ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ਘੁਟਾਲੇ ’ਚ HDIL ਮੁਖੀ ਦਾ ਜੈੱਟ ਜਹਾਜ਼ ਤੇ 60 ਕਰੋੜ ਦੇ ਗਹਿਣੇ ਜ਼ਬਤ

PMC ਬੈਂਕ ਘੁਟਾਲੇ ’ਚ HDIL ਮੁਖੀ ਦਾ ਜੈੱਟ ਜਹਾਜ਼ ਤੇ 60 ਕਰੋੜ ਦੇ ਗਹਿਣੇ ਜ਼ਬਤ

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਦਾਅਵਾ ਕੀਤਾ ਹੈ ਕਿ ਉਸ ਨੇ ‘ਹਾਊਸਿੰਗ ਡਿਵੈਲਪਮੈਂਟ ਐਂਡ ਇਨਫ਼਼੍ਰਾਸਟਰੱਕਚਰ ਲਿਮਿਟੇਡ’ (HDIL) ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਸ ਦੇ ਪੁੱਤਰ ਸਾਰੰਗ ਵਧਾਵਨ ਦੇ ਪ੍ਰਾਈਵੇਟ ਜੈੱਟ ਹਵਾਈ ਜਹਾਜ਼ ਤੇ 60 ਕਰੋੜ ਰੁਪਏ ਦੇ ਗਹਿਣੇ ਜ਼ਬਤ ਕਰ ਲਏ ਹਨ।

 

 

ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਸਮੁੰਦਰੀ ਜਹਾਜ਼ਾਂ ਦੇ ਕਾਰੋਬਾਰ ਵਿੱਚ ਵਰਤੇ ਜਾ ਰਹੇ ਵਧਾਵਨ ਦੇ ਵੱਡੇ ਸਮੁੰਦਰੀ ਜਹਾਜ਼ ਨੂੰ ਜ਼ਬਤ ਕਰਨ ਲਈ ਉਹ ਮਾਲਦੀਵ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

 

 

ED ਨੇ ਪੰਜਾਬ ਤੇ ਮਹਾਰਾਸ਼ਟਰ ਕੋਆਪ੍ਰੇਟਿਵ (PMC) ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦੇ ਬੈਂਕ ਖਾਤੇ ਵੀ ਫ਼੍ਰੀਜ਼ ਕਰ ਦਿੱਤੇ ਹਨ। ਇਸ ਦੇ ਨਾਲ ਹੀ 10 ਕਰੋੜ ਰੁਪਏ ਦੀ ਜਮ੍ਹਾ/ਮਿਆਦੀ ਜਮ੍ਹਾ ਰਾਸ਼ੀ ਵੀ ਜ਼ਬਤ ਕਰ ਲਈ ਗਈ ਹੈ। ਏਜੰਸੀ ਨੇ HDIL ਦੇ ਪ੍ਰੋਮੋਟਰ ਵਿਰੁੱਧ PMC ਬੈਂਕ ਦੇ 4,355 ਕਰੋੜ ਰੁਪਏ ਦੀ ਹੇਰਾਫੇਰੀ ਦਾ ਮਾਮਲਾ ਵੀ ਦਰਜ ਕਰਵਾਇਆ ਹੈ।

 

 

ਵਿੱਤੀ ਜਾਂਚ ਏਜੰਸੀ HDIL ਨਾਲ ਜੁੜੀਆਂ 18 ਹੋਰ ਕੰਪਨੀਆਂ ਦੇ ਵੇਰਵੇ ਵੀ ਖੰਗਾਲ਼ ਰਹੀ ਹੈ। ED ਨੇ HDIL ਦੇ ਬਾਂਦਰਾ (ਪੂਰਬੀ) ਸਥਿਤ ਮੁੱਖ ਦਫ਼ਤਰ ਤੇ ਬਾਂਦਰਾ (ਪੱਛਮੀ) ਸਥਿਤ ਰਾਕੇਸ਼ ਵਧਾਵਨ ਦੀ ਰਿਹਾਇਸ਼ਗਾਹ ਸਮੇਤ ਮੁੰਬਈ ’ਚ ਛੇ ਥਾਵਾਂ ਉੱਤੇ ਛਾਪਾਮਾਰੀ ਕੀਤੀ।

 

 

ਏਜੰਸੀ ਨੇ ਵਰਿਆਮ ਸਿੰਘ ਤੇ PMC ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜੁਆਏ ਥਾਮਸ ਦੇ ਬੰਗਲਿਆਂ ਉੱਤੇ ਵੀ ਛਾਪਾ ਮਾਰਿਆ। ED ਨੇ ਕਿਹਾ ਕਿ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਸਮੇਤ HDIL ਦੇ ਸੱਤ ਡਾਇਰੈਕਟਰਜ਼ ਉੱਤੇ ਵੀ ਉਸ ਦੀ ਚੌਕਸ ਨਜ਼ਰ ਹੈ। ਦੋਵਾਂ ਨੂੰ ਮੁੰਬਈ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HDIL Chief s Jet aeroplane and Rs 60 Crore ornaments seized in PMC Bank Scam