ਇੱਕ ਵਿਦਿਆਰਥਣ ਸਕੂਲ ਦੇ ਗੁਸਲਖਾਨੇ,ਦਫ਼ਤਰ ਤੇ ਕਲਾਸ ਰੂਮ ਤੱਕ ਵਿੱਚ ਕਈ ਹਵਸ ਤੇ ਹੈਵਾਨੀਅਤ ਦੀ ਸਿ਼ਕਾਰ ਹੁੰਦੀ ਰਹੀ। ਉਸ ਨਾਲ ਮੂੰਹ ਕਾਲ਼ਾ ਕਰਨ ਵਾਲਿਆਂ `ਚ ਉਸ ਦੀ ਜਮਾਤ ਦੇ ਵਿਦਿਆਰਥੀ ਹੀ ਨਹੀਂ, ਸਗੋਂ ਮੁੱਖ ਅਧਿਆਪਕ ਤੇ ਅਧਿਆਪਕ ਸ਼ਾਮਲ ਹੁੰਦੇ ਰਹੇ। ਉਸਤਾਦ-ਸ਼ਾਗਿਰਦ ਦੇ ਰਿਸ਼ਤੇ ਨੂੰ ਦਾਗ਼ ਵਾਲੀਆਂ ਹਰਕਤਾਂ ਦਾ ਇਹ ਖ਼ੁਲਾਸਾ ਵਿਦਿਆਰਥਣ ਵੱਲੋਂ ਦਾਇਰ ਕਰਵਾਈ ਗਈ ਐੱਫ਼ਆਈਆਰ ਵਿੱਚ ਕੀਤਾ ਗਿਆ ਹੈ।
ਮੁੱਖ ਅਧਿਆਪਕ ਦੀਆਂ ਹਰਕਤਾਂ ਦੀ ਜਾਣਕਾਰੀ ਪੀੜਤ ਕੁੜੀ ਨੇ ਪੁਲਿਸ ਨੂੰ ਦਿੱਤੀ। ਵਿਦਿਆਰਥਣ ਨੇ ਕਿਹਾ ਕਿ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੁੱਖ ਅਧਿਆਪਕ ਨੇ ਆਪਣੇ ਹੋਰ ਸਾਥੀ ਅਧਿਆਪਕਾਂ ਨਾਲ ਮੇਰੇ ਨਾਲ ਬਲਾਤਕਾਰ ਕੀਤਾ। ਉਸ ਨੇ ਐੱਫ਼ਆਈਆਰ ਵਿੱਚ ਕਿਹਾ ਹੈ ਕਿ ਛੇ ਮਹੀਨੇ ਪਹਿਲਾਂ ਮੇਰੇ ਨਾਲ ਪੜ੍ਹਨ ਵਾਲੇ ਤਿੰਨ ਵਿਦਿਆਰਥੀਆਂ ਨੇ ਸਕੂਲ ਦੇ ਗੁਸਲਖਾਨੇ ਵਿੱਚ ਚਾਕੂ ਵਿਖਾ ਕੇ ਜਬਰ ਜਨਾਹ ਕੀਤਾ। ਉਹ ਖ਼ੂਨ ਨਾਲ ਲੱਥਪਥ ਹੋ ਗਈ। ਉਸ ਤੋਂ ਬਾਅਦ ਤਿੰਨੇ ਜਣੇ ਸਕੂਲੋਂ ਨੱਸ ਗਏ। ਮੈਂ ਰੋਂਦੀ ਵਾਸ਼ਰੂਮ `ਚੋਂ ਬਾਹਰ ਨਿੱਕਲੀ, ਤਾਂ ਪ੍ਰਿੰਸੀਪਲ ਨੇ ਮੈਨੁੰ ਵੇਖਿਆ।
ਮੁੱਖ ਅਧਿਆਪਕ ਨੂੰ ਮੈਂ ਸਾਰੀ ਕਹਾਣੀ ਦੱਸੀ ਤੇ ਕੱਪੜਿਆਂ ਵਿੱਚ ਲੱਗਾ ਖ਼ੂਨ ਵੀ ਵਿਖਾਇਆ। ਤਦ ਪ੍ਰਿੰਸੀਪਲ ਨੇ ਵਾਪਸ ਗੁਸਲਖਾਨੇ `ਚ ਲਿਜਾ ਕੇ ਕਿਸੇ ਹੋਰ ਨੂੰ ਕੁਝ ਵੀ ਨਾ ਦੱਸਣ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਦੱਸਣ `ਤੇ ਜਾਨੋਂ ਮਾਰ ਦੇਣਗੇ। ਉਨ੍ਹਾਂ ਮੇਰੇ ਕੱਪੜੇ ਸਾਫ਼ ਕਰਵਾਏ ਤੇ ਘਰ ਭੇਜ ਦਿੱਤਾ।
ਲਗਭਗ 10 ਦਿਨਾਂ ਪਿੱਛੋਂ ਮੈਂ ਸਕੂਲ ਗਈ, ਤਾਂ ਪ੍ਰਿੰਸੀਪਲ ਨੇ ਛੁੱਟੀ ਤੋਂ ਬਾਅਦ ਮੈਨੂੰ ਰੋਕਿਆ ਤੇ ਦਫ਼ਤਰ `ਚ ਸੱਦ ਕੇ ਲੈ ਗਏ। ਫਿਰ ਬੈਂਚ `ਤੇ ਮੇਰੇ ਨਾਲ ਬਲਾਤਕਾਰ ਕੀਤਾ। ਫਿਰ 10-12 ਦਿਨਾਂ ਪਿੱਛੋਂ ਸਕੂਲ ਦੇ ਦੋ ਅਧਿਆਪਕਾਂ ਤੇ ਪ੍ਰਿੰਸੀਪਲ ਨੇ ਮੇਰੇ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਹ ਛੁੱਟੀ ਤੋਂ ਬਾਅਦ ਲਗਭਗ ਰੋਜ਼ਾਨਾ ਹੀ ਮੈਨੂੰ ਰੋਕ ਕੇ ਜਿਨਸੀ ਸ਼ੋਸ਼ਣ ਕਰਨ ਲੱਗੇ।
ਉਨ੍ਹਾਂ ਤੋਂ ਇਲਾਵਾ ਸਕੂਲ ਦੇ ਇੱਕ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਵੀ ਜਬਰ ਜਨਾਹ ਕੀਤਾ। ਬੀਤੀ ਚਾਰ ਜੁਲਾਈ ਨੂੰ ਰੋਜ਼ਾਨਾ ਦੀ ਪ੍ਰਾਰਥਨਾ ਤੋਂ ਬਾਅਦ ਜਦੋਂ ਉਹ ਪਾਣੀ ਪੀਣ ਗਈ, ਤਾਂ ਵਾਸ਼ਰੂਮ ਵਿੱਚ ਉਸ ਨਾਲ ਫਿਰ ਜਬਰ ਜਨਾਹ ਕੀਤਾ ਗਿਆ। ਪੰਜ ਜੁਲਾਈ ਨੂੰ ਸਵੇਰੇ 8 ਵਜੇ ਸਾਰੇ ਲੜਕਿਆਂ ਨੇ ਮੈਨੂੰ ਕੁੱਟਿਆ ਤੇ ਸਮੂਹਕ ਬਲਾਤਕਾਰ ਕੀਤਾ। ਮੈਂ ਦਰਦ ਨਾਲ ਬੇਚੈਨ ਸਾਂ, ਇਸੇ ਲਹੀ ਘਰ ਆ ਕੇ ਮਾਂ ਦੇ ਪੁੱਛਣ `ਤੇ ਸਾਰੀਆਂ ਗੱਲਾਂ ਦੱਸ ਦਿੱਤੀਆਂ।
ਸਦਰ ਹਸਪਤਾਲ `ਚ ਸਮੂਹ ਬਲਾਤਕਾਰ ਦੀ ਪੀੜਤ ਵਿਦਿਆਰਥਣ ਦੇ ਮੈਡੀਕਲ ਜਾਂਚ ਦੌਰਾਨ ਵੀ ਵਾਰ-ਵਾਰ ਬਲਾਤਕਾਰ ਕੀਤੇ ਹੋਣ ਦੀ ਪੁਸ਼ਟੀ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਵਿਦਿਆਰਥਣ ਨਾਲ ਬਹੁਤ ਪਹਿਲਾਂ ਤੋਂ ਬਲਾਤਕਾਰ ਹੁੰਦਾ ਰਿਹਾ ਹੈ। ਭਾਵੇਂ ਇਸ ਬਾਰੇ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸੱਚਾਈ `ਤੇ ਮੋਹਰ ਲੱਗੇਗੀ।