ਐਚਡੀਐਫਸੀ ਬੈਂਕ ਦੇ ਮੀਤ ਚੇਅਰਮੈਨ ਸਿਧਾਰਥ ਸਿੰਘਵੀ ਬੁੱਧਵਾਰ ਤੋਂ ਹੀ ਮੁੰਬਈ ਦੇ ਕਮਲਾ ਮਿਲਜ ਦਫ਼ਤਰ ਤੋਂ ਗਾਇਬ ਹਨ। ਉਨ੍ਹਾਂ ਦੇ ਗੁੰਮ ਹੋਣ ਦਾ ਭੇਦ ਉਸ ਸਮੇਂ ਹੋਰ ਡੁੰਘਾ ਹੋ ਗਿਆ ਜਦੋਂ ਸ਼ੁੱਕਰਵਾਰ ਨੂੰ ਨਵੀਂ ਮੁੰਬਈ ਦੇ ਕੋਪਰਖੈਰਾਨੇ `ਚ ਮਿਲੀ ਉਨ੍ਹਾਂ ਦੀ ਕਾਰ ਦੀ ਸੀਟ `ਤੇ ਖੂਨ ਦੇ ਧੱਬੇ ਮਿਲੇ।
ਉਨ੍ਹਾਂ ਦੀ ਭਾਲ `ਚ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ। 38 ਸਾਲਾ ਮਾਲਬਾਰ ਹਿਲ ਦੇ ਰਹਿਣ ਵਾਲੇ ਸਿੰਘਵੀ ਲੋਅਰ ਪਰੇਲ ਦੇ ਕਮਲਾ ਮਿਲਜ ਤੋਂ ਆਪਣਾ ਕੰਮ ਖਤਮ ਕਰਕੇ ਬੁੱਧਵਾਰ ਦੀ ਸ਼ਾਮ ਨੂੰ ਕਰੀਬ ਸਾਢੇ ਸੱਤ ਵਜੇ ਨਿਕਲੇ ਸਨ। ਜਦੋਂ ਕਿ ਉਹ ਆਪਣੇ ਨਿਸ਼ਚਿਤ ਸਮੇਂ `ਤੇ ਘਰ ਨਹੀਂ ਪਹੁੰਚੇ, ਉਸ ਦੇ ਬਾਅਦ ਉਨ੍ਹਾਂ ਦੀ ਪਤਨੀ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।
ਥਮਲਾ ਮਿਲਜ ਦੀ ਸੀਸੀਟੀਵੀ ਫੁਟੇਜ਼ `ਚ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਰਿਹਾ ਹੈ। ਕਮਲਾ ਮਿਲਜ `ਚ ਸਿੰਘਵੀ ਦਾ ਫੋਨ ਬੰਦ ਹੋਇਆ ਮਿਲਿਆ।
ਸਥਾਨਕ ਪੁਲਿਸ ਦੇ ਨਾਲ ਮਿਲਕੇ ਕਰਾਈਮ ਬ੍ਰਾਂਚ ਦੀ ਟੀਮ ਸਿੰਘਵੀ ਦੇ ਲਾਪਤਾ ਹੋਣ ਵਾਲੇ ਦਿਨ ਦੀ ਪੂਰੀ ਘਟਨਾ ਦੀ ਪੜਤਾਲ ਕਰ ਰਹੀ ਹੈ। ਇਸਦੇ ਨਾਲ ਹੀ, ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗਾਇਬ ਹੋਣ ਤੋਂ ਪਹਿਲਾਂ ਉਹ ਕਿਸਦੇ ਸੰਪਰਕ `ਚ ਸਨ। ਐਨਐਸ ਜੋਸ਼ੀ ਮਾਰਗ ਪੁਲਿਸ ਥਾਣੇ `ਚ ਗੁੰਮ ਹੋਣ ਦੀ ਸਿ਼ਕਾਇਤ ਦਰਜ ਕਰ ਲਈ ਗਈ ਹੈ।