ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਦੇ ਖ਼ਾਤਮੇ ਨੂੰ ਚੁਣੌਤੀ–ਪਟੀਸ਼ਨਾਂ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ ਤੋਂ

ਧਾਰਾ–370 ਦੇ ਖ਼ਾਤਮੇ ਨੂੰ ਚੁਣੌਤੀ–ਪਟੀਸ਼ਨਾਂ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ ਤੋਂ

ਮੌਜੂਦਾ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਸਾਬਕਾ ਸੂਬੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦੀਆਂ ਵਿਵਸਥਾਵਾਂ ਕੇਂਦਰ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਅੱਜ ਮੰਗਲਵਾਰ ਤੋਂ ਸੁਣਵਾਈ ਸ਼ੁਰੂ ਕਰੇਗੀ।

 

 

ਨਿਜੀ ਵਿਅਕਤੀਆਂ, ਵਕੀਲਾਂ, ਕਾਰਕੁੰਨਾਂ ਤੇ ਨੈਸ਼ਨਲ ਕਾਨਫ਼ਰੰਸ, ਜੰਮੂ–ਕਸ਼ਮੀਰ ਪੀਪਲ’ਜ਼ ਕਾਨਫ਼ਰੰਸ ਤੇ ਸੀਪੀਐੱਮ ਆਗੂ ਮੁਹੰਮਦ ਯੂਸਫ਼ ਤਾਰੀਗਾਮੀ ਦੀਆਂ ਪਟੀਸ਼ਨਾਂ ਸਮੇਤ ਹੋਰ ਪਟੀਸ਼ਨਾਂ ਉੱਤੇ ਜਸਟਿਸ ਐੱਨਵੀ ਰਮਣ ਦੀ ਅਗਵਾਈ ਹੇਠਲੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਅੱਜ ਤੋਂ ਸੁਣਵਾਈ ਕਰੇਗਾ।

 

 

ਇਸ ਬੈਂਚ ਵਿੱਚ ਜਸਟਿਸ ਐੱਸਕੇ ਕੌਲ, ਜਸਟਿਸ ਆਰ ਸੁਭਾਸ਼ ਰੈਡੀ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਵੀ ਸ਼ਾਮਲ ਹਨ। ਬੈਂਚ ਨੇ 14 ਨਵੰਬਰ ਨੁੰ ਪਟੀਸ਼ਨਾਂ ’ਤੇ ਕੋਈ ਅੰਤ੍ਰਿਮ ਹੁਕਮ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਸ ਨਾਲ ਮਾਮਲਿਆਂ ਵਿੱਚ ਦੇਰੀ ਹੋ ਸਕਦੀ ਹੈ ਤੇ ਅਦਾਲਤ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਇੱਕੋ ਵਾਰੀ ’ਚ ਸਾਰੇ ਮੁੱਦੇ ਸੁਲਝਾਏਗੀ।

 

 

ਇਸ ਸੰਵਿਧਾਨਕ ਬੈਂਚ ਨੇ ਕੱਲ੍ਹ ਸੋਮਵਾਰ ਨੂੰ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾਾ ਤੇ ਸੀਨੀਅਰ ਵਕੀਲ ਰਾਜੂ ਰਾਮਚੰਦਰਨ ਨੂੰ ਇਸ ਮੁੱਦੇ ’ਤੇ ਪੂਰੀ ਤਿਆਰੀ ਨਾਲ ਆਉਣ ਲਈ ਆਖਿਆ ਸੀ। ਬੈਂਚ ਨੇ ਸਾਰੀਆਂ ਧਿਰਾਂ ਨੂੰ ਦਸਤਾਵੇਜ਼ ਵੀ ਤਿਆਰ ਕਰਨ ਲਈ ਆਖਿਆ ਸੀ; ਜਿਸ ਨਾਲ ਇਸ ਮਾਮਲੇ ’ਚ ਸੁਣਵਾਈ ਸੁਖਾਲ਼ੀ ਹੋ ਜਾਵੇ।

 

 

ਸ੍ਰੀ ਮਹਿਤਾ ਨੇ ਕਿਹਾ ਕਿ ਅਦਾਲਤ ’ਚ ਪੇਸ਼ ਕਰਨ ਲਈ ਭਾਵੇਂ ਸਾਰੇ ਦਸਤਾਵੇਜ਼ ਤਿਆਰ ਹਨ ਪਰ ਸੁਣਵਾਈ ਦੌਰਾਨ ਜੇ ਕੋਈ ਨਵੀਂ ਸਮੱਗਰੀ ਆਉਂਦੀ ਹੈ, ਤਾਂ ਉਸ ਨੂੰ ਅਗਲੇ ਪੜਾਵਾਂ ’ਚ ਦਾਇਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਦੋ ਨਵੀਂਆਂ ਪਟੀਸ਼ਨਾਂ ਉੱਤੇ ਜਵਾਬ ਦੇਣ ਲਈ ਕਿਹਾ ਸੀ; ਜਿਨ੍ਹਾਂ ਵਿੱਚ ਧਾਰਾ 370 ਦੀਆਂ ਵਿਵਸਥਾਵਾਂ ਰੱਦ ਕੀਤੇ ਜਾਣ ਨਾਲ ਸਬੰਧਤ ਮੁੱਦੇ ਉਠਾਏ ਗਏ ਸਨ।

 

 

ਅਦਾਲਤ ਨੇ ਧਾਰਾ 370 ਨੂੰ ਰੱਦ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਨਵੀਂ ਰਿੱਟ ਪਟੀਸ਼ਨ ਦਾਇਰ ਕਰਨ ਉੱਤੇ ਮਿਆਦੀ ਪਾਬੰਦੀ ਲਾਉਂਦਿਆਂ ਕਿਹਾ ਸੀ ਕਿ ਉਹ ਸਿਰਫ਼ ਇਨ੍ਹਾਂ ਦੋ ਪਟੀਸ਼ਨਾਂ ਦੀ ਸੁਣਵਾਈ ਕਰੇਗੀ ਕਿਉਂਕਿ ਉਨ੍ਹਾਂ ਵਿੱਚ ਕੁਝ ਅਹਿਮ ਮੁੱਦੇ ਉਠਾਏ ਗਏ ਹਨ। ਇਨ੍ਹਾਂ ਦੋ ਨਵੀਂਆਂ ਪਟੀਸ਼ਨਾਂ ਤੋਂ ਇਲਾਵਾ ਸੁਪਰੀਮ ਕੋਰਟ ਸਾਹਵੇਂ ਹੋਰ ਕਈ ਸਬੰਧਤ ਪਟੀਸ਼ਨਾਂ ਮੁਲਤਵੀ ਪਈਆਂ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing on Petitions over challenge to abrogation of Article 370 in Supreme Court from today