੋਨ ਹੋਇਆ ਸਸਤਾ, ਲੈ ਲਵੋ ਫ਼ਾਇਦਾ

HDFC ਬੈਂਕ ਦਾ ਹੋਮ ਲੋਨ ਹੋਇਆ ਸਸਤਾ, ਲੈ ਲਵੋ ਫ਼ਾਇਦਾ

ਐਚਡੀਐੱਫ਼ਸੀ ਬੈਂਕ ਨੇ ਹੋਮ ਲੋਨ ਲਈ ਵਿਆਜ ਦਰ 0.05 ਫ਼ੀ ਸਦੀ ਘਟਾਉਣ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ HDFC ਨੇ ਹਾਊਸਿੰਗ ਲੋਨ ਉੱਤੇ ਰੀਟੇਲ ਪ੍ਰਾਈਮ ਲੈਂਡਿੰਗ ਰੇਟ (IPLR) ਨੂੰ ਘਟਾ ਦਿੱਤਾ ਹੈ। ਇਸ ਤੋਂ ਬਾਅਦ ਐਡਜਸਟੇਬਲ ਰੇਟ ਹੋਮ ਲੋਨ 0.05 ਫ਼ੀ ਸਦੀ ਘਟ ਗਿਆ ਹੈ।

 

 

ਇਹ ਸੋਧੀ ਦਰ ਅੱਜ 6 ਜਨਵਰੀ ਤੋਂ ਲਾਗੂ ਹੋ ਗਈ ਹੈ। ਇੱਥੇ ਵਰਨਣਯੋਗ ਹੈ ਕਿ HDFC ਆਪਣੇ ਹੋਮ ਲੋਨ ਉੱਤੇ ਦਰਾਂ ਨੂੰ ਰੀਟੇਲ ਪ੍ਰਾਈਮ ਲੈਂਡਿੰਗ ਰੇਟ ਦੇ ਆਧਾਰ ’ਤੇ ਤੈਅ ਕਰਦਾ ਹੈ। ਇਸ ਲਈ HDFC ਦੀਆਂ ਨਵੀਂਆਂ ਦਰਾਂ 8.20 ਫ਼ੀ ਸਦੀ ਤੋਂ 9 ਫ਼ੀ ਸਦੀ ਦੇ ਘੇਰੇ ’ਚ ਰਹਿਣਗੀਆਂ। ਬੈਂਕ ਦਾ ਇਹ ਫ਼ੈਸਲਾ ਨਵੇਂ ਤੇ ਪੁਰਾਣੇ ਦੋਵੇਂ ਤਰ੍ਹਾਂ ਦੇ ਗਾਹਕਾਂ ਲਈ ਲਾਗੂ ਹੋਵੇਗਾ।

 

 

ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ (SBI) ਨੇ ਵੀ ਹੋਮ ਤੇ ਆਟੋ ਲੋਨ ਉੱਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਹੁਣ ਨਵੇਂ ਮਕਾਨ ਖ਼ਰੀਦਣ ਵਾਲਿਆਂ ਨੂੰ ਬੈਂਕ 7.90 ਫ਼ੀ ਸਦੀ ਵਿਆਜ ਦਰ ਉੱਤੇ ਕਰਜ਼ਾ ਦੇਵੇਗਾ। ਪਹਿਲਾਂ ਵਿਆਜ ਦਰ 8.15 ਫ਼ੀ ਸਦੀ ਸੀ। ਬੈਂਕ ਨੇ ਐਕਸਟਰਨਲ ਬੈਂਚਮਾਰਕ ਬੇਸਡ ਦਰ ਨੂੰ 8.05 ਫ਼ੀ ਸਦੀ ਤੋਂ ਘਟਾ ਕੇ 7.80 ਫ਼ੀ ਸਦੀ ਕਰ ਦਿੱਤਾ ਹੈ।

 

 

ਇਹ ਇੱਕ ਆਧਾਰ ਦਰ ਹੈ, ਜੋ ਇਸ ਗੱਲ ਦੀ ਸੂਚਕ ਹੁੰਦੀ ਹੈ ਕਿ ਲੋਨ ਦੀ ਦਰ ਇਸ ਤੋਂ ਘੱਟ ਨਹੀਂ ਹੋ ਸਕਦੀ।

 

 

ਬੀਤੇ ਦਸੰਬਰ ਮਹੀਨੇ RBI ਭਾਵ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਸਮੀਖਿਆ ਮੀਟਿੰਗ ਦੌਰਾਨ ਰੈਪੋ ਰੇਟ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਸੀ। ਭਾਵੇਂ ਇਸ ਤੋਂ ਪਹਿਲਾਂ ਲਗਾਤਾਰ 5 ਵਾਰ ਰੈਪੋ ਰੇਟ RBI ਨੇ ਘਟਾਈ ਸੀ। ਪਰ ਬੈਂਕਾਂ ਨੇ ਆਸ ਮੁਤਾਬਕ ਇਸ ਕਟੌਤੀ ਦਾ ਲਾਭ ਗਾਹਕਾਂ ਨੂੰ ਨਹੀਂ ਦਿੱਤਾ ਸੀ।

 

 

ਚੇਤੇ ਰਹੇ ਕਿ ਰੈਪੋ ਰੇਟ ਦੇ ਆਧਾਰ ਉੱਤੇ ਹੀ ਬੈਂਕਾਂ ਨੂੰ ਆਪਣੇ ਐਕਸਟਰਨਲ ਬੈਂਚਮਾਰਕ ਰੇਟ ਵਿੱਚ ਹਰ ਤਿੰਨ ਮਹੀਨੇ ਅੰਦਰ ਇੱਕ ਵਾਰ ਤਬਦੀਲੀ ਕਰਨੀ ਹੁੰਦੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਰੈਪੋ ਰੇਟ 5.15 ਫ਼ੀ ਸਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HDFC Bank s Home Loan now cheaper Avail it