ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਵਿਰੁੱਧ ਮਾਨਹਾਨੀ ਦੇ ਇੱਕ ਹੋਰ ਮਾਮਲੇ ਦੀ ਸੁਣਵਾਈ 13 ਦਸੰਬਰ ਨੂੰ

ਕੇਜਰੀਵਾਲ ਵਿਰੁੱਧ ਮਾਨਹਾਨੀ ਦੇ ਇੱਕ ਹੋਰ ਮਾਮਲੇ ਦੀ ਸੁਣਵਾਈ 13 ਦਸੰਬਰ ਨੂੰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਮਾਨਹਾਨੀ ਦੇ ਇੱਕ ਹੋਰ ਮਾਮਲੇ ਦੀ ਸੁਣਵਾਈ ਹੁਣ 13 ਦਸੰਬਰ ਨੂੰ ਹੋਣ ਜਾ ਰਹੀ ਹੈ। ਰਾਊਜ਼ ਐਵੇਨਿਊ ਅਦਾਲਤ ਨੇ ਸ੍ਰੀ ਕੇਜਰੀਵਾਲ ਨੂੰ ਜ਼ਮਾਨਤ ਲਈ 13 ਦਸੰਬਰ ਨੂੰ ਅਦਾਲਤ ’ਚ ਪੇਸ਼ ਹੋਣ ਦੀ ਹਦਾਇਤ ਜਾਰੀ ਕੀਤੀ ਹੈ।

 

 

ਇਸ ਅਦਾਲਤ ’ਚ ਵਿਕਾਸ ਸਾਂਕ੍ਰਿਤਾਇਨ ਵੱਲੋਂ ਦਾਇਰ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਆਈਟੀ ਸੈੱਲ ਪਾਰਟ ਟੂ ਦੇ ਨਾਂਅ ਨਾਲ ਇੱਕ ਵਿਡੀਓ ਨੂੰ ਧਰੁਵ ਰਾਠੀ ਨੇ ਪ੍ਰਸਾਰਿਤ ਕੀਤਾ ਸੀ; ਜਿਸ ਵਿੱਚ ਉਨ੍ਹਾਂ ਉੱਤੇ ਕਈ ਝੂਠੇ ਤੇ ਮਾਨਹਾਨੀ ਵਾਲੇ ਦੋਸ਼ ਲਾਏ ਗਏ ਸਨ।

 

 

ਇੱਥੇ ਵਰਨਣਯੋਗ ਹੈ ਕਿ ਮਰਹੂਮ ਅਰੁਣ ਜੇਟਲੀ ਤੇ ਮੀਨਾਕਸ਼ੀ ਲੇਖੀ ਤੋਂ ਲੈ ਕੇ ਨਗਰ ਨਿਗਮ ਦੇ ਮੀਤ ਪ੍ਰਧਾਨ ਕਰਨ ਸਿੰਘ ਤੰਵਰ ਤੱਕ ਨੇ ਸ੍ਰੀ ਕੇਜਰੀਵਾਲ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਸੀ।

 

 

ਸ੍ਰੀ ਵਿਕਾਸ ਸਾਂਕ੍ਰਿਤਾਇਨ ਦਾ ਦੋਸ਼ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਸ ਵਿਡੀਓ ਦੀ ਸੱਚਾਈ ਪਰਖੇ ਬਿਨਾ ਹੀ ਆਪਣੇ ਟਵਿਟਰ ਅਕਾਊਂਟ ਤੋਂ ਉਸ ਨੂੰ ਰੀ–ਟਵੀਟ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਅਤੇ ਉੱਪ–ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੂੰ ਰਾਊਜ਼ ਐਵੇਨਿਊ ਅਦਾਲਤ ਤੋਂ ਇੱਕ ਹੋਰ ਵੱਡਾ ਝਟਕਾ ਲੱਗਾ ਸੀ।

 

 

ਸ੍ਰੀ ਵਿਜੇਂਦਰ ਗੁਪਤਾ ਵੱਲੋਂ ਦਾਇਰ ਮਾਨਹਾਨੀ ਮਾਮਲੇ ’ਚ ਰਾਊਜ਼ ਐਵੇਨਿਊ ਅਦਾਲਤ ਨੇ ਨਜ਼ਰਸਾਨੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਦੋਵੇਂ ਆਗੂਆਂ ਨੂੰ ਅਦਾਲਤ ’ਚ ਪੇਸ਼ ਹੋਣਾ ਹੋਵੇਗਾ। ਮਾਨਹਾਨੀ ਮਾਮਲੇ ’ਚ ਅਦਾਲਤ ਨੇ ਪਹਿਲਾਂ ਹੀ ਦੋਵਾਂ ਨੂੰ ਸੰਮਨ ਜਾਰੀ ਕੀਤਾ ਸੀ।

 

 

ਦਿੱਲੀ ਨਗਰ ਨਿਗਮ ਦੇ ਮੀਤ ਪ੍ਰਧਾਨ ਕਰਨ ਸਿੰਘ ਤੰਵਰ ਨੇ ਵੀ ਸ੍ਰੀ ਕੇਜਰੀਵਾਲ ਉੱਤੇ ਮਾਨਹਾਨੀ ਦਾ ਦੋਸ਼ ਲਾਇਆ ਹੋਇਆ ਹੈ। ਸ੍ਰੀ ਤੰਵਰ ਨੇ ਆਪਣੀ ਸ਼ਿਕਾਇਤ ’ਚ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸਾਲ 2016 ਦੌਰਾਨ ਨਗਰ ਨਿਗਮ ਦੇ ਕਾਨੂੰਨ ਅਧਿਕਾਰੀ ਐੱਮਐੱਮ ਖ਼ਾਨ ਦੀ ਹੱਤਿਆ ਵਿੱਚ ਸ਼ਾਮਲ ਦੱਸ ਕੇ ਆਮ ਜਨਤਾ ਦੀ ਨਜ਼ਰ ਵਿੱਚ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing of another defamation case against Kejriwal on 13th December