ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ : ਸਿਹਤ ਵਿਭਾਗ ਨੇ 49 ਡਾਕਟਰਾਂ ਨੂੰ ਫਰਾਰ ਐਲਾਨਿਆ

ਰਾਜਸਥਾਨ ਚ 49 ਡਾਕਟਰਾਂ ਨੂੰ ਸਿਹਤ ਵਿਭਾਗ ਨੇ ਫਰਾਰ ਐਲਾਨ ਦਿੱਤਾ ਹੈ। ਇਹ ਡਾਕਟਰ ਲੰਘੇ ਤਿੰਨ ਸਾਲਾਂ ਤੋਂ ਆਪਣੀ ਸਰਕਾਰੀ ਨੌਕਰੀ ਤੇ ਨਹੀਂ ਆ ਰਹੇ ਸਨ। ਇਨ੍ਹਾਂ ਤੇ ਸਖਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਨੇ ਇਨ੍ਹਾਂ ਦੀ ਸੂਚੀ ਰਾਜਸਥਾਨ ਮੈਡੀਕਲ ਕਾਊਂਸਿਲ ਨੂੰ ਭੇਜ ਦਿੱਤੀ ਹੈ। ਕਾਊਂਸਿਲ ਤੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕੀਤਾ ਜਾਵੇ।

 

ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਵੀਕੇ ਮਾਥੁਰ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ 49 ਡਾਕਟਰ ਆਪਣੀ ਡਿਊਟੀ ਤੇ ਨਹੀਂ ਆ ਰਹੇ ਹਨ। ਉਹ ਆਪਣੀ ਸੇਵਾਵਾਂ ਤੋਂ ਗਾਇਬ ਹਨ। ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇੱਕ ਵਾਰ ਰਜਿਸਟ੍ਰੇਸ਼ਨ ਰੱਦ ਹੋ ਜਾਵੇ ਫਿਰ ਇਹ ਡਾਕਟਰ ਕਾਨੂੰਨੀ ਤੌਰ ਤੇ ਪ੍ਰੈਕਟਿਸ ਨਹੀਂ ਕਰ ਸਕਣਗੇ।

 

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਾਲੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਇਨ੍ਹਾਂ 49 ਡਾਕਟਰਾਂ ਚੋਂ ਕੋਈ ਆਪਣੀ ਡਿਊਟੀ ਤੇ ਵਾਪਸ ਪਰਤਿਆ ਹੈ ਜਾਂ ਨਹੀਂ। ਜੇਕਰ ਇਨ੍ਹਾਂ ਚੋਂ ਕੋਈ ਵੀ ਡਿਊਟੀ ਤੇ ਪਰਤਿਆ ਹੋਵੇਗਾ ਤਾਂ ਸੂਚੀ ਚ ਸੋਧ ਕੀਤੀ ਜਾਵੇਗੀ।

 

ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਰੇ ਡਾਕਟਰਾਂ ਨੂੰ ਚੇਤੇ ਕਰਵਾਉਂਦਿਆਂ ਕਿਹਾ ਸੀ ਕਿ ਉਹ ਡਿਊਟੀ ਤੇ ਵਾਪਸ ਪਰਤਣ ਪਰ ਉਹ ਨਹੀਂ ਪਰਤੇ। ਉਨ੍ਹਾਂ ਦੀ ਰਜਿਸਟ੍ਰੇਸ਼ਨ ਇਸ ਲਈ ਰੱਦ ਕੀਤੀ ਜਾਵੇਗੀ ਕਿਉ਼ਕਿ ਉਨ੍ਹਾਂ ਨੇ ਹਸਤਾਖਰ ਕੀਤੇ ਗਏ ਬਾਂਡ ਦੀਆਂ ਸ਼ਰਤਾਂ ਨਹੀਂ ਮੰਨੀਆਂ।

 

ਦੱਸਣਯੋਗ ਹੈ ਕਿ ਇਹ ਸਾਰੇ ਐਮਬੀਬੀਐਸ ਡਾਕਟਰ ਸਨ ਜਿਨ੍ਹਾਂ ਨੂੰ ਸਰਕਾਰੀ ਕੋਟੇ ਤਹਿਤ ਪੀਜੀ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਨੇ ਇੱਕ ਬਾਂਡ ਵੀ ਸਾਈਨ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਨ੍ਹਾਂ ਨੇ ਸਰਕਾਰੀ ਹਸਪਤਾਲ ਚ ਪੰਜ ਸਾਲ ਤੱਕ ਡਿਊਟੀ ਕਰਨੀ ਹੋਵੇਗੀ ਪਰ ਇਹ ਸਾਰੇ ਆਪਦੀ ਪੀਜੀ ਕਰਨ ਮਗਰੋਂ ਡਿਊਟੀ ਤੇ ਨਹੀਂ ਪਰਤੇ। ਇਨ੍ਹਾਂ ਦੀ ਡਿਊਟੀ ਵੱਖ-ਵੱਖ ਹਸਪਤਾਲਾਂ ਚ ਲਗਾਈ ਗਈ ਸੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Department declared 49 doctors absconding