ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਦੇ ਖ਼ਾਤਮੇ ਵਿਰੁੱਧ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਧਾਰਾ–370 ਦੇ ਖ਼ਾਤਮੇ ਵਿਰੁੱਧ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਸੁਪਰੀਮ ਕੋਰਟ ’ਚ ਅੱਜ ਸੋਮਵਾਰ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ, ਰਾਸ਼ਟਰਪਤੀ ਰਾਜ ਦੀ ਵੈਧਤਾ ਤੇ ਸੂਬੇ ਵਿੱਚ ਲਾਈਆਂ ਪਾਬੰਦੀਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਹੋਵੇਗੀ।

 

 

ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐੱਸਏ ਬੋਬੜੇ ਤੇ ਐੱਸ. ਅਬਦੁਲ ਨਜ਼ੀਰ ਦਾ ਬੈਂਚ ਕੁਝ ਨਵੀਂਆਂ ਪਟੀਸ਼ਨਾਂ ਉੱਤੇ ਵੀ ਸੁਣਵਾਈ ਕਰੇਗਾ; ਜਿਸ ਵਿੱਚ ਇੱਕ ਪਟੀਸ਼ਨ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਦਾਇਰ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਹੈ।

 

 

ਸ੍ਰੀ ਆਜ਼ਾਦ ਨੇ ਧਾਰਾ–370 ਦੀਆਂ ਵਿਵਸਥਾਵਾਂ ਨੂੰ ਖ਼ਤਮ ਕਰਨ ਤੋਂ ਬਾਅਦ ਦੋ ਵਾਰ ਸੂਬੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ। ਅਜਿਹੇ ਹਾਲਾਤ ਵਿੱਚ ਉਨ੍ਹਾਂ ਸੁਪਰੀਮ ਕੋਰਟ ਤੋਂ ਪ੍ਰਵਾਨਗੀ ਮੰਗੀ ਹੈ; ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ।

 

 

ਜੰਮੂ ਕਸ਼ਮੀਰ ਪੀਪਲਜ਼ ਕਾਨਫ਼ਰੰਸ ਪਾਰਟੀ ਦੇ ਮੁਖੀ ਸੱਜਾਦ ਲੋਨ ਨੇ ਵੀ ਧਾਰਾ–370 ਦੀਆਂ ਵਿਵਸਥਾਵਾਂ ਖ਼ਤਮ ਕਰਨ ਤੇ ਰਾਜ ਦੇ ਪੁਨਰਗਠਨ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ।

 

 

ਬਾਲ ਅਧਿਕਾਰ ਕਾਰਕੁੰਨ ਇਨਾਕਸ਼ੀ ਗਾਂਗੁਲੀ ਤੇ ਪ੍ਰੋਫ਼ੈਸਰ ਸ਼ਾਂਤਾ ਸਿਨਹਾ ਨੇ ਵੀ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਜੰਮੂ–ਕਸ਼ਮੀਰ ਵਿੱਚ ਕਥਿਤ ਤੌਰ ’ਤੇ ਬੱਚਿਆਂ ਨੂੰ ਗ਼ੈਰ–ਕਾਨੂੰਨੀ ਤੌਰ ਉੱਤੇ ਕੈਦ ਕਰ ਕੇ ਰੱਖਣ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਹੈ। ਅਜਿਹੀਆਂ ਹੋਰ ਬਹੁਤ ਸਾਰੀਆਂ ਪਟੀਸ਼ਨਾਂ ਇਸ ਵੇਲੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing of Petitions against abrogation of Article 370 in Supreme Court today