ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਬਲੀਗੀ ਜਮਾਤ ਨਾਲ ਜੁੜੇ 9000 ਲੋਕਾਂ ਨੂੰ ਕੀਤਾ ਕਵਾਰੰਟਾਈਨ, 400 ਪਾਜ਼ੀਟਿਵ ਕੇਸ

ਲਾਗ ਦਾ ਕੇਂਦਰ ਬਣ ਚੁੱਕੇ ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ ਦੇ ਤਬਲੀਗੀ ਜਮਾਤ ਵਿੱਚ ਹਾਲ ਵਿੱਚ ਸ਼ਾਮਲ ਹੋਏ ਦੇਸ਼ ਭਰ ਤੋਂ ਕਰੀਬ 9000 ਲੋਕਾਂ ਦੀ ਪਛਾਣ ਕਰ ਕੇ ਕਵਾਰੰਟਾਈਨ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਭਰ ਤੋਂ ਮਿਲੇ 1965 ਪਾਜ਼ੀਟਿਵ ਕੇਸਾਂ ਵਿੱਚੋਂ 400 ਨਿਜ਼ਾਮੂਦੀਨ ਮਰਕਜ ਨਾਲ ਜੁੜੇ ਹੋਏ ਹਨ।  

 

ਦੇਸ਼ ਭਰ ਵਿੱਚ ਤਬਲੀਗੀ ਜਮਾਤ ਵਿੱਚ ਪਛਾਣ ਕੀਤੇ 9000 ਲੋਕਾਂ ਵਿੱਚੋਂ 1300 ਵਿਦੇਸ਼ੀ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 328 ਨਵੇਂ ਕੇਸ ਸਾਹਮਣੇ ਆਏ ਹਨ। 12 ਲੋਕ ਮਾਰੇ ਗਏ ਹਨ। ਉਸ ਨੇ ਇਹ ਵੀ ਕਿਹਾ ਹੈ ਕਿ 151 ਲੋਕ ਸਿਹਤਮੰਦ ਹੋ ਗਏ ਹਨ।
 

ਲਵ ਅਗਰਵਾਲ ਨੇ ਇੱਕ ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ਦੇ ਕੋਰੋਨਾ ਲਾਗ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਕਿਹਾ ਕਿ ਤਾਮਿਲਨਾਡੂ ਤੋਂ 173, ਰਾਜਸਥਾਨ ਤੋਂ 11, ਅੰਡੇਮਾਨ ਅਤੇ ਨਿਕੋਬਾਰ ਤੋਂ 9, ਦਿੱਲੀ ਤੋਂ 47, ਤੇਲੰਗਾਨਾ ਤੋਂ 33, ਆਂਧਰਾ ਪ੍ਰਦੇਸ਼ ਤੋਂ 67, ਅਸਾਮ ਤੋਂ 16, ਜੰਮੂ ਕਸ਼ਮੀਰ ਤੋਂ 22 ਅਤੇ ਪੁਡੂਚੇਰੀ ਤੋਂ ਦੋ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

 

 

 

ਮੁੰਬਈ ਦੇ ਧਾਰਾਵੀ ਤੋਂ ਮਿਲੇ ਮਾਮਲੇ 'ਤੇ ਲਵ ਅਗਰਵਾਲ ਨੇ ਕਿਹਾ ਕਿ ਉਸ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਵਿੱਚ ਰਹਿੰਦੇ ਸਾਰੇ ਲੋਕਾਂ ਦਾ ਨਮੂਨਾ ਜਾਂਚ ਲਈ ਭੇਜਿਆ ਜਾ ਰਿਹਾ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੰਪਰਕ ਵਿੱਚ ਹੈ ਜਿਸ ਨਾਲ ਇੱਥੇ ਲਾਗ ਫੈਲ ਗਈ ਹੈ।
...................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health ministry says 9000 people identified of tablighi jamaat 400 persona tested corornavirus positive of nizamuddin markaz