ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7 ਮਹੀਨੇ ਦਾ ਬੱਕਰਾ ਗੋਲੂ ਵਿਕ ਰਿਹਾ 25 ਲੱਖ `ਚ...

7 ਮਹੀਨੇ ਦਾ ਬੱਕਰਾ ਗੋਲੂ ਵਿਕ ਰਿਹਾ 25 ਲੱਖ `ਚ...

ਹਰਿਆਣਾ ਦੇ ਯਮੁਨਾਨਗਰ ਜਿ਼ਲ੍ਹੇ `ਚ ਰਾਦੌਰ ਲਾਗਲੇ ਪਿੰਡ ਛੋਟਾ-ਬਾਂਸ ਦੇ ਮੰਗਤਰਾਮ ਉਰਫ਼ ਮੰਗੁ ਕੋਲ 7 ਮਹੀਨਿਆਂ ਦਾ ਬੱਕਰਾ ਗੋਲੂ ਹੈ। ਇਹ ਹੁਣ 25 ਲੱਖ ਰੁਪਏ ਤੱਕ ਵਿੱਚ ਵਿਕ ਰਿਹਾ ਹੈ। ਅੰਬਰਸਰੀ ਨਸਲ ਦੇ ਇਸ ਬੱਕਰੇ ਦੇ ਇੱਕ ਕੰਨ `ਤੇ ਜਨਮ ਤੋਂ ਹੀ ਉਰਦੂ ਵਿੱਚ ਅੱਲ੍ਹਾ ਹੂ ਮੁਹੰਮਦ ਅਤੇ ਦੂਜੇ ਕੰਨ `ਤੇ ਅਰਬੀ ਭਾਸ਼ਾ ਵਿੱਚ ਮੁਹੰਮਦ ਲਿਖਿਆ ਹੋਇਆ ਹੈ।


ਦੋਵੇਂ ਕੰਨਾਂ `ਤੇ ਮੁਸਲਿਮ ਧਰਮ ਦੇ ਪਵਿੱਤਰ ਸ਼ਬਦ ਲਿਖੇ ਹੋਣ ਕਾਰਨ ਇਹ ਹੁਣ 25 ਲੱਖ ਰੁਪਏ ਤੱਕ ਦਾ ਵਿਕ ਰਿਹਾ ਹੈ। ਪਰ ਬੱਕਰੇ ਦਾ ਮਾਲਕ ਮੰਗਤਰਾਮ ਹਾਲੇ ਕਿਸੇ ਵੀ ਕੀਮਤ `ਚ ਇਸ ਨੂੰ ਵੇਚਣ ਲਈ ਤਿਆਰ ਨਹੀਂ ਹੈ।


ਬੱਕਰੇ ਨੂੰ ਖ਼ਰੀਦਣ ਲਈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਲਖਨਊ ਤੱਕ ਦੇ ਲੋਕ ਸੰਪਰਕ ਕਰ ਰਹੇ ਹਨ। ਹੋਰ ਤਾਂ ਹੋਰ ਕੁਝ ਵਿਅਕਤੀ ਸਊਦੀ ਅਰਬ ਤੋਂ ਵੀ ਇਹ ਬੱਕਰਾ ਖ਼ਰੀਦਣ ਲਈ ਪੁੱਜੇ ਹਨ।


ਮੰਗਤਰਾਮ ਨੇ ਸੱਤ ਕੁ ਮਹੀਨੇ ਪਹਿਲਾਂ ਪੰਜਾਬ ਦੇ ਨਾਭਾ ਸ਼ਹਿਰ ਤੋਂ ਬੱਕਰੀ ਦੇ 6 ਬੱਚੇ ਖ਼ਰੀਦੇ ਸਨ। ਉਦੋਂ ਉਸ ਨੇ 2,400 ਰੁਪਏ ਪ੍ਰਤੀ ਬੱਕਰੇ ਦੇ ਹਿਸਾਬ ਨਾਲ ਕੀਮਤ ਅਦਾ ਕੀਤੀ ਸੀ। ਇੱਕ ਮੇਮਣੇ ਦੀ ਤਾਂ ਮੌਤ ਹੋ ਗਈ ਸੀ ਤੇ ਬਾਕੀ ਦੇ ਪੰਜ ਸਹੀ-ਸਲਾਮਤ ਹਨ।


ਫਿਲਹਾਲ ਗੋਲੂ ਛੋਲੇ, ਮੱਕੀ, ਕਣਕ ਤੇ ਫਲ ਆਦਿ ਖਾ ਕੇ ਪੂਰੀ ਐਸ਼ ਕਰ ਰਿਹਾ ਹੈ। ਮੰਗਤਰਾਮ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਬਿਲਕੁਲ ਅਜਿਹਾ ਇੱਕ ਬੱਕਰਾ ਦਿੱਲੀ `ਚ 5 ਕਰੋੜ ਰੁਪਏ ਦਾ ਵਿਕ ਚੁੱਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:He Goat being sold in Rs 25 Lakh